ਫ਼ਰੰਸ ਏਮੀਲ ਸਿਲੰਪਾ

From Wikipedia, the free encyclopedia

ਫ਼ਰੰਸ ਏਮੀਲ ਸਿਲੰਪਾ
Remove ads

ਫ਼ਰੰਸ ਏਮੀਲ ਸਿਲੰਪਾ ( pronunciation (ਮਦਦ·ਜਾਣੋ)) (16 ਸਤੰਬਰ 1888 3 ਜੂਨ 1964)  ਸਭ ਤੋਂ ਮਸ਼ਹੂਰ ਫ਼ਿਨਲੈਂਡੀ ਲੇਖਕਾਂ ਵਿੱਚੋਂ ਇੱਕ ਸੀ ਅਤੇ 1939 ਵਿੱਚ ਪਹਿਲੀ ਫ਼ਿਨਲੈਂਡੀ ਲੇਖਕ ਬਣ ਗਈ। "ਦੇਸ਼ ਦੀ ਕਿਸਾਨੀ ਦੀ ਉਸ ਦੀ ਡੂੰਘੀ ਸਮਝ ਅਤੇ ਜਿਸ ਕਮਾਲ ਕਲਾ ਦੇ ਨਾਲ ਉਸ ਨੇ ਉਨ੍ਹਾਂ ਜੀਵਨ ਜਾਚ ਅਤੇ ਕੁਦਰਤ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਦਰਸਾਇਆ ਹੈ" ਉਸਦੇ ਲਈ ਉਸ ਨੂੰ ਸਾਹਿਤ ਦੇ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। [1]

ਵਿਸ਼ੇਸ਼ ਤੱਥ Frans Eemil Sillanpää, ਜਨਮ ...
Remove ads

ਸ਼ੁਰੂ ਦਾ ਜੀਵਨ

ਸਿਲੰਪਾ ਦਾ ਜਨਮ ਹੇਮੇਨੇਕਿਰੋ ਵਿੱਚ ਇੱਕ ਬੇਹੱਦ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਸਦਾਪਿਤਾ ਦਿਹਾੜੀ ਮਜਦੂਰਸੀ ਅਤੇ ਮਾਂ ਨੌਕਰਾਣੀ। ਫਿਰ ਵੀ ਉਨ੍ਹਾਂ ਨੇ ਉਸ ਨੂੰ ਟੈਂਪਰੇ ਦੇ ਇੱਕ ਸਕੂਲ ਵਿੱਚ ਭੇਜ ਦਿੱਤਾ। ਸਕੂਲ ਵਿੱਚ ਸਿਲੰਪਾ ਇੱਕ ਚੰਗਾ ਸਟੂਡੈਂਟ ਸੀ ਅਤੇ ਉਸ ਦੇ ਹਿੱਤਕਾਰ ਹੈਨਿਕ ਲਿਜੀਰੂਸ ਦੀ ਸਹਾਇਤਾ ਨਾਲ ਉਸ ਨੇ ਡਾਕਟਰੀ  ਦਾ ਅਧਿਐਨ ਕਰਨ ਲਈ 1908 ਵਿੱਚ ਹੇਲਸਿੰਕੀ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ ਸੀ। 

ਕੈਰੀਅਰ

ਪੰਜ ਸਾਲ ਬਾਅਦ, 1913 ਵਿੱਚ ਸਿਲੰਪਾ ਹੇਲਸਿੰਕੀ ਤੋਂ ਆਪਣੇ ਪੁਰਾਣੇ ਪਿੰਡ ਚਲੇ ਗਿਆ ਅਤੇ ਆਪਣੇ ਆਪ ਨੂੰ ਲਿਖਣ ਲਈ ਪੂਰਨ ਤੌਰ ਤੇ ਸਮਰਪਿਤ ਕਰ ਦਿੱਤਾ।[2] 1914 ਵਿੱਚ ਸਿਲੰਪਾ ਨੇ ਯੂਸੀ ਸੁਓਮੇਤਾਰ ਅਖ਼ਬਾਰ ਲਈ ਲੇਖ ਲਿਖੇ। 1916 ਵਿੱਚ ਸਿਲੰਪਾ ਨੇ ਸਿਗਰਿਦ ਮਾਰੀਆ ਸਲੌਮਕੀ ਨਾਲ ਵਿਆਹ ਕੀਤਾ, ਜਿਸ ਨੂੰ ਉਹ 1914 ਵਿੱਚ ਮਿਲਿਆ ਸੀ। 

ਸਿਧਾਂਤਕ ਤੌਰ ਤੇ, ਸਿਲੰਪਾ ਹਿੰਸਾ ਦੀ ਹਰ ਕਿਸਮ ਦੇ ਵਿਰੁੱਧ ਸੀ ਅਤੇ ਵਿਗਿਆਨਕ ਆਸ਼ਾਵਾਦ ਵਿੱਚ ਵਿਸ਼ਵਾਸ ਰੱਖਦਾ ਸੀ। [3] ਆਪਣੀਆਂ ਲਿਖਤਾਂ ਵਿੱਚ ਉਸਨੇ ਪੇਂਡੂ ਲੋਕਾਂ ਨੂੰ ਆਪਣੀ ਜ਼ਮੀਨ ਦੇ ਨਾਲ ਰਹਿੰਦੇ ਹੋਏ ਪੇਸ਼ ਕੀਤਾ।

ਨਾਵਲ Hurskas kurjuus (1919) ਫਿਨਲੈਂਡ ਸਿਵਲ ਯੁੱਧ ਦੇ ਕਾਰਨਾਂ ਨੂੰ ਦਰਸਾਇਆ ਗਿਆ ਹੈ ਹਾਲਾਂਕਿ ਉਸ ਸਮੇਂ ਬਾਹਰਮੁੱਤਾ ਵਿਵਾਦਪੂਰਨ ਸੀ।[4]

ਉਸ ਨੇ ਆਪਣੇ ਨਾਵਲ Nuorena nukkunut (The Maid Silja ਨਾਮ ਨਾਲ ਪ੍ਰਕਾਸ਼ਿਤ ਅੰਗਰੇਜ਼ੀ ਅਨੁਵਾਦ, 1931)  ਲਈ ਕੌਮਾਂਤਰੀ ਪ੍ਰਸਿੱਧੀ ਹਾਸਲ ਕੀਤੀ। 

1939 ਵਿੱਚ ਉਸ ਨੂੰ "ਦੇਸ਼ ਦੀ ਕਿਸਾਨੀ ਦੀ ਉਸ ਦੀ ਡੂੰਘੀ ਸਮਝ ਅਤੇ ਜਿਸ ਕਮਾਲ ਕਲਾ ਦੇ ਨਾਲ ਉਸ ਨੇ ਉਨ੍ਹਾਂ ਜੀਵਨ ਜਾਚ ਅਤੇ ਕੁਦਰਤ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਦਰਸਾਇਆ ਹੈ" ਲਈ ਸਾਹਿਤ ਦੇ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ। [5] ਇਨਾਮ ਮਿਲਣ ਤੋਂ ਕੁਝ ਦਿਨਾਂ ਬਾਅਦ ਫਿਨਲੈਂਡ ਅਤੇ ਸੋਵੀਅਤ ਯੂਨੀਅਨ ਵਿਚਾਲੇ ਗੱਲਬਾਤ ਟੁੱਟ ਗਈ ਅਤੇ ਵਿੰਟਰ ਵਾਰ ਸ਼ੁਰੂ ਹੋ ਗਈ।  ਸਿਲੰਪਾ ਨੇ ਜੰਗ ਦੇ ਯਤਨਾਂ ਵਿੱਚ ਸਹਾਇਤਾ ਕਰਨ ਲਈ ਫੰਡ ਲਈ ਆਪਣਾ ਸੁਨਹਿਰੀ ਤਮਗਾ ਪਿਘਲਾ ਲੈਣ ਲਈ ਦੇ ਦਿੱਤਾ।[6]

ਸਰਦੀਆਂ ਦੀ ਜੰਗ ਤੋਂ ਪਹਿਲਾਂ, ਸਿਲੰਪਾ ਨੇ ਸਿਲਾਨਪੈਨ ਮਾਰਸਿਲਾਉਲੂ ਦੇ ਤੌਰ ਤੇ ਜਾਣੇ ਜਾਂਦੇ ਗੀਤ ਲਿਖੇ ਜਿਨ੍ਹਾਂ ਦਾ ਮਕਸਦ ਸ਼ਬਦਾਂ ਹੌਸਲੇ ਬੁਲੰਦ ਕਰਨਾ ਸੀ ਜਦੋਂ ਉਸ ਦਾ ਸਭ ਤੋਂ ਵੱਡਾ ਪੁੱਤਰ ਏਸਕੋ ਕਾਰੇਲੀਅਨ ਇਸਥਮਸ ਵਿਖੇ ਮਿਲਟਰੀ ਅਭਿਆਸਾਂ ਵਿੱਚ ਹਿੱਸਾ ਲੈ ਰਿਹਾ ਸੀ।[7]

1939 ਵਿੱਚ ਉਸ ਦੀ ਪਤਨੀ ਸਿਗਰਿਦ ਦੀ ਮੌਤ ਨਿਮੂਨੀਏ ਨਾਲ ਹੋ ਗਈ ਸੀ।[8] ਅਤੇ ਉਹ ਆਪਣੇ ਪਿੱਛੇ ਅੱਠ ਬੱਚੇ ਛੱਡ ਗਈ ਸੀ। ਕੁਝ ਸਮੇਂ ਬਾਅਦ, ਸਿਲੰਪਾ ਨੇ ਆਪਣੀ ਸੈਕਟਰੀ ਅੰਨਾ ਵੌਨ ਹਰਟਜੈਨ ਨਾਲ ਵਿਆਹ ਕਰਵਾ ਲਿਆ ਅਤੇ ਨੋਬਲ ਪੁਰਸਕਾਰ ਪ੍ਰਾਪਤ ਕਰਨ ਲਈ ਸਟਾਕਹੋਕ ਦੀ ਯਾਤਰਾ ਕੀਤੀ।

Remove ads

ਮੌਤ

ਸਿਲੰਪਾ ਦੀ ਮੌਤ 3 ਜੂਨ 1964 ਨੂੰ ਹੇਲਸਿੰਕੀ ਵਿੱਚ 75 ਸਾਲ ਦੀ ਉਮਰ ਵਿੱਚ ਹੋ ਗਈ ਸੀ।  

ਲਿਖਤਾਂ

Thumb
Sillanpää sitting for the sculptor Mauno Oittinen in 1931.
  • Elämä ja aurinko (1916)
  • Ihmislapsia elämän saatossa (1917)
  • Hurskas kurjuus (translated as Meek Heritage) (1919)
  • Rakas isänmaani (1919)
  • Hiltu ja Ragnar (1923)
  • Enkelten suojatit (1923)
  • Omistani ja omilleni (1924)
  • Maan tasalta (1924)
  • Töllinmäki (1925)
  • Rippi (1928)
  • Kiitos hetkistä, Herra... (1930)
  • Nuorena nukkunut (translated as The Maid Silja) (1931)
  • Miehen tie (1932)
  • Virranpohjalta (1933)
  • Ihmiset suviyössä (translated as People in the Summer Night) (1934)
  • Viidestoista (1936)
  • Elokuu (1941)
  • Ihmiselon ihanuus ja kurjuus (1945)
Remove ads

ਫਿਲਮਾਂ 

Thumb
Poststamp released in 1980 in honour of Sillanpää.

ਉਸ ਦੀਆਂ ਅਨੇਕ ਲਿਖਤਾਂ ਕੰਮ ਫਿਲਮਾਂ ਬਣੀਆਂ ਹਨ:

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads