ਫ਼ਰਿਸ਼ਤਾ

From Wikipedia, the free encyclopedia

ਫ਼ਰਿਸ਼ਤਾ
Remove ads

ਦੇਵਦੂਤ ਆਮ ਤੌਰ 'ਤੇ ਅਲੌਕਿਕ ਪ੍ਰਾਣੀ ਹੁੰਦਾ ਹੈ ਜੋ ਵੱਖ ਵੱਖ ਧਰਮਾਂ ਅਤੇ ਮਿਥਿਹਾਸਕ ਕਥਾਵਾਂ ਵਿੱਚ ਮਿਲਦਾ ਹੈ। ਅਬਰਾਹਮੀ ਧਰਮ ਅਕਸਰ ਦੂਤਾਂ ਨੂੰ ਪਰਉਪਕਾਰੀ ਸਵਰਗੀ ਪ੍ਰਾਣੀ ਦੇ ਰੂਪ ਵਿੱਚ ਚਿਤਰਦੇ ਹਨ ਜੋ ਰੱਬ (ਜਾਂ ਸਵਰਗ) ਅਤੇ ਮਨੁੱਖਤਾ ਦੇ ਵਿਚਕਾਰ ਵਿਚੋਲਗੀ ਦਾ ਕੰਮ ਕਰਦੇ ਹਨ।[1][2] ਦੂਤਾਂ ਦੀਆਂ ਦੂਜੀਆਂ ਭੂਮਿਕਾਵਾਂ ਵਿੱਚ ਮਨੁੱਖਾਂ ਦੀ ਰੱਖਿਆ ਅਤੇ ਮਾਰਗਦਰਸ਼ਨ ਕਰਨਾ, ਅਤੇ ਪ੍ਰਮਾਤਮਾ ਦੀ ਤਰਫ਼ੋਂ ਕੰਮ ਕਰਨਾ ਸ਼ਾਮਲ ਹਨ।[3] ਅਬਰਾਹਮੀ ਧਰਮ ਅਕਸਰ ਫ਼ਰਿਸ਼ਤਿਆਂ ਨੂੰ ਦਰਜਾਬੰਦੀ ਵਿੱਚ ਸੰਗਠਿਤ ਕਰਦੇ ਹਨ, ਹਾਲਾਂਕਿ ਅਜਿਹੀਆਂ ਦਰਜਾਬੰਦੀਆਂ ਹਰ ਧਰਮ ਵਿੱਚ ਵੱਖ ਵੱਖ ਹੋ ਸਕਦੀਆਂ ਹਨ। ਅਜਿਹੇ ਦੂਤ ਖਾਸ ਨਾਮ (ਜਿਵੇਂ ਕਿ ਗੈਬਰੀਅਲ ਜਾਂ ਮਾਈਕਲ) ਜਾਂ ਟਾਈਟਲ (ਜਿਵੇਂ ਕਿ ਸਰਾਫ (seraph) ਜਾਂ ਮਹਾਂ ਦੂਤ) ਪ੍ਰਾਪਤ ਕਰ ਸਕਦੇ ਹਨ। ਲੋਕਾਂ ਨੇ “ਦੂਤ” ਸ਼ਬਦ ਦੀ ਵਰਤੋਂ ਹੋਰ ਧਾਰਮਿਕ ਪਰੰਪਰਾਵਾਂ ਵਿੱਚ ਮਿਲਦੀਆਂ ਰੂਹਾਂ ਜਾਂ ਹਸਤੀਆਂ ਦੀਆਂ ਵੱਖ-ਵੱਖ ਧਾਰਨਾਵਾਂ ਤੱਕ ਵਿਸਤਾਰ ਲਈ ਹੈ। ਦੂਤਾਂ ਦਾ ਧਰਮ ਸ਼ਾਸਤਰੀ ਅਧਿਐਨ "ਐਂਜਿਲੋਲਾਜੀ" ਵਜੋਂ ਜਾਣਿਆ ਜਾਂਦਾ ਹੈ। ਸਵਰਗ ਵਿੱਚੋਂ ਕੱਢੇ ਗਏ ਦੂਤਾਂ ਨੂੰ ਸਵਰਗੀ ਮੇਜ਼ਬਾਨ ਤੋਂ ਵੱਖਰੇ ਗਿਰੇ ਹੋਏ ਦੂਤ ਕਿਹਾ ਜਾਂਦਾ ਹੈ।

Thumb
ਮਹਾਂ ਦੂਤ ਮਾਈਕਲ ਇਸ 17 ਵੀਂ ਸਦੀ ਦੇ ਚਿੱਤਰ ਵਿੱਚ ਇੱਕ ਰੋਮਨ ਫੌਜੀ ਚੋਲਾ ਅਤੇ ਕਵਚ ਪਹਿਨਿਆ ਹੈ। ਚਿੱਤਰਕਾਰ: ਗਾਈਡੋ ਰੇਨੀ
Thumb
ਜ਼ਖਮੀ ਦੇਵਦੂਤ, ਹਿਊਗੋ ਸਿਮਬਰਗ, 1903, ਫਿਨਲੈਂਡ ਦੀ “ਰਾਸ਼ਟਰੀ ਪੇਂਟਿੰਗ” ਵਜੋਂ ਚੁਣੀ ਗਈ, 2006।
Thumb
Schutzengel (ਅੰਗਰੇਜ਼ੀ: "ਗਾਰਡੀਅਨ ਏਂਜਲ") ਚਿੱਤਰਕਾਰ: ਬਰਨਹਾਰਡ ਪਲੋਕਹਾਰਸਟ। ਸਰਪ੍ਰਸਤ ਦੂਤ ਦੋ ਬੱਚਿਆਂ ਨੂੰ ਵੇਖ ਰਿਹਾ ਵਿਖਾਇਆ ਗਿਆ ਹੈ।
Thumb
ਧਰਮ ਅਤੇ ਵਿਗਿਆਨ ਵਿਚਕਾਰ ਏਕਤਾ ਸੀਤੇਨਸਟੇਨ ਐਬੇ (ਲੋਅਰ ਆਸਟਰੀਆ) ਦੇ ਸੰਗਮਰਮਰ ਹਾਲ ਦੀ ਛੱਤ ਤੇ ਨੱਕਾਸ਼ੀ। ਚਿੱਤਰਕਾਰ: ਪੌਲ ਟਰੋ, 1735
Thumb
ਫ੍ਰਾਂਸੋਇਸ ਬਾਊਚਰ ਦੀ ਕਵਿਤਾ ਦਾ ਇੱਕ ਰੂਪਕ
Thumb
ਚਿੱਤਰਕਾਰ: 1855 ਵਿੱਚ ਗੁਸਤਾਵੇ ਡੋਰੇ। ਫ਼ਰਿਸ਼ਤੇ ਦੇਨਾਲ ਯਾਕੂਬ ਦੀ ਕੁਸ਼ਤੀ

ਲਲਿਤ ਕਲਾ ਵਿੱਚ ਦੂਤਾਂ ਨੂੰ ਆਮ ਤੌਰ 'ਤੇ ਅਸਾਧਾਰਣ ਸੁੰਦਰਤਾ ਦੇ ਮਾਲਕ ਮਾਨਵਾਂ ਦੀ ਸ਼ਕਲ ਦੇ ਰੂਪ ਵਿੱਚ ਚਿਤਰਿਆ ਜਾਂਦਾ ਹੈ[4] ਪਰ ਕੋਈ ਜੈਂਡਰ (ਘੱਟੋ ਘੱਟ 19 ਵੀਂ ਸਦੀ ਤਕ) ਨਹੀਂ ਹੁੰਦਾ। ਉਨ੍ਹਾਂ ਦੀ ਪਛਾਣ ਅਕਸਰ ਈਸਾਈ ਕਲਾਕ੍ਰਿਤੀ ਵਿੱਚ ਪੰਛੀਆਂ ਦੇ ਖੰਭਾਂ,[5] ਹਾਲੋਆਂ,[6] ਅਤੇ ਰੌਸ਼ਨੀ ਨਾਲ ਕੀਤੀ ਜਾਂਦੀ ਹੈ

Remove ads

ਸ਼ਬਦ-ਨਿਰੁਕਤੀ

ਸ਼ਬਦ angel ਆਧੁਨਿਕ ਅੰਗਰੇਜ਼ੀ ਵਿੱਚ ਪੁਰਾਣੀ ਅੰਗਰੇਜ਼ੀ ਦੇ engel (ਇੱਕ ਹਾਰਡ g ਨਾਲ) ਤੋਂ ਅਤੇ French angele ਤੋਂ ਆਇਆ[7] ਹੈ ਅਤੇ ਇਹ ਦੋਵੇਂ ਮਗਰਲੇ ਦੌਰ ਦੀ ਲਾਤੀਨੀ ਐਂਜਲਸ (angelus) (ਸ਼ਬਦੀ ਅਰਥ "ਸੰਦੇਸ਼ਵਾਹਕ") ਤੋਂ ਲਿਆ ਗਿਆ ਹੈ, ਜੋ ਅੱਗੋਂ ਮਗਰਲੀ ਯੂਨਾਨੀ ਦੇ ἄγγελος (ਐਂਜਲੋਸ) ਤੋਂ ਲਿਆ ਗਿਆ ਸੀ।[8] ਇਸ ਤੋਂ ਇਲਾਵਾ, ਡੱਚ ਭਾਸ਼ਾ-ਵਿਗਿਆਨੀ ਆਰਐਸਪੀ ਬੀਕਸ ਦੇ ਅਨੁਸਾਰ, ਐਂਜਲੋਸ ਖੁਦ "ਓਰੀਐਂਟਲ ਹੁਧਾਰ ਲਿਆ, ਜਿਵੇਂ ἄγγαρος (ਐਂਗਾਰੋਸ, 'ਫਾਰਸੀ ਸਵਾਰ ਕੋਰੀਅਰ") ਹੋ ਸਕਦਾ ਹੈ।"[9] ਸ਼ਾਇਦ ਫਿਰ, ਸ਼ਬਦ ਦਾ ਸਭ ਤੋਂ ਮੁੱਢਲਾ ਰੂਪ ਮਾਇਸਨੇਅਨ ਏ-ਕੇ-ਰੋ ਹੈ, ਜੋ ਲੀਨੀਅਰ ਬੀ ਸਿਲੇਬਿਕ ਲਿਪੀ ਵਿੱਚ ਪ੍ਰਮਾਣਿਤ ਹੈ।[10][11] ਪੂਰਬ ਦੀ ਦੁਨੀਆ ਵਿੱਚ ਪ੍ਰਚਲਤ ਸ਼ਬਦ 'ਫ਼ਰਿਸ਼ਤਾ' ਫ਼ਾਰਸੀ ਭਾਸ਼ਾ ਦਾ ਇੱਕ ਵਿਸ਼ੇਸ਼ਣ ਹੈ ਜੋ ਇਸ ਦੇ ਅਸਲ ਅਰਥ ਅਤੇ ਬਣਤਰ ਦੇ ਨਾਲ ਉਰਦੂ ਵਿੱਚ ਵੀ ਵਰਤਿਆ ਜਾਂਦਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads