ਫ਼ਾਨੀ ਬਦਾਯੂਨੀ
ਭਾਰਤੀ ਲੇਖਕ From Wikipedia, the free encyclopedia
Remove ads
ਫ਼ਾਨੀ ਬਦਾਯੂਨੀ (1879 - 27 ਅਗਸਤ 1961) (ਜਨਮ ਸਮੇਂ ਸ਼ੌਕਤ ਅਲੀ ਖਾਨ ਫ਼ਾਨੀ ਬਦਾਯੂਨੀ ਉਰਦੂ: شوکت علی خان فانی بدایونی) ਪ੍ਰਸਿੱਧ ਉਰਦੂ ਸ਼ਾਇਰ ਸੀ।[1]
ਜੀਵਨੀ
ਸ਼ੌਕਤ ਅਲੀ ਖਾਨ 1879 ਵਿੱਚ ਬਦਾਯੂਨ ਵਿੱਚ ਪੈਦਾ ਹੋਏ। ਉਹਨਾਂ ਦੇ ਵਾਲਿਦ ਮੁਹੰਮਦ ਸ਼ੁਜਾਅਤ ਅਲੀ ਖ਼ਾਨ ਪੁਲਿਸ ਇੰਸਪੈਕਟਰ ਸਨ। ਜ਼ਮਾਨਾ ਦੇ ਮਾਹੌਲ ਮੁਤਾਬਿਕ ਪਹਿਲਾਂ ਅਰਬੀ ਅਤੇ ਫ਼ਾਰਸੀ ਦੀ ਤਾਲੀਮ ਹਾਸਲ ਕੀਤੀ ਅਤੇ ਬਾਦ ਨੂੰ ਅੰਗਰੇਜ਼ੀ ਪੜ੍ਹੀ। ਫਿਰ 1901 ਵਿੱਚ ਬਰੇਲੀ ਤੋਂ ਬੀ ਏ ਕੀਤੀ।
ਕਾਲਜ ਦੇ ਬਾਦ ਕੁਛ ਅਰਸਾ ਪ੍ਰੇਸ਼ਾਨੀ ਦੇ ਆਲਮ ਵਿੱਚ ਗੁਜ਼ਾਰਿਆ। ਲੇਕਿਨ ਸ਼ੇਅਰੋ ਸੁਖ਼ਨ ਦੀਆਂ ਦਿਲਚਸਪੀਆਂ ਤਸੱਲੀ ਦਾ ਜ਼ਰੀਆ ਬਣਿਆ ਰਿਹਾ। 1908 ਵਿੱਚ ਅਲੀਗੜ੍ਹ ਤੋਂ ਐਲ ਐਲ ਬੀ ਪਾਸ ਕੀਤੀ। ਲੇਕਿਨ ਵਕਾਲਤ ਵਿੱਚ ਕੋਈ ਦਿਲਚਸਪੀ ਨਾ ਹੋਣ ਦੇ ਬਾਵਜੂਦ ਸਿਰਫ਼ ਵਾਲਿਦ ਦੇ ਮਜਬੂਰ ਕਰਨ ਤੇ ਵਕਾਲਤ ਸ਼ੁਰੂ ਕੀਤੀ।
Remove ads
ਪੁਸਤਕ ਸੂਚੀ
ਉਸ ਦਾ ਪਹਿਲਾ ਕਾਵਿ-ਸੰਗ੍ਰਹਿ 1917 ਵਿੱਚ ਨਕਿਬ ਪ੍ਰੈਸ ਦੁਆਰਾ ਬਦਾਯੂੰ ਤੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਉਸ ਦੀਆਂ ਹੋਰ ਪ੍ਰਕਾਸ਼ਿਤ ਰਚਨਾਵਾਂ ਇਹ ਹਨ:
- ਬਤਕਿਅਤ -ਏ- ਫਾਨੀ (੧੯੨੬)
- ਇਰਫਤਨਿਅਤ-ਏ- ਫਾਨੀ (੧੯੩੮)
- ਫਾਨੀ ਕੀ ਨਾਦੀਰ ਤਾਹਰੀਰੇਂ (੧੯੬੮)
- ਇਰਫਾਨੀਅਤ ਏ ਫਾਨੀ : ਯਾ'ਨੀ ਜਨਾਬ ਸ਼ੌਕਤ ਅਲੀ ਖਾਨ ਸਾਹਿਬ ਫਾਨੀ ਬਦਾਯੁਈ ਕਾ ਮੁਕੰਮਲ ਕਲਾਮ
- ਤਰੱਕੀ ਉਰਦੂ (੧੯੩੯)
- ਕੂਲੀਅਤ-ਏ-ਫਾਨੀ (੧੯੯੨)
ਹਵਾਲੇ
Wikiwand - on
Seamless Wikipedia browsing. On steroids.
Remove ads