ਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰ
From Wikipedia, the free encyclopedia
Remove ads
ਇਹ ਪੁਸਤਕ ਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਾਗਰ ਦੁਆਰਾ ਲਿਖੀ ਗਈ ਹੈ। ਜਿਸ ਵਿੱਚ ਪੰਜਾਬੀ ਨਾਟਕ ਦੇ ਇਤਿਹਾਸ ਬਾਰੇ ਚਰਚਾ ਕੀਤੀ ਗਈ ਹੈ। ਇਸ ਪੁਸਤਕ ਨੂੰ ਲੇਖਕ ਨੇ 7 ਅਧਿਆਇ ਵਿੱਚ ਵੰਡਿਆ ਹੈ।
ਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰ
Remove ads
ਸਬਿੰਦਰਜੀਤ ਸਿੰਘ ਸਾਗਰ ਅਨੁਸਾਰ ਪੰਜਾਬੀ ਨਾਟਕ ਦੇ ਉਦਭਵ ਤੋਂ ਦੋ ਦਹਾਕੇ ਮਗਰੋਂ ਹੀ ਇਤਿਹਾਸ ਲੇਖਣ ਦਾ ਕਾਰਜ ਸ਼ੁਰੂ ਹੋ ਗਿਆ ਸੀ। 1933 ਵਿੱਚ ਨਾਟਕ ਸੰਬੰਧੀ ਰਚਨਾ ‘ਨਾਟਕ ਰਤਨਾਕਰ’ ਲਿਖੀ ਗਈ। ਜਿਸ ਦੇ ਲੇਖਕ ਸਨ, ਗਿਆਨੀ ਪਿਆਰਾ ਸਿੰਘ ਗਿੱਲ ਤੇ ਐਲ.ਐਸ ਕੇਹਰ ਸਿੰਘ ‘ਅਜੀਤ’। ਨਾਟਕ ਰਤਨਾਕਰ ਤੋਂ ਮਗਰੋਂ ਦੋ ਕੂ ਦਹਾਕੇ ਤੋਂ ਪਹਿਲਾਂ ਹੀ ਗੁਰਚਰਨ ਸਿੰਘ ਦੀ ਰਚਨਾ ਪੰਜਾਬੀ ਪੰਜਾਬੀ ਨਾਟਕਕਾਰ (1951 ਈ.) ਪ੍ਰਕਾਸ਼ਤ ਹੋਈ। ਇਹ ਮੁੱਢਲੀਆਂ ਰਚਨਾਵਾਂ ਹਨ। ਨਾਟਕ ਰਤਨਾਕਰ ਵਿੱਚ ਨਾਟਕ ਦੇ ਇਤਿਹਾਸ ਨੂੰ ਤਿੰਨ ਕਾਲ ਖੰਡਾਂ ਵਿੱਚ ਵੰਡਿਆ ਗਿਆ ਹੈ। 1. ਪੁਰਾਤਨ ਸਮਾਂ 2. ਨਵੀਨ ਸਮਾਂ 3. ਵਰਤਮਾਨ ਸਮਾਂ ਨਾਟਕ ਦੇ ਉਦਭਵ ਤੋਂ ਲੈ ਕੇ 1947 ਤੱਕ ਦੇ ਪੰਜਾਬੀ ਨਾਟਕ ਦਾ ਇਤਿਹਾਸ ਇਸ ਪੁਸਤਕ ਵਿੱਚ ਦਿੱਤਾ ਗਿਆ ਹੈ। ਸਾਰੇ ਅਧਿਐਨ ਨੂੰ ਹੇਠ ਲਿਖੇ ਅਧਿਆਇ ਵਿੱਚ ਵੰਡਿਆ ਗਿਆ ਹੈ। ਜਿਵੇਂ-
Remove ads
ਪੰਜਾਬੀ ਨਾਟਕ ਦਾ ਇਤਿਹਾਸ ਲਗਭਗ 1 ਸਦੀ ਪੁਰਾਣਾ ਹੈ। 19 ਵੀਂ ਸਦੀ ਦੇ ਅੰਤਿਮ ਦੋ ਦਹਾਕਿਆਂ ਵਿੱਚ ਗੈਰ ਪੰਜਾਬੀ ਪੇਸ਼ਾਵਰ ਮੱਧਵਰਗ ਦਾ ਵਿਸ਼ੇਸ਼ ਪ੍ਰਭਾਵ ਸੀ ਜਿਸਦੇ ਮੁਕਾਬਲੇ ਵਿੱਚ ਪੰਜਾਬੀ ਪੇਸ਼ਾਵਰ ਮੱਧਵਰਗ ਆਪਣੇ ਮੁਢਲੇ ਪੜਾਅ ਵਿੱਚ ਸੀ। ਇਸ ਸਮੇਂ ਹੀ ਰੰਗਮੰਚੀ ਚੇਤਨਾ ਦਾ ਵਿਕਾਸ ਹੋਇਆ। 19 ਵੀਂ ਸਦੀ ਦੇ ਅੰਤਿਮ ਦਹਾਕਿਆਂ ਵਿੱਚ ਹੀ ਦੂਜੇ ਪ੍ਰਾਤਾਂ ਤੋਂ ਪੇਸ਼ਾਵਰ ਪਾਰਸੀ ਰੰਗਮੰਚ ਦੀਆਂ ਕੰਪਨੀਆਂ ਦਾ ਪੰਜਾਬ ਵਿੱਚ ਆਉਣਾ ਇਸ ਵਰਗ ਦੀਆਂ ਲੋੜਾਂ ਵੱਲ ਸੰਕੇਤ ਹਨ। ਪੰਜਾਬੀ ਨਾਟਕ ਮੂਲ ਰੂਪ ਵਿੱਚ ਸ਼ਹਿਰੀ ਮੱਧਵਰਗ ਨੇ ਹੋਂਦ ਵਿੱਚ ਲਿਆਦਾ ਸੀ।
Remove ads
ਪੰਜਾਬੀ ਨਾਟਕ ਦੇ ਇਤਿਹਾਸ ਦੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਪੜਾਅ ਪੰਜਾਬੀ ਵਿੱਚ ਨਾਟਕ ਦੀ ਵਿਧਾ ਦਾ ਉਭਰਨਾ ਹੈ। ਪੰਜਾਬੀ ਨਾਟਕ ਦੇ ਉਦਭਵ ਬਾਰੇ ਕਈ ਪ੍ਰਕਾਰ ਦੇ
ਵਿਚਾਰ ਹਨ। ਪਹਿਲੇ ਉਹ ਹਨ ਜੋ ਪੰਜਾਬੀ ਨਾਟਕ ਨੂੰ ਵਿਰਸੇ ਵਿਚੋਂ ਲੱਭਣ ਦੀ ਕੋਸ਼ਿਸ ਕਰਦੇ ਹਨ। ਇਹਨਾਂ ਵਿੱਚ ਨਾਟਕ ਰਤਨਾਕਰ ਦੇ ਲੇਖਕ ਗਿਆਨੀ ਪਿਆਰਾ ਸਿੰਘ ਗਿੱਲ ਤੇ ਐਲ.ਐਸ. ਕੇਹਰ ਸਿੰਘ ‘ਅਜੀਤ’ ਅਤੇ ਕਈ ਹੋਰ ਵਿਦਵਾਨ ਹਨ।
ਦੂਜੇ ਉਹ ਵਿਦਵਾਨ ਹਨ ਜੋ ਇਸ਼ਵਰ ਚੰਦਰ ਨੰਦਾ ਨੂੰ ਆਧੁਨਿਕ ਪੰਜਾਬੀ ਨਾਟਕ ਦਾ ਮੋਢੀ ਮੰਨਦੇ ਹਨ। ਤੀਸਰੇ ਉਹ ਵਿਦਵਾਨ ਹਨ ਜੋ ਈਸ਼ਵਰ ਚੰਦਰ ਨੰਦਾ ਤੋਂ ਪਹਿਲਾਂ ਦੇ ਕੁਝ ਨਾਟਕਕਾਰਾਂ ਦੇ ਨਾਟਕਾਂ ਦੇ ਆਧਾਰ ਤੇ 20ਵੀਂ ਸਦੀ ਦੇ ਆਰੰਭ ਵਿੱਚ ਪੰਜਾਬੀ ਨਾਟਕ ਦਾ ਉਦਭਵ ਮੰਨਦੇ ਹਨ ਪੰਜਾਬੀ ਰੰਗਮੰਚ ਦੇ ਇਤਿਹਾਸ ਨੂੰ ਦੇਖੀਏ ਤਾਂ ਪਤਾ ਚੱਲਦਾ ਹੈ ਕਿ 1895 ਵਿੱਚ ਮਖਮੂਰ ਚੰਦ ਦਾ ਨਾਟਕ ‘ਸ਼ਰਾਬ ਕੌਰ’ ਖਾਲਸਾ ਟੈਪਰੈਸ ਸੁਸਾਇਟੀ ਵੱਲੋਂ ਅੰਮ੍ਰਿਤਸਰ ਤੇ ਲਾਹੌਰ ਵਿੱਚ ਖੇਡਿਆ ਗਿਆ। 1913 ਤੋਂ ਬਾਦ ਲਿਖੇ ਨਾਟਕ ਇਹ ਸਪਸ਼ਟ ਕਰਦੇ ਹਨ ਕਿ ਨਾਟਕ ਮੰਚਨ ਲਈ ਹੀ ਲਿਖਿਆ ਜਾ ਰਿਹਾ ਹੈ।
ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਈਸ਼ਵਰ ਚੰਦਰ ਨੰਦਾ ਨੂੰ ਮੋਢੀ ਨਾਟਕਕਾਰ ਤੇ ਆਧੁਨਿਕ ਨਾਟਕਕਾਰ ਮੰਨਿਆ ਜਾਂਦਾ ਹੈ। ਪੰਜਾਬੀ ਨਾਟਕ ਵਿੱਚ ਯਥਾਰਥਕ ਝੁਕਾਵਾਂ ਨੂੰ ਲਿਉਣ ਵਾਲਾ ਈਸ਼ਵਰ ਚੰਦਰ ਨੰਦਾ ਸੀ। ਭਾਵੇਂ ਈਸ਼ਵਰ ਚੰਦਰ ਨੰਦਾ ਦੀ ਨਾਟਕ ਕਲਾ ਦੀ ਵੀ ਸੀਮਾ ਹੈ ਪਰ ਉਸਦਾ ਅਹਿਮ ਯੋਗਦਾਨ ਨਾਟਕ ਨੂੰ ਪ੍ਰੰਪਰਾ ਵਿਚੋਂ ਬਾਹਰ ਕੱਢ ਕੇ ਉਹਨੂੰ ਯਥਾਰਥ ਦੇ ਧਰਾਤਲ ਤੇ ਲਿਆ ਖੜਾ ਕਰਨਾ ਹੈ।
ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਈਸ਼ਵਰ ਚੰਦਰ ਨੰਦਾ ਦੇ ਮੁਕਾਬਲੇ, ਕਿਰਪਾ ਸਾਗਰ ਦੇ ਨਾਟਕਾਂ ਦੀ ਚਰਚਾ ਬਹੁਤ ਘੱਟ ਹੋਈ ਹੈ। ਉਸਦੇ ਨਾਟਕਾਂ ਦਾ ਵਿਸ਼ਾ ਇਤਿਹਾਸ ਨਾਲ ਸੰਬੰਧਿਤ ਹੋਣ ਕਰਕੇ ਉਹਨੂੰ ਇਤਿਹਾਸਕ ਨਾਟਕਕਾਰ ਮੰਨ ਲਿਆ ਜਾਂਦਾ ਹੈ। ਕਿਰਪਾ ਸਾਗਰ ਦੇ ਨਾਟਕ 1920-34 ਤੱਕ ਦੀ ਕੌਮੀ ਰਾਜਨੀਤਿਕ ਸਥਿਤੀ ਵਿੱਚ ਖਾੜਕੂ ਰਾਜਨੀਤੀ ਦੇ ਵਿਚਾਰਾਂ ਦੇ ਪ੍ਰਭਾਵ ਅਧੀਨ ਲਿਖੇ ਗਏ ਹਨ।
1934 ਤੋਂ 40 ਦੇ ਸਮੇਂ ਦੌਰਾਨ ਲਿਖੇ ਬਹੁਤੇ ਨਾਟਕ ਰੋਮਾਨੀ ਪਹੁੰਚ ਵਾਲੇ ਤੇ ਅਦਰਸ਼ ਮੁਖੀ ਹਨ। ਇਸ ਤਰ੍ਹਾਂ 1934 ਤੋਂ 40 ਤੱਕ ਦਾ ਸਮਾਂ ਪੰਜਾਬੀ ਨਾਟਕ ਦੇ ਖੇਤਰ ਵਿੱਚ ਮਹੱਤਵਪੂਰਨ ਹੈ।
ਇਸ ਸਮੇਂ ਵਿੱਚ ਕਾਵਿ ਨਾਟਕ ਦਾ ਮੁੱਢ ਬੱਝਾ ਹੈ। ਇਸ ਸਮੇਂ ਦੇ ਨਾਟਕ ਤਿੰਨ ਪ੍ਰਵਾਹਾਂ ਵਿੱਚ ਵੰਡੇ ਨਜ਼ਰ ਆਉਂਦੇ ਹਨ। 1. 1940 ਤੋਂ 42 ਵਿੱਚ ਸਭ ਤੋਂ ਵੱਧ ਨਾਟਕ ਲਿਖੇ ਗਏ। 2. 1944 ਵਿੱਚ ਲਿਖੇ ਗਏ ਨਾਟਕ ਦੂਜੇ ਪ੍ਰਵਾਹ ਵਿੱਚ ਆਉਂਦੇ ਹਨ। 3. ਅੰਤਿਮ ਪ੍ਰਵਾਹ 1946 ਤੇ 47 ਦੇ ਨਾਟਕਾਂ ਦਾ ਹੈ ਜਿਸ ਵਿੱਚ ਘੱਟ ਗਿਣਤੀ ਵਿੱਚ ਨਾਟਕ ਲਿਖੇ ਗਏ। ਇਸ ਤਰ੍ਹਾਂ 1940 ਤੋਂ 47 ਤੱਕ ਦੇ ਨਾਟਕ ਮੱਧਵਰਗ ਦੀ ਚੜਤ ਤੇ ਆਪਾ ਪਛਾਣ ਦੇ ਨਾਟਕ ਹਨ।
Remove ads
19 ਵੀਂ ਸਦੀ ਦੇ ਅੰਤਿਮ ਦਹਾਕਿਆ ਵਿੱਚ ਪੱਛਮੀ ਪ੍ਰਭਾਵ ਕਰਕੇ ਨਾਟਕ ਦੀ ਚੇਤਨਾ ਵਿਕਸਤ ਹੋਈ। ਜਿਸਨੇ ਪੰਜਾਬੀ ਨਾਟਕ ਦੇ ਵਿਕਾਸ ਦਾ ਰਾਹ ਪੱਧਰਾ ਕੀਤਾ। 20 ਵੀਂ ਸਦੀ ਦੇ ਆਰੰਭ ਵਿੱਚ ਭਾਈ ਵੀਰ ਸਿੰਘ ਤੇ ਬਾਵਾ ਬੁੱਧ ਸਿੰਘ ਦੁਆਰਾ ਲਿਖੇ ਨਾਟਕਾਂ ਵਿੱਚ ਵਿਚ ਵਿਰੋਧ ਦੇਖਣ ਨੂੰ ਮਿਲਦਾ ਹੈ। 1913 ਤੋ ਬਾਅਦ ਲਾਹੌਰ ਵਿੱਚ ਥੀਏਟਰ ਉਸਾਰਨ ਦਾ ਸਿਲਸਲੇ ਵਾਰ ਯਤਨ ਆਰੰਭ ਹੁੰਦਾ ਹੈ। 20 ਵੀਂ ਸਦੀ ਦੇ ਅੰਤ ਵਿੱਚ ਨਾਟਕ ਵਿਚਾਰਧਾਰਕ ਦ੍ਰਿਸ਼ਟੀ ਤੋਂ ਸ਼ਹਿਰੀ ਮੱਧਵਰਗੀ ਪਹੁੰਚ ਦੀ ਜਕੜ ‘ਚੋਂ ਨਿਕਲ ਕੇ ਕਿਸਾਨੀ ਵਿਸ਼ੇ ਤੇ ਦ੍ਰਿਸ਼ਟੀ ਨੂੰ ਉਭਾਰਨ ਦਾ ਯਤਨ ਕਰਦਾ ਹੈ। 60 ਸਾਲਾਂ ਦੇ ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਪੰਜਾਬੀ ਨਾਟਕ ਦਾ ਜੋ ਸਰੂਪ ਵਿਕਸਤ ਹੋਇਆ ਹੈ, ਉਸ ਵਿੱਚ ਰੰਗਮੰਚ ਦੀਆਂ ਸੰਭਾਵਨਾਵਾਂ ਬਣੀਆਂ ਰਹੀਆਂ। 1947 ਦੀ ਵੰਡ ਨਾਲ ਪੰਜਾਬੀ ਨਟਕ ਦੀ ਸਿਰਜਣਾ ਦਾ ਇਹ ਸਿਲਸਿਲਾ ਰੁੱਕਿਆ ਨਹੀਂ ਸਗੋਂ ਵੱਡੀਆਂ ਚਨੌਤੀਆਂ ਦਾ ਮੁਕਾਬਲਾ ਕਰਨ ਤੇ ਨਵੇਂ ਰਾਹ ਲੱਭਣ ਲਈ ਯਤਨਸ਼ੀਲ ਰਿਹਾ।
Remove ads
Wikiwand - on
Seamless Wikipedia browsing. On steroids.
Remove ads