ਫ਼ਿਲਮ ਸੰਪਾਦਨ

From Wikipedia, the free encyclopedia

ਫ਼ਿਲਮ ਸੰਪਾਦਨ
Remove ads

ਫ਼ਿਲਮ ਐਡੀਟਿੰਗ ਉਤਪਾਦਨ ਦੇ ਬਾਅਦ ਫ਼ਿਲਮ ਨਿਰਮਾਣ ਪ੍ਰਕਿਰਿਆ ਦਾ ਤਕਨੀਕੀ ਹਿੱਸਾ ਹੈ। ਇਹ ਸ਼ਬਦ ਫ਼ਿਲਮ ਨਾਲ ਕੰਮ ਕਰਨ ਦੀ ਪ੍ਰੰਪਰਾਗਤ ਪ੍ਰਕਿਰਿਆ ਤੋਂ ਲਿਆ ਗਿਆ ਹੈ ਜਿਸ ਵਿੱਚ ਡਿਜੀਟਲ ਤਕਨਾਲੋਜੀ ਦੀ ਵਰਤੋਂ ਵਧਦੀ ਹੀ ਜਾਂਦੀ ਹੈ।

Thumb
ਕੰਮ ਤੇ ਇੱਕ ਫਿਲਮ ਸੰਪਾਦਕ, 1946 ਵਿੱਚ।

ਫ਼ਿਲਮ ਐਡੀਟਰ ਕੱਚਾ ਫੁਟੇਜ ਨਾਲ ਕੰਮ ਕਰਦਾ ਹੈ, ਸ਼ਾਟਾਂ ਦੀ ਚੋਣ ਕਰਦਾ ਹੈ ਅਤੇ ਉਹਨਾਂ ਨੂੰ ਲੜੀਬੱਧ ਕਰਦਾ ਹੈ ਜਿਨ੍ਹਾਂ ਨਾਲ ਇੱਕ ਮੁਕੰਮਲ ਮੋਸ਼ਨ ਪਿਕਚਰ ਬਣਦੀ ਹੈ। ਫ਼ਿਲਮ ਐਡੀਟਿੰਗ ਨੂੰ ਇੱਕ ਕਲਾ ਜਾਂ ਹੁਨਰ ਵਜੋਂ ਬਿਆਨ ਕੀਤਾ ਜਾਂਦਾ ਹੈ, ਜੋ ਇਕੋ ਇੱਕ ਐਸੀ ਕਲਾ ਹੈ ਜੋ ਸਿਨੇਮਾ ਲਈ ਵਿਲੱਖਣ ਹੈ, ਜੋ ਫ਼ਿਲਮ ਨਿਰਮਾਣ ਨੂੰ ਇਸ ਤੋਂ ਪਹਿਲਾਂ ਦੀਆਂ ਦੂਸਰੀਆਂ ਕਲਾ ਰਚਨਾਵਾਂ ਨਾਲੋਂ ਵੱਖਰਾ ਕਰਦੀ ਹੈ, ਹਾਲਾਂਕਿ ਕਵਿਤਾ ਅਤੇ ਨਾਵਲ ਲਿਖਣ ਵਰਗੀਆਂ ਦੂਸਰੀਆਂ ਕਲਾਵਾਂ ਵਿੱਚ ਸੰਪਾਦਨ ਦੀ ਪ੍ਰਕਿਰਿਆ ਦੇ ਨੇੜਿਓਂ ਸਮਾਨ ਤੱਤ ਹਨ। ਫ਼ਿਲਮ ਸੰਪਾਦਨ ਨੂੰ ਅਕਸਰ "ਅਦਿੱਖ ਕਲਾ" ਵਜੋਂ ਦਰਸਾਇਆ ਜਾਂਦਾ ਹੈ[1] ਕਿਉਂਕਿ ਜਦੋਂ ਇਹ ਕੰਮ ਵਧੀਆ ਤਰੀਕੇ ਨਾਲ ਕੀਤਾ ਹੁੰਦਾ ਹੈ, ਤਾਂ ਦਰਸ਼ਕ ਇੰਨਾ ਡੁੱਬ  ਸਕਦਾ ਹੈ ਕਿ ਉਹ ਸੰਪਾਦਕ ਦੇ ਕੰਮ ਤੋਂ ਬੇਖ਼ਬਰ ਹੁੰਦਾ ਹੈ।

ਇਸ ਦੇ ਸਭ ਤੋਂ ਬੁਨਿਆਦੀ ਪੱਧਰ 'ਤੇ, ਫਿਲਮ ਐਡੀਟਿੰਗ ਸ਼ਾਟਾਂ ਨੂੰ ਇੱਕਸੁਰਤਾ ਵਿੱਚ ਜੋੜਨ ਦੀ ਇੱਕ ਕਲਾ, ਤਕਨੀਕ ਅਤੇ ਪ੍ਰੈਕਟਸ ਹੈ। ਸੰਪਾਦਕ ਦਾ ਕੰਮ ਬਸ ਇੱਕ ਫ਼ਿਲਮ ਦੇ ਟੁਕੜਿਆਂ ਨੂੰ ਮਕਾਨਕੀ ਤੌਰ ਤੇ ਜੋੜਨਾ, ਫ਼ਿਲਮ ਦੀਆਂ ਸਲੈਟਾਂ ਨੂੰ ਕੱਟਣਾਂ ਜਾਂ ਸੰਵਾਦ ਦ੍ਰਿਸ਼ਾਂ ਨੂੰ ਸੰਪਾਦਿਤ ਕਰਨਾ ਨਹੀਂ ਹੈ। ਇੱਕ ਫਿਲਮ ਸੰਪਾਦਕ ਨੇ ਬਿੰਬਾਂ ਦੀਆਂ ਪਰਤਾਂ, ਕਹਾਣੀ, ਵਾਰਤਾਲਾਪ, ਸੰਗੀਤ, ਪੇਸਿੰਗ, ਦੇ ਨਾਲ ਨਾਲ ਅਭਿਨੇਤਾਵਾਂ ਦੇ ਪ੍ਰਦਰਸ਼ਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ "ਮੁੜ-ਕਲਪਨਾ" ਕਰਨਾ ਅਤੇ ਇੱਕ ਜੜੁੱਤ ਸਮੁਚ ਬਣਾਉਣ ਲਈ ਫਿਲਮ ਨੂੰ ਮੁੜ ਲਿਖਣਾ ਵੀ ਪੈਂਦਾ ਹੈ। ਸੰਪਾਦਕ ਆਮ ਤੌਰ ਤੇ ਫ਼ਿਲਮ ਬਣਾਉਣ ਵਿੱਚ ਗਤੀਸ਼ੀਲ ਭੂਮਿਕਾ ਨਿਭਾਉਂਦੇ ਹਨ। ਕਦੀ-ਕਦੀ, ਖ਼ੁਦਕਾਰ ਨਿਰਦੇਸ਼ਕ ਆਪਣੀਆਂ ਫਿਲਮਾਂ ਆਪ ਸੰਪਾਦਿਤ ਕਰਦੇ ਹਨ, ਉਦਾਹਰਨ ਲਈ, ਅਕੀਰਾ ਕੁਰੋਸਾਵਾ, ਬਰਾਮ ਬੇਜ਼ਈ ਅਤੇ ਕੋਏਨ ਬ੍ਰਦਰਜ਼।

  1. Harris, Mark.
Remove ads
Loading related searches...

Wikiwand - on

Seamless Wikipedia browsing. On steroids.

Remove ads