ਪੰਜਾਬ ਰਾਜ ਦੀਆਂ ਵਿਕਾਸ ਯੋਜਨਾਵਾਂ
From Wikipedia, the free encyclopedia
Remove ads
ਭਾਰਤ ਦੇ ਪੰਜਾਬ ਰਾਜ ਨੇ ਪਿਛਲੇ 6 ਮਹੀਨੇ ਵਿੱਚ ਕੇਂਦਰ ਤੋਂ ਵੱਡੇ ਪ੍ਰਾਜੈਕਟ ਲਿਆਉਣ ਲਈ ਕਾਫੀ ਸਫ਼ਲਤਾ ਹਾਸਲ ਕੀਤੀ ਹੈ। ਇਸ ਵਿੱਚ 18,991 ਕਰੋੜ ਰੁਪਏ ਦਾ ਫੁਲੋਖਾਰੀ, ਬਠਿੰਡਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਜਿਸ ਤੋਂ 1.5 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ, 3035 ਕਰੋੜ ਦੀ ਲਾਗਤ ਨਾਲ ਬਣਨ ਵਾਲੇ 6 ਲਾਈਨਾਂ ਵਾਲੇ ਚੰਡੀਗੜ੍ਹ-ਲੁਧਿਆਣਾ, 4 ਲਾਈਨਾਂ ਵਾਲ ਲੁਧਿਆਣਾ-ਮੋਗਾ-ਫਿਰੋਜ਼ਪੁਰ, ਚੰਡੀਗੜ੍ਹ-ਰੋਪੜ-ਕੀਰਤਪੁਰ ਸਾਹਿਬ, ਚੰਡੀਗੜ੍ਹ-ਪਟਿਆਲਾ-ਸੰਗਰੂਰ ਆਦਿ ਮੁੱਖ ਮਾਰਗ ਸ਼ਾਮਿਲ ਹਨ। ਅੰਮ੍ਰਿਤਸਰ ਨੂੰ ਸੈਲਾਨੀ ਕੇਂਦਰ ਬਣਾਉਣ ਲਈ ਕੇਂਦਰ ਨੇ 25 ਕਰੋੜ ਅਤੇ ਨਾਰਮਲ ਡੈਸਟੀਨੇਸ਼ਨ ਵਿਕਾਸ ਸਕੀਮ ਲਈ 5 ਕਰੋੜ ਦਿੱਤੇ ਹਨ। ਮੁੱਖ ਮੰਤਰੀ ਨੇ ਕੇਂਦਰ ਨੂੰ ਏ. ਪੀ. ਆਰ. ਡੀ. ਪੀ., ਪੇਂਡੂ ਬਿਜਲੀ ਸਕੀਮ ਲਈ 9842 ਕਰੋੜ, ਰਾਜੀਵ ਗਾਂਧੀ ਪੇਂਡੂ ਬਿਜਲੀ ਯੋਜਨਾ ਤਹਿਤ 165 ਕਰੋੜ, 11ਵੀਂ 5 ਸਾਲਾ ਯੋਜਨਾ ਲਈ 9,534 ਕਰੋੜ, ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ 6-5 ਕਰੋੜ ਦੀ ਮੰਗ ਕੀਤੀ ਹੈ। ਰਾਜ ਨੂੰ ਸਨਅਤੀਕਰਨ ਦੇ ਰਾਸ਼ਟਰੀ ਨਕਸ਼ੇ ’ਤੇ ਲਿਆਉਣ ਲਈ ਪਹਾੜੀ ਰਾਜਾਂ ਵਾਲੀਆਂ ਸਹੂਲਤਾਂ ਦੇਣ ਲਈ ਕੇਂਦਰ ’ਤੇ ਜ਼ੋਰ ਪਾਇਆ ਗਿਆ ਹੈ। ਰਾਜ ਵਿੱਚ ਬਿਜਲੀ ਉਤਪਾਦਨ ਵਧਾਉਣ ਲਈ ਮੌਜੂਦਾ 6088 ਮੈਗਾਵਾਟ ਉਤਪਾਦਨ ਨੂੰ ਵਧਾ ਕ ਸਾਢੇ ਤਿੰਨ ਸਾਲ ਵਿੱਚ 14,288 ਮੈਗਾਵਾਟ ਕਰਨਾ ਸ਼ਾਮਿਲ ਹੈ।
![]() | ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
Remove ads
ਨਹਿਰੀ ਪਾਣੀ ਜੋ ਕਿ ਪਿਛਲੇ 126 ਸਾਲਾਂ ਤੋਂ ਨਹਿਰਾਂ ਵਿੱਚ ਅੱਧੀ ਸਮਰੱਥਾਂ ਤੇ ਚੱਲ ਰਿਹਾ ਹੈ, ਇਸ ਨੂੰ ਪੂਰਾ ਕਰਨ ਲਈ ਹੀ ਨਹੀਂ ਸਗੋਂ ਨਹਿਰਾਂ ਵਿੱਚ 20 ਤੋਂ 30 ਫੀਸਦੀ ਵੱਧ ਪਾਣੀ ਦੇਣ ਲਈ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ 28 ਨਵੀਆਂ ਕੱਸੀਆਂ ਦੀ ਉਸਾਰੀ ਕੀਤੀ ਜਾਵਗੀ, ਜਿਸ ਨਾਲ 10 ਲੱਖ ਏਕੜ ਵਾਧੂ ਜ਼ਮੀਨ ਦੀ ਸਿੰਚਾਈ ਹੋਵਗੀ। ਸਰਹੰਦ ਕੈਨਾਲ ਦੀਆਂ ਨਹਿਰਾਂ ਨੂੰ ਪੱਕਾ ਕਰਨ ਲਈ ਕੁੱਲ 1500 ਕਰੋੜ ਰੁਪਏ ਖਰਚ ਕੀਤੇ ਜਾਣਗੇ।ਇਹ ਐਲਾਨ ਸ. ਸੁਖਬੀਰ ਸਿੰਘ ਬਾਦਲ ਮੈਂਬਰ ਲੋਕ ਸਭਾ ਅਤੇ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵਿਕਾਸ ਕੰਮਾਂ ਦੇ ਲਈ ਨੀਂਹ ਪੱਥਰ ਰੱਖਣ ਉਪਰੰਤ ਵੱਖ-ਵੱਖ ਜਨ-ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਹਨਾਂ ਵਿਕਾਸ ਕੰਮਾਂ ਵਿੱਚ ਮੁਕਤਸਰ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਲਈ ਸੀਵਰਜ਼ ਸਿਸਟਮ ਦਾ ਨੀਂਹ ਪੱਥਰ ਰੱਖਣ ਜਿਸ ਤੇ 12.44 ਕਰੋੜ ਰੁਪੲ ਦੀ ਲਾਗਤ ਆਵੇਗੀ। ਇਹ ਪ੍ਰੋਜੈਕਟ ਚਾਰ ਮਹੀਨਿਆਂ ਤੱਕ ਮੁਕੰਮਲ ਕਰ ਲਿਆ ਜਾਵੇਗਾ। ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ 2-2 ਹਜ਼ਾਰ ਮੈਗਾਵਾਟ ਦੀ ਸਮਰੱਥਾ ਵਾਲੇ ਤਿੰਨ ਥਰਮਲ ਪਾਵਰ ਪਲਾਂਟ ਲਗਾਏ ਜਾਣਗੇ,ਜੋ ਮਾਨਸਾ, ਰਾਜਪੁਰਾ ਅਤੇ ਸੀਤੋ ਗੁਨੌ ਵਿਖੇ ਲਗਾਏ ਜਾਣਗੇ। ਲੋਕਾਂ ਨੂੰ ਆਵਾਜਾਈ ਦੀਆਂ ਵਧੀਆਂ ਸਹੂਲਤਾਂ ਮੁਹੱਈਆ ਕਰਨ ਲਈ ਲਿੰਕ ਸੜਕਾਂ ਦੀ ਮੁਰੰਮਤ ਤੇ 1300 ਕਰੋੜ ਰੁਪੲ ਖਰਚ ਕੀਤੇ ਜਾਣਗੇ।. ਬਾਦਲ ਨੇ ਕਿਹਾ ਕਿ ਪਹਿਲੇ ਸਾਲ 30 ਫੀਸਦੀ ਬੱਸਾਂ ਨੂੰ ਏ.ਸੀ. ਕੀਤਾ ਜਾਵੇਗਾ ਅਤੇ ਤਿੰਨ ਸਾਲਾਂ ਵਿੱਚ 75 ਫੀਸਦੀ ਬੱਸ ਵਿੱਚ ਏ.ਸੀ. ਦੀ ਸਹੂਲਤ ਹੋਵਗੀ। ਸ. ਬਾਦਲ ਨ ਕਿਹਾ ਕਿ ਇਹਨਾਂ ਬੱਸਾਂ ਦਾ ਕਿਰਾਇਆ ਆਮ ਬੱਸਾਂ ਵਾਂਗ ਹੀ ਹੋਵਗਾ।ਪੰਜਾਬ ਸਰਕਾਰ ਖਿਡਾਰੀਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਚਾਰ ਸਪੋਰਟਸ ਸਕੂਲ ਜਲੰਧਰ, ਅੰਮ੍ਰਿਤਸਰ, ਫਰੀਦਕੋਟ ਅਤੇ ਆਨੰਦਪੁਰ ਸਾਹਿਬ ਵਿਖੇ ਖੋਲ੍ਹੇਗੀ। ਜਿਹਨਾਂ ਤੇ 50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਬਠਿੰਡਾ ਵਿਖੇ ਬਣਨ ਵਾਲੇ ਅੰਤਰ ਰਾਸ਼ਟਰੀ ਪੱਧਰ ਦੇ ਕ੍ਰਿਕਟ ਸਟੇਡੀਅਮ ਤੇ 32 ਕਰੋੜ ਰੁਪਏ ਖਰਚ ਹੋਣਗੇ।
ਆਉਦੇ ਚਾਰ ਸਾਲਾਂ ਦੌਰਾਨ ਰਾਜ ਵਿੱਚ ਪ੍ਰਾਈਵੇਟ ਸੈਕਟਰ ਵਲੋਂ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 9000 ਮੈਗਾਵਾਟ ਦੀ ਸਮਰਥਾ ਵਾਲੇ 4 ਥਰਮਲ ਪਲਾਂਟ ਲਗਾਏ ਜਾਣਗੇ ਜਿਸ ਨਾਲ ਬਿਜਲੀ ਪਖੋ ਪੰਜਾਬ ਸੂਬਾ ਨਿਸਚਿਤ ਤੌਰ ਤੇ ਆਤਮ ਨਿਰਭਰ ਬਣ ਜਾਵੇਗਾ। ਉਹਨਾਂ ਦੱਸਿਆ ਕਿ 10 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲਾ 1980 ਮੈਗਾਵਾਟ ਦੀ ਸਮਰਥਾ ਵਾਲਾ ਥਰਮਲ ਪਾਵਰ ਪ੍ਰਾਜੈਕਟ ਦਾ ਕੰਮ 2 ਸਤੰਬਰ ਤਲਵੰਡੀ ਸਾਬੋ ਤੋ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਅਜਿਹਾ ਦੂਜਾ ਪਾਵਰ ਪ੍ਰਾਜੈਕਟ 540 ਮੈਗਾਵਾਟ ਦੀ ਸਮਰਥਾ ਵਾਲਾ ਗੋਇੰਦਵਾਲ ਸਾਹਿਬ ਵਿਖੇ 18 ਅਕਤੂਬਰ ਨੂੰ ਸ਼ੁਰੂ ਕੀਤਾ ਜਾਵੇਗਾ ਜਿਸ ਲਈ 1000 ਏਕੜ ਜਮੀਨ ਲੈ ਲਈ ਗਈ ਹੈ। ਉਹਨਾਂ ਦੱਸਿਆ ਕਿ ਤੀਜਾ 1500 ਮੈਗਾਵਾਟ ਦੀ ਸਮਰਥਾ ਵਾਲਾ ਪਾਵਰ ਪ੍ਰਾਜੈਕਟ ਰਾਜਪੁਰਾ ਵਿਖੇ 8 ਦਸੰਬਰ ਅਤੇ 2640 ਮੈਗਾਵਾਟ ਦੀ ਸਮਰਥਾ ਵਾਲਾ ਚੌਥਾ ਪਾਵਰ ਪ੍ਰਾਜੈਕਟ 20 ਜਨਵਰੀ, 2009 ਨੂੰ ਗਿੱਦੜਬਾਹਾ ਵਿਖੇ ਸ਼ੁਰੂ ਕੀਤਾ ਜਾਵੇਗਾ।
ਬਾਹਰੀ ਕੜੀ
http://wishavwarta.in/live.html%5B%5D
ਤਲਵੰਡੀ ਸਾਬੋ ਬਣਵਾਲਾ ਮਾਨਸਾ ੧੮੦੦ MW ਤਾਪ ਬਿਜਲੀ ਘਰ
29°55′00″N 75°13′53″Eਚੰਡੀਗੜ੍ਹ 10 ਅਕਤੂਬਰ-ਪੰਜਾਬ ਕੈਬਨਿਟ ਵਲੋਂ ਮਾਨਸਾ ਜ਼ਿਲੇ ਵਿੱਚ ਬਣਵਾਲਾ ਵਿਖੇ 1800 ਮੈਗਾਵਾਟ ਦੀ ਸਮਰੱਥਾ ਵਾਲੇ ਥਰਮਲ ਬਿਜਲੀ ਪਲਾਂਟ ਦੀ ਸਥਾਪਤੀ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੀਟਿੰਗ ਵਿੱਚ ਫਤੇਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਸਥਾਪਤੀ ਲਈ ਅਧਿਸੂਚਨਾ ਨੂੰ ਪ੍ਰਵਾਨਗੀ ਦਿੱਤੀ ਗਈ।
ਇਹ ਸਾਈਟ ਬਠਿੰਡੇ ਤੌਂ ੬੫ ਕਿ ਮੀ ਦੀ ਧੂਰੀ ਤੇ ਮਾਨਸਾ ਜਿਲੇ ਵਿੱਚ ਸਥਿਤ ਹੈ। ਸੱਦਾ ਸਿੰਘ ਵਾਲਾ ਨੇੜੇ ਦਾ ਰੇਲਵੇ ਸਟੇਸ਼ਨ ਹੈ ਜੋ ਕਿ ਬਠਿੰਡਾ -ਜਾਖਲ ਲਾਈਨ ਤੇ ੧੫ ਕਿ ਮੀ ਦੀ ਦੂਰੀ ਤੇ ਹੈ। ਪਾਣੀ ਕੋਟਲਾ ਨਹਿਰ ਤੋਂ ਲਿਆ ਜਾਣਾ ਹੈ ਜੋ ਸਾਈਟ ਤੋਂ ੨੦ ਕਿ ਮੀ ਦੀ ਦੂਰੀ ਤੇ ਹੈ। ਇਸ ਲਈ ੨੧੦੦ ਏਕੜ ਜ਼ਮੀਨ ਮੁੱਖ ਪਲਾਂਟ ਤੇ ਰਿਹਾਈਸ਼ੀ ਜਗ੍ਹਾ ਲਈ ਨਿਰਧਾਰਿਤ ਕਰ ਲਈ ਗਈ ਹੈ। ੧੦੦੦੦ ਕਰੋੜ ਰੁਪਏ ਸਟਰਲਾਈਟ ਐਨਰਜੀ ਦਾ ਪ੍ਰਬੰਧ ਕਰਕੇ ਪ੍ਰਾਜੈਕਟ ਦੇ ਦਸੰਬਰ ੨੦੦੯ ਵਿੱਚ ਫੰਡਾਂ ਦਾ ਮੁਕੰਮਲ ਪ੍ਰਬੰਧ ਹੋਣ ਦਾ ਦਾਵਾ ਕੀਤਾ ਹੈ। ਇਸ ਤੋਂ ਪਹਿਲਾਂ ੨੦੦੮ ਵਿੱਚ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ ਤੇ ਸਟਰਲਾਈਟ ਕੰਪਨੀ ਅਨੁਸਾਰ ੨੦੧੨ ਵਿੱਚ ਪ੍ਰੋਜੈਕਟ ਪੂਰਾ ਹੋ ਜਾਣ ਦੀ ਉਮੀਦ ਹੈ। ੩×੬੬੦ ਮੈਗਾਵਾਟ ਦੇ ਇਸ ਪ੍ਰੋਜੈਕਟ ਦਾ ਠੇਕਾ ਸਟਰਲਿੰਗ ਕੰਪਨੀ ਦਵਾਰਾ ਚੀਨ ਦੀ ਕੰਪਨੀ ਸੈਪਕੋ ììì (ਸ਼ੈਨਦੌਂਗ ਇਲੈਕਟਰੀਕਲ ਕੰਸਟਰਕਸ਼ਨ ਕਾਰਪੋਰੇਸ਼ਨ) ਨੂੰ ਦਿੱਤਾ ਗਿਆ ਹੈ। ਹੁਣ ਇਸ ਪ੍ਰੋਜੈਕਟ ਦੇ ੨੦੧੩ ਵਿੱਚ ਪੂਰਾ ਹੋ ਜਾਣ ਦੀ ਉਮੀਦ ਹੈ।ਇਸ ਪ੍ਰੋਜੈਕਟ ਦਾ ਪਹਿਲਾ ਯੂਨਿਟ ਦੀ Q4 2012-13 ਵਿੱਚ ਸਿਨਕਰੋਨਾਈਜ਼ ਕੀਤੇ ਜਾਣ ਦੀ ਉਮੀਦ ਹੈ। ਜਦਕਿ ਕਮਰਸ਼ੀਅਲ ਬਿਜਲੀ ਪੈਦਾਵਾਰ ੨੦੧੩-੧੪ ਵਿੱਚ ਸੰਭਵ ਹੈ। ਸੋਧੇ ਹੋਏ ਕਾਰਜਕ੍ਰਮ ਅਨੁਸਾਰ ਪਹਿਲਾ ਯੂਨਿਟ 2013 ਅਖੀਰ ਵਿੱਚ ਪੂਰਾ ਹੋਣ ਦੀ ਉਮੀਦ ਹੈ।[1]
ਇਸ ਪ੍ਰੋਜੈਕਟ ਦੇ ਪਹਿਲੇ ਯੂਨਿਟ ਨੂੰ 25 ਨਵੰਬਰ 2013 ਚਾਲੂ ਕਰ ਦਿਤਾ ਗਿਆ ਹੈ|[2]
Remove ads
੧੩੨੦ ਮੈਗਾਵਾਟ ਰਾਜਪੁਰਾ ਥਰਮਲ ਪਾਵਰ ਸਟੇਸ਼ਨ
ਪੰਜਾਬ ਦੀ ਸ਼ਾਨ ਭਗਵੰਤ ਮਾਨ ✌️
Wikiwand - on
Seamless Wikipedia browsing. On steroids.
Remove ads