ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ

From Wikipedia, the free encyclopedia

ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ
Remove ads

ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਬਠਿੰਡਾ ਵਿਖੇ ਸਿੱਖਿਆ ਦਾ ਇੱਕ ਕੇਂਦਰ ਹੈ। ਵਿਦਿਅਕ ਪੱਖ ਤੋਂ ਪੱਛੜੇ ਹੋਏ ਪੰਜਾਬ ਦੇ ਮਾਲਵਾ ਖੇਤਰ ਵਿਚ 9 ਸਤੰਬਰ 1984 ਈ. ਵਿਚ ਬਠਿੰਡਾ ਵਿਖੇ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਦੀ ਸਥਾਪਨਾ ਇਸ ਖਿੱਤੇ ਦੀ ਇਕ ਖਾਸ ਉਪਲਬੱਧੀ ਸੀ। ਇਹ ਸੰਸਥਾ 20 ਕਨਾਲਾਂ (12100 ਸਕੇਅਰ ਮੀਟਰ) ਦੇ ਖੇਤਰ ਵਿਚ ਫੈਲੀ ਹੋਈ ਹੈ।

ਵਿਸ਼ੇਸ਼ ਤੱਥ ਮਾਟੋ, ਅੰਗ੍ਰੇਜ਼ੀ ਵਿੱਚ ਮਾਟੋ ...
Remove ads

ਪੋਸਟ ਗ੍ਰੈਜੁਏਟ ਸਟੱਡੀਜ਼ ਵਿਭਾਗ

ਮਾਲਵਾ ਖੇਤਰ ਦੇ ਕੇਂਦਰ ਵਿਚ ਸਥਾਪਿਤ ਹੋਣ ਕਰਕੇ ਇਹ ਪੋਸਟ ਗ੍ਰੈਜੂਏਟ ਵਿਭਾਗ ਲਈ ਇਕ ਢੁਕਵੀਂ ਜਗ੍ਹਾ ਸੀ। ਪੋਸਟ ਗ੍ਰੈਜੂਏਟ ਵਿਭਾਗ ਇਕ ਮਲਟੀ ਫੈਕਲਟੀ ਵਿਭਾਗ ਹੈ। ਇਸ ਸੰਸਥਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਮੈਰਿਟ ਪੁਜੀਸ਼ਨਾਂ, ਵਿਦਿਆਰਥੀ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਨਿਰੰਤਰ ਪੁਜੀਸ਼ਨਾਂ ਲੈਂਦੇ ਆ ਰਹੇ ਹਨ। ਵਿਦਿਆਰਥੀਆਂ ਦੇ ਹੁਨਰ ਅਤੇ ਪ੍ਰਤਿਭਾ ਨੂੰ ਯੋਗ ਅਗਵਾਈ ਦੇਣ ਲਈ ਵਿਭਾਗ ਵਲੋਂ ਸਮੇਂ-ਸਮੇਂ ਵੱਖ-ਵੱਖ ਕੈਂਪ ਲਗਾਏ ਜਾਂਦੇ ਰਹੇ ਹਨ। ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਦੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਲਈ ਇਹ ਮਾਣ ਵਾਲੀ ਗੱਲ ਹੈ ਕਿ ਪ੍ਰੋ. ਗੁਰਦਿਆਲ ਸਿੰਘ ਇਸ ਸੰਸਥਾ ਵਿਚ ਕਈ ਸਾਲਾਂ ਤੱਕ ਅਧਿਆਪਨ ਕਾਰਜ ਕਰਦੇ ਰਹੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਿਜਨਲ ਸੈਂਟਰ ਸਥਾਪਿਤ ਹੋਣ ਨਾਲ ਇਹ ਖੇਤਰੀ ਅਦਾਰਾ ਉਚੇਰੀ ਸਿੱਖਿਆ ਦਾ ਕੇਂਦਰ ਬਣ ਗਿਆ ਹੈ। ਵਰਤਮਾਨ ਸਮੇਂ ਇਸ ਖੇਤਰ ਦੇ ਲਗਭਗ ਹਰੇਕ ਕਾਲਜ ਅੰਦਰ ਤੇ ਹਰੇਕ ਸਰਕਾਰੀ ਸਕੂਲ ਅੰਦਰ ਇਸ ਸੈਂਟਰ ਦੇ ਵਿਦਿਆਰਥੀ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਹਨ। ਰਿਜਨਲ ਸੈਂਟਰ, ਬਠਿੰਡਾ ਵਿਖੇ ਪਿਛਲੇ ਸਾਲਾਂ ਦੌਰਾਨ ਦੋ ਦਰਜਨ ਦੇ ਕਰੀਬ ਰਿਸਰਚ ਸਕਾਲਰ ਵੀ ਆਪਣਾ ਖੋਜ ਕਾਰਜ ਕਰਦੇ ਰਹੇ ਹਨ। ਆਪਣੇ ਆਰੰਭ ਤੋਂ ਲੈ ਕੇ ਹੁਣ ਤੱਕ ਇਹ ਸੰਸਥਾ ਮਾਨਸਾ ਤੋਂ ਲੈ ਕੇ ਅਬੋਹਰ, ਫਿਰੋਜ਼ਪੁਰ ਤੱਕ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ ਹੈ। ਬਾਹਰਲੇ ਸੂਬਿਆਂ ਤੋਂ ਵੀ ਵਿਦਿਆਰਥੀ ਦਾਖਲਿਆਂ ਨੂੰ ਤਰਜੀਹ ਦਿੰਦੇ ਹਨ। ਹਰਿਆਣਾ ਸੂਬੇ ਦੇ ਬਹੁਤ ਸਾਰੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਦੀ ਸੰਸਥਾ ਵਿੱਚ ਵੱਖ-ਵੱਖ ਕੋਰਸਾਂ ਵਿੱਚ ਹਰ ਸਾਲ ਦਾਖਲਾ ਲੈਂਦੇ ਹਨ।

ਕੋਰਸ

  1. ਐਮ.ਏ. ਆਨਰਜ਼ (ਅਰਥਸ਼ਾਸਤਰ)
  2. ਐਮ.ਏ. ਆਨਰਜ਼ (ਪੰਜਾਬੀ)
  3. ਐਮ.ਏ. ਆਨਰਜ਼ (ਅੰਗਰੇਜ਼ੀ)

ਵਿਸ਼ੇਸ ਵਿਦਿਆਰਥੀ[ਹਵਾਲਾ ਲੋੜੀਂਦਾ]

  • ਜਸਪ੍ਰੀਤ ਕੌਰ - ਜਿਸਨੂੰ ਭਾਰਤ ਸਰਕਾਰ ਵਲੋਂ 'ਪੀਐਮ ਯੁਵਾ ਮੈਂਬਰਸ਼ਿਪ ਸਕੀਮ ਲਈ ਚੁਣਿਆ ਗਿਆ ਹੈ।
  • ਯਾਦਵਿੰਦਰ ਸਿੰਘ ਸੰਧੂ ਨੇ 2016-17 ਵਿਚ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੀਐਚ.ਡੀ/ਐਮ.ਫਿਲ ਦੀ ਸਾਂਝੀ ਪ੍ਰਵੇਸ਼ ਪ੍ਰੀਖਿਆ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।
  • ਸੈਸ਼ਨ 2017-18 ਵਿਚ ਵਿਦਿਆਰਥੀ ਸਤਨਾਮ ਸਿੰਘ ਨੇ ਦਿੱਲੀ ਯੂਨੀਵਰਸਿਟੀ ਦੀ ਪੀਐਚ.ਡੀ/ਐਮ.ਫਿਲ ਦੀ ਸਾਂਝੀ ਪ੍ਰਵੇਸ਼ ਪ੍ਰੀਖਿਆ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।
  • ਯਾਦਵਿੰਦਰ ਸੰਧੂ ਦਾ ਪਲੇਠਾ ਨਾਵਲ "ਵਕਤ ਬੀਤਿਆ ਨਹੀਂ" ਨਾਲ ਸਾਹਿਤਕ ਖੇਤਰ ਵਿਚ ਯੋਗਦਾਨ ਪਾਇਆ। ਜਿਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ 2019 ਪ੍ਰਾਪਤ ਹੋਇਆ ਹੈ।
  • ਗਗਨ ਸੰਧੂ ਨੇ ਕਵਿਤਾ ਦੇ ਖੇਤਰ ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਪ੍ਰਾਪਤ ਕੀਤਾ।
  • ਵਿਦਿਆਰਥਣ ਜੈਸਮੀਨ ਦਾ ਥੀਏਟਰ/ਫਿਲਮਾਂ ਦੇ ਖੇਤਰ ਵਿਚ ਨਾਮ ਹੈ।
Remove ads

ਹੋਰ ਕੋਰਸ

  1. ਵੱਖ ਵੱਖ ਵਿਸ਼ਿਆਂ ਦੇ ਮਾਸਟਰਜ਼ ਕੋਰਸ
  2. ਬੀ. ਐਡ. ਅਤੇ ਐਮ. ਐਡ.
  3. ਲਾਅ ਕਾਲਜ ਵਿੱਚ ਐਲ. ਐਲ. ਬੀ. ਅਤੇ ਐਲ. ਐਲ. ਐਮ.

ਸੰਸਥਾ ਮੁੱਖੀ

ਹੋਰ ਜਾਣਕਾਰੀ #, ਨਾਮ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads