ਫ਼ਰੀਦਕੋਟ ਰਿਆਸਤ
ਰਜਵਾੜਾਸ਼ਾਹੀ ਰਾਜ From Wikipedia, the free encyclopedia
Remove ads
ਫ਼ਰੀਦਕੋਟ ਰਿਆਸਤ ਬਰਤਾਨਵੀ ਰਾਜ ਸਮੇਂ ਪੰਜਾਬ ਦੀ ਇੱਕ ਰਿਆਸਤ ਸੀ।
Remove ads
ਸਮਾਧਾਂ
ਫ਼ਰੀਦਕੋਟ ਰਿਆਸਤ[1] ਦੇ ਰਾਜਿਆਂ ਦੀਆਂ ਬਣੀਆਂ ਸ਼ਾਹੀ ਸਮਾਧਾਂ ਦਾ ਕਬਜ਼ਾ ਫ਼ਰੀਦਕੋਟ ਰਿਆਸਤ ਦੇ ਪੁਰਖਿਆਂ ਦੇ ਚੇਲਿਆਂ ਕੋਲ ਚੱਲਿਆ ਆ ਰਿਹਾ ਹੈ। ਸ਼ਾਹੀ ਪਰਿਵਾਰ ਨੇ 1935 ਤੋਂ ਪਹਿਲਾਂ ਧਾਰਮਿਕ ਰਸਮਾਂ ਕਰਨ ਅਤੇ ਸ਼ਾਹੀ ਸਮਾਧਾਂ ਦੀ ਸਾਂਭ-ਸੰਭਾਲ ਆਪਣੇ ਚੇਲਿਆਂ ਨੂੰ ਸੌਂਪੀ ਸੀ। ਮਹਾਰਾਜਾ ਪਹਾੜਾ ਸਿੰਘ, ਬਰਜਿੰਦਰ ਸਿੰਘ, ਬਲਬੀਰ ਸਿੰਘ ਅਤੇ ਫ਼ਰੀਦਕੋਟ ਰਿਆਸਤ ਦੇ ਆਖਰੀ ਰਾਜੇ ਹਰਿੰਦਰ ਸਿੰਘ ਬਰਾੜ ਦੀ ਇੱਥੇ ਸਮਾਧ ਬਣੀ ਹੋਈ ਹੈ ਜਿਸ ਨੂੰ ਸ਼ਾਹੀ ਸਮਾਧਾਂ (ਕਬਰਾਂ) ਦਾ ਨਾਮ ਦਿੱਤਾ ਗਿਆ। ਫ਼ਰੀਦਕੋਟ ਰਿਆਸਤ ਦੇ ਰਾਜ ਭਾਗ ਸਮੇਂ ਇਨ੍ਹਾਂ ਸ਼ਾਹੀ ਸਮਾਧਾਂ ਦੀ ਉਸਾਰੀ ਕੀਤੀ ਗਈ ਸੀ ਅਤੇ ਕਰੀਬ ਇੱਕ ਸਦੀ ਪੁਰਾਣੀ ਇਮਾਰਤ ਅੱਜ ਵੀ ਇੱਥੇ ਮੌਜੂਦ ਹੈ। ਇਮਾਰਤ ਦੇ ਇੱਕ ਹਿੱਸੇ ਵਿੱਚ ਫ਼ਰੀਦਕੋਟ ਦੇ ਸ਼ਾਹੀ ਸ਼ਾਸਕਾਂ ਦੀਆਂ ਸਮਾਧਾਂ ਹਨ। ਇਹ ਸਮਾਧਾਂ ਕਰੀਬ 6 ਕਨਾਲ 3 ਮਰਲੇ ਰਕਬੇ ਵਿੱਚ ਬਣੀਆਂ ਹੋਈਆਂ ਹਨ। ਸ਼ਹਿਰ ਦੇ ਐਨ ਵਿਚਕਾਰ ਹੋਣ ਕਾਰਨ ਸ਼ਾਹੀ ਸਮਾਧਾਂ ਦੇ ਆਸ-ਪਾਸ ਦੀ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads