ਫਰਾਂਸਿਸਕੋ ਗੋਯਾ

From Wikipedia, the free encyclopedia

ਫਰਾਂਸਿਸਕੋ ਗੋਯਾ
Remove ads

ਫਰਾਂਸਿਸਕੋ ਖੋਸੇ ਦੇ ਗੋਯਾ ਈ ਲੁਸੀਐਨਤੇਸ (30 ਮਾਰਚ 1746 – 16 ਅਪਰੈਲ 1828) ਇੱਕ ਸਪੇਨੀ ਰੋਮਾਂਸਵਾਦੀ ਚਿੱਤਰਕਾਰ ਅਤੇ ਪ੍ਰਿੰਟਮੇਕਰ ਸੀ। ਇਸਨੂੰ 18ਵੀਂ ਸਦੀ ਦੇ ਅੰਤ ਅਤੇ 19ਵੀਂ ਸਦੀ ਦੀ ਸ਼ੁਰੂਆਤ ਦਾ ਸਭ ਤੋਂ ਮਹੱਤਵਪੂਰਨ ਸਪੇਨੀ ਕਲਾਕਾਰ ਮੰਨਿਆ ਜਾਂਦਾ ਹੈ। ਇਹ ਆਪਣੇ ਜੀਵਨ ਕਾਲ ਵਿੱਚ ਬਹੁਤ ਪ੍ਰਸਿੱਧ ਹੋਇਆ ਅਤੇ ਇਸਨੂੰ ਅਕਸਰ ਸਭ ਤੋਂ ਅਖੀਰਲਾ ਪੁਰਾਤਨ ਚਿੱਤਰਕਾਰ ਅਤੇ ਉਸੀ ਸਮੇਂ ਪਹਿਲਾ ਆਧੁਨਿਕ ਚਿੱਤਰਕਾਰ ਵੀ ਕਿਹਾ ਜਾਂਦਾ ਹੈ। ਇਹ ਸਭ ਤੋਂ ਮਹਾਨ ਪੋਰਟਰੇਟ ਚਿੱਤਰਕਾਰਾਂ ਵਿੱਚੋਂ ਇੱਕ ਵੀ ਸੀ।[1]

ਵਿਸ਼ੇਸ਼ ਤੱਥ ਫਰਾਂਸਿਸਕੋ ਗੋਯਾ, ਜਨਮ ...

ਇਸਦਾ ਜਨਮ 1746 ਵਿੱਚ ਸਪੇਨ ਦੇ ਖ਼ੁਦਮੁਖਤਿਆਰ ਭਾਈਚਾਰੇ ਆਰਾਗੋਨ ਦੇ ਪਿੰਡ ਫੂਏਨਦੇਤੋਦੋਸ ਵਿਖੇ ਇੱਕ ਸਾਦੇ ਜਿਹੇ ਪਰਿਵਾਰ ਵਿੱਚ ਹੋਇਆ। ਇਸਨੇ 14 ਸਾਲ ਦੀ ਉਮਰ ਤੋਂ ਖੋਸੇ ਲੁਸਾਨ ਈ ਮਾਰਤੀਨੇਸ ਕੋਲੋਂ ਚਿੱਤਰਕਾਰੀ ਸਿੱਖੀ ਅਤੇ ਫਿਰ ਮਾਦਰੀਦ ਵਿਖੇ ਐਂਟਨ ਰਾਫੇਲ ਮੇਂਗਸ ਕੋਲੋਂ ਸਿੱਖਣਾ ਸ਼ੁਰੂ ਕੀਤਾ। 1773 ਵਿੱਚ ਇਸਦਾ ਵਿਆਹ ਜੋਸੇਫਾ ਬਾਇਊ ਨਾਲ ਹੋਇਆ ਅਤੇ ਇਹਨਾਂ ਦੋਵਾਂ ਦੇ ਵਿਆਹੁਤਾ ਜੀਵਨ ਵਿੱਚ ਕਈ ਵਾਰ ਇਸਦੀ ਪਤਨੀ ਗਰਭਵਤੀ ਹੋਈ ਅਤੇ ਕਈ ਵਾਰ ਉਸਦਾ ਗਰਭਪਾਤ ਹੋਇਆ ਅਤੇ ਸਿਰਫ਼ ਇਹਨਾਂ ਕੋਲ ਸਿਰਫ਼ ਇੱਕ ਮੁੰਡਾ ਹੀ ਹੋਇਆ। 1786 ਵਿੱਚ ਇਹ ਸਪੇਨੀ ਬਾਦਸ਼ਾਹੀ ਅਧੀਨ ਦਰਬਾਰੀ ਚਿੱਤਰਕਾਰ ਬਣਿਆ ਅਤੇ ਇਸਨੇ ਆਪਣੇ ਕੰਮਕਾਜੀ ਜੀਵਨ ਦੀ ਸ਼ੁਰੂਆਤ ਵਿੱਚ ਸਪੇਨੀ ਅਮੀਰਸ਼ਾਹੀ ਅਤੇ ਸ਼ਾਹੀ ਘਰਾਣੇ ਦੇ ਪੋਰਟਰੇਟ ਚਿੱਤਰ ਬਣਾਏ ਅਤੇ ਸ਼ਾਹੀ ਮਹਿਲ ਲਈ ਰੋਕੋਕੋ ਅੰਦਾਜ਼ ਵਿੱਚ ਕੱਪੜੇ ਉੱਤੇ ਵਿਸ਼ੇਸ਼ ਚਿੱਤਰ ਬਣਾਏ।

Remove ads

ਮੁੱਢਲੇ ਸਾਲ (1746-1771)

ਫਰਾਂਸਿਸਕੋ ਗੋਯਾ ਦਾ ਜਨਮ 30 ਮਾਰਚ 1746 ਨੂੰ ਫੂਏਨਦੇਤੋਦੋਸ, ਆਰਾਗੋਨ, ਸਪੇਨ ਵਿਖੇ ਖੋਸੇ ਬੇਨੀਤੇ ਦੇ ਗੋਯਾ ਈ ਫਰਾਂਕੇ ਅਤੇ ਗਰਾਸੀਆ ਦੇ ਲੂਸੀਏਂਤੇਸ ਈ ਸਾਲਵਾਦੋਰ ਦੇ ਘਰ ਹੋਇਆ। ਇਸਦਾ ਪਰਿਵਾਰ ਉਸੀ ਸਾਲ ਸਾਰਾਗੋਸਾ ਸ਼ਹਿਰ ਛੱਡ ਕੇ ਇਸ ਪਿੰਡ ਆਇਆ ਪਰ ਇਸਦੇ ਕਾਰਨ ਸਪਸ਼ਟ ਨਹੀਂ ਹਨ, ਸ਼ਾਇਦ ਇਸਦਾ ਪਿਤਾ ਨੂੰ ਉੱਥੇ ਕੰਮ ਮਿਲਿਆ ਹੋਵੇ।[2] ਉਹ ਛੋਟੀ ਮੱਧ ਵਰਗੀ ਜਮਾਤ ਵਿੱਚੋਂ ਸਨ।

ਦਰਬਾਰੀ ਚਿੱਤਰਕਾਰ

1783 ਵਿੱਚ ਸਪੇਨ ਦੇ ਬਾਦਸ਼ਾਹ ਚਾਰਲਸ ਤੀਜੇ ਦੇ ਮਨਪਸੰਦ ਮੁੱਖ ਮੰਤਰੀ ਫਲੋਰੀਦਾਬਲਾਂਕਾ ਦੇ ਕਾਊਂਟ ਨੇ ਗੋਯਾ ਨੂੰ ਆਪਣਾ ਪੋਟਰੇਟ ਬਣਾਉਣ ਦਾ ਕੰਮ ਦਿੱਤਾ। ਇਸਦੀ ਕਰਾਊਨ ਪ੍ਰਿੰਸ ਦੌਨ ਲੂਈਸ ਨਾਲ ਦੋਸਤੀ ਹੋਈ ਅਤੇ ਇਸਨੇ ਦੋ ਸਾਲ ਉਸਦੇ ਅਤੇ ਉਸਦੇ ਪਰਿਵਾਰ ਦੇ ਪੋਰਟਰੇਟ ਬਣਾਏ।[3]

ਵਿਚਲਾ ਸਮਾਂ (1793-1799)

Thumb
ਲਾ ਮਾਖਾ ਦੇਸਨੂਦਾ, 1790–1800
Thumb
ਲਾ ਮਾਖਾ ਵੇਸਤੀਦਾ, 1800–1805

ਲਾ ਮਾਖਾ ਦੇਸਨੂਦਾ (La maja desnuda) "ਪੱਛਮੀ ਕਲਾ ਵਿੱਚ ਪਹਿਲਾ ਵੱਡ-ਆਕਾਰੀ ਨੰਗੇਜ਼ ਭਰਪੂਰ ਔਰਤ ਚਿੱਤਰ" ਹੈ ਜਿਸਦੇ ਕੋਈ ਸੰਕੇਤਕ ਜਾਂ ਮਿਥਕ ਅਰਥ ਨਹੀਂ ਹਨ।[4] ਇਸਦੇ ਨਾਲ-ਨਾਲ ਲਾ ਮਾਖਾ ਵੇਸਤੀਦਾ (La maja vestida) ਨਾਂ ਦਾ ਚਿੱਤਰ ਹੈ ਜਿਸ ਵਿੱਚ ਉਹੀ ਔਰਤ ਉਸੀ ਅੰਦਾਜ਼ ਵਿੱਚ ਪਈ ਹੈ ਪਰ ਇਸ ਵਿੱਚ ਉਸਨੇ ਕੱਪੜੇ ਪਹਿਨੇ ਹੋਏ ਹਨ। ਇਹਨਾਂ ਤਸਵੀਰਾਂ ਵਿੱਚ ਮੌਜੂਦ ਔਰਤ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ।

ਫ਼ਿਲਮਾਂ ਅਤੇ ਟੀਵੀ

  • ਗੋਯਾ: ਕਰੇਜ਼ੀ ਲਾਈਕ ਅ ਜੀਨੀਅਸ (Goya: Crazy Like a Genius) 2012 ਦੀ ਈਅਨ ਮਕਮੀਲੀਅਨ ਦੀ ਇੱਕ ਦਸਤਾਵੇਜ਼ੀ ਫ਼ਿਲਮ, ਪੇਸ਼ਕਰਤਾ ਰੌਬਰਟ ਹਿਊਜ਼।
  • ਗੋਯਾ ਦੇ ਭੂਤ (Goya's Ghosts) 2006 ਦੀ ਫ਼ਿਲਮ ਅਤੇ ਨਿਰਦੇਸ਼ਕ ਮਿਲੋਸ਼ ਫ਼ੋਰਮੈਨ।
  • ਵੋਲਾਵੇਰੰਟ (Volavérunt) 1999 ਦੀ ਫ਼ਿਲਮ, ਨਿਰਦੇਸ਼ਕ ਬਿਗਾਸ ਲੂਨਾ ਅਤੇ ਆਂਤੋਨੀਓ ਲਾਰੇਤਾ ਦੇ ਨਾਵਲ ਉੱਤੇ ਅਧਾਰਿਤ।
  • ਬੋਖਦੋ ਵਿੱਚ ਗੋਯਾ (Goya in Bordeaux) 1999 ਦੀ ਕਾਰਲੋਸ ਸਾਉਰਾ ਦੁਆਰਾ ਨਿਰਦੇਸ਼ਿਤ ਸਪੇਨੀ ਇਤਿਹਾਸਿਕ ਡਰਾਮਾ ਫ਼ਿਲਮ।

ਹਵਾਲੇ

ਹਵਾਲਾ ਕਿਤਾਬਾਂ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads