ਫ਼ਰੀਦਕੋਟ, ਭਾਰਤ
ਫ਼ਰੀਦਕੋਟ ਜ਼ਿਲ੍ਹਾ, ਪੰਜਾਬ, ਭਾਰਤ ਦਾ ਸ਼ਹਿਰ ਅਤੇ ਮੁੱਖ ਦਫ਼ਤਰ From Wikipedia, the free encyclopedia
Remove ads
ਫ਼ਰੀਦਕੋਟ, ਭਾਰਤ ਦੇ ਪੰਜਾਬ ਸੂਬੇ ਦੇ ਕੁੱਲ 23 ਜ਼ਿਲ੍ਹਿਆਂ ਵਿੱਚੋ ਇੱਕ ਜ਼ਿਲ੍ਹਾ ਹੈ। ਇਸਦਾ ਜ਼ਿਲ੍ਹਾ ਹੈਡਕੁਆਟਰ ਫਰੀਦਕੋਟ ਸ਼ਹਿਰ ਵਿੱਚ ਹੀ ਸਥਿਤ ਹੈ। ਫਰੀਦਕੋਟ ਨੂੰ ਜ਼ਿਲ੍ਹੇ ਦਾ ਦਰਜ਼ਾ 1972 ਵਿੱਚ ਮਿਲਿਆ। ਇਹ ਜਿਲ੍ਹਾ ਫ਼ਰੀਦਕੋਟ ਡਿਵਿਜ਼ਨ ਦਾ ਹਿੱਸਾ ਹੈ ਜਿਸ ਵਿੱਚ ਫਰੀਦਕੋਟ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਆਉਦੇ ਸਨ।
Remove ads
ਇਤਿਹਾਸ
ਫਰੀਦਕੋਟ ਇੱਕ ਇਤਿਹਾਸਿਕ ਸ਼ਹਿਰ ਹੈ। ਇਸ ਸ਼ਹਿਰ ਨੂੰ 13ਵੀ ਸਦੀ ਵਿੱਚ ਰਾਜਾ ਮੋਕਲਸੀ ਨੇ ਵਸਾਇਆ ਤੇ ਇਸਦਾ ਨਾਂ ਮੋਕਲਹਰ ਰੱਖਿਆ, ਰਾਜਾ ਮੋਕਲਸੀ ਦੇ ਪੁਰਖੇ (ਰਾਈ ਮੁੰਜ - ਰਾਜੇ ਦਾ ਦਾਦਾ) ਭਟਨੇਰ (ਹੁਣ ਹਨੂਮਾਨਗੜ੍ਹ),ਰਾਜਸਥਾਨ ਤੋਂ ਸਨ। ਏਥੋ ਦੀ ਲੋਕਧਾਰਾ ਮੁਤਬਕ ਰਾਜਾ ਮੋਕਲਸੀ ਨੇ ਸੂਫੀ ਫ਼ਕੀਰ ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ ਜਿਸ ਨੂੰ ਆਮ ਤੌਰ ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ ਦੇ ਨਾਂ ਤੇ ਇਸ ਸ਼ਹਿਰ ਦਾ ਨਾਂ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ। ਬਾਬਾ ਫ਼ਰੀਦ ਜੀ ਦੀ ਬਾਣੀ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਰਾਜਾ ਮੋਕਲਸੀ ਦੇ ਦੋ ਪੁੱਤਰਾਂ ਦੇ ਦੌਰ ਵਿੱਚ ਫਰੀਦਕੋਟ ਇਸ ਰਿਆਸਤ ਦੀ ਰਾਜਧਾਨੀ ਹੀ ਰਿਹਾ। ਮਹਾਰਾਜਾ ਪਹਾੜਾ ਸਿੰਘ, ਬਰਜਿੰਦਰ ਸਿੰਘ, ਬਲਬੀਰ ਸਿੰਘ ਅਤੇ ਹਰਿੰਦਰ ਸਿੰਘ ਬਰਾੜ ਰਿਆਸਤ ਦੇ ਆਖ਼ਰੀ ਰਾਜੇ ਸਨ। ਫ਼ਰੀਦਕੋਟ ਰਿਆਸਤ ਦੇ ਰਾਜਿਆਂ ਦੀਆਂ ਬਣੀਆਂ ਸ਼ਾਹੀ ਸਮਾਧਾਂ ਦਾ ਕਬਜ਼ਾ ਫ਼ਰੀਦਕੋਟ ਰਿਆਸਤ ਦੇ ਪੁਰਖਿਆਂ ਦੇ ਚੇਲਿਆਂ ਕੋਲ ਚੱਲਿਆ ਆ ਰਿਹਾ ਹੈ। ਸ਼ਾਹੀ ਪਰਿਵਾਰ ਨੇ 1935 ਤੋਂ ਪਹਿਲਾਂ ਧਾਰਮਿਕ ਰਸਮਾਂ ਕਰਨ ਅਤੇ ਸ਼ਾਹੀ ਸਮਾਧਾਂ ਦੀ ਸਾਂਭ-ਸੰਭਾਲ ਆਪਣੇ ਚੇਲਿਆਂ ਨੂੰ ਸੌਂਪੀ ਸੀ। ਫ਼ਰੀਦਕੋਟ ਰਿਆਸਤ ਦੇ ਰਾਜ ਭਾਗ ਸਮੇਂ ਇਨ੍ਹਾਂ ਸ਼ਾਹੀ ਸਮਾਧਾਂ ਦੀ ਉਸਾਰੀ ਕੀਤੀ ਗਈ ਸੀ ਅਤੇ ਕਰੀਬ ਇਕ ਸਦੀ ਪੁਰਾਣੀ ਇਮਾਰਤ ਅੱਜ ਵੀ ਇੱਥੇ ਮੌਜੂਦ ਹੈ। ਇਮਾਰਤ ਦੇ ਇੱਕ ਹਿੱਸੇ ਵਿੱਚ ਫ਼ਰੀਦਕੋਟ ਦੇ ਸ਼ਾਹੀ ਸ਼ਾਸਕਾਂ ਦੀਆਂ ਸਮਾਧਾਂ ਹਨ। ਇਹ ਸਮਾਧਾਂ ਕਰੀਬ 6 ਕਨਾਲ 3 ਮਰਲੇ ਰਕਬੇ ਵਿੱਚ ਬਣੀਆਂ ਹੋਈਆਂ ਹਨ। ਸ਼ਹਿਰ ਦੇ ਐਨ ਵਿਚਕਾਰ ਹੋਣ ਕਾਰਨ ਸ਼ਾਹੀ ਸਮਾਧਾਂ ਦੇ ਆਸ-ਪਾਸ ਦੀ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਹੈ।
- ਕਿਸਾਨ ਘਰ (ਹੁਣ ਖੇਤੀਬਾੜੀ ਦਫਤਰ) ਫਰੀਦਕੋਟ ਦਾ ਪ੍ਰਵੇਸ਼ ਦੁਆਰ
- ਹਰਿੰਦਰਾ - ਸਿਵਲ ਹਸਪਤਾਲ ਫਰੀਦਕੋਟ ਦਾ ਨੀਂਹ ਪੱਥਰ
- ਹਰਿੰਦਰਾ - ਸਿਵਲ ਹਸਪਤਾਲ ਫਰੀਦਕੋਟ ਦਾ ਨੀਂਹ ਪੱਥਰ
- ਸਰਕਾਰ ਦਾ ਨੀਂਹ ਪੱਥਰ ਸਕੂਲ ਬਰਗਾੜੀ (ਫਰੀਦਕੋਟ)
- ਜ਼ਿਲ੍ਹਾ ਅਦਾਲਤ ਫ਼ਰੀਦਕੋਟ ਦਾ ਪ੍ਰਵੇਸ਼ ਦੁਆਰ
- ਡੇਵਿਸ ਮਾਡਲ ਖੇਤੀਬਾੜੀ ਫਾਰਮ ਅਤੇ ਕਿਸਾਨ ਘਰ ਫਰੀਦਕੋਟ ਦਾ ਨੀਂਹ ਪੱਥਰ
- ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads