ਫਾਨ ਬਿਨਬਿੰਗ
From Wikipedia, the free encyclopedia
Remove ads
ਫਾਨ ਬਿਨਬਿੰਗ (ਜਨਮ: 16 ਸਿਤੰਬਰ 1981)[2] ਇੱਕ ਚੀਨੀ ਅਦਾਕਾਰਾ, ਟੈਲੀਵਿਜ਼ਨ ਹਸਤੀ ਅਤੇ ਪੌਪ ਗਾਇਕ ਹੈ। ਉਸਨੇ ਫੋਰਬਸ ਚੀਨੀ ਸੈਲੀਬ੍ਰਿਟੀ 100 ਵਿੱਚ 2013, 2014[3] ਅਤੇ 2015 ਵਿੱਚ ਸਭ ਤੋਂ ਉੱਪਰਲਾ ਸਥਾਨ ਪ੍ਰਾਪਤ ਕੀਤਾ ਸੀ। ਹਾਲਾਂਕਿ ਉਹ ਪਹਿਲੇ 10 ਸਥਾਨਾਂ ਵਿੱਚ 2006 ਤੋਂ ਹੀ ਸ਼ਾਮਿਲ ਹੁੰਦੀ ਆ ਰਹੀ ਸੀ। ਫਾਨ ਪਹਿਲੀ ਵਾਰ 1998-1999 ਵਿੱਚ ਟੀਵੀ ਡਰਾਮਾ ਲੜੀ ਮਾਈ ਫੇਅਰ ਪ੍ਰਿੰਸਸ ਨਾਲ ਚਰਚਾ ਵਿੱਚ ਆਈ ਸੀ। ਉਸਨੇ 2003 ਵਿੱਚ ਫਿਲਮ ਸੈੱਲ ਫੋਨ (ਫਿਲਮ) ਕੀਤੀ ਜੋ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ। ਇਸ ਨਾਲ ਉਸਨੂੰ ਹੰਡਰੇਡ ਫਲਾਵਰਸ ਅਵਾਰਡ ਵੀ ਮਿਲਿਆ। ਇਸ ਤੋਂ ਬਾਅਦ ਉਸਨੂੰ ਕਈ ਫਿਲਮਾਂ ਦਾ ਮੈਟਰੀਮੋਨੀ, ਲੌਸਟ ਇਨ ਬੀਜਿੰਗ, ਬੁੱਧਾ ਮਾਉਂਟੇਨ ਅਤੇ ਡਬਲ ਐਕਸਪੋਸਰ ਦੇ ਲਈ ਗੋਲਡਨ ਹਾਰਸ ਫਿਲਮ ਫੈਸਟੀਵਲਸ ਅਤੇ ਅਵਾਰਡਸ, ਯੁਰੇਸ਼ੀਆ ਅੰਤਰਰਾਸ਼ਟਰੀ ਫਿਲਮ ਫੈਸਟੀਵਲ, ਟੋਕੀਓ ਅੰਤਰਰਾਸ਼ਟਰੀ ਫਿਲਮ ਫੈਸਟੀਵਲ, ਬੀਜਿੰਗ ਕਾਲਜ ਸਟੂਡੈਂਟ ਫਿਲਮ ਫੈਸਟੀਵਲ ਅਤੇ ਹੁਆਡਿੰਗ ਅਵਾਰਡਸ ਮਿਲੇ। ਫਾਨ ਨੇ ਕਈ ਵਿਦੇਸ਼ੀ ਫਿਲਮਾਂ ਵਿੱਚ ਵੀ ਕੰਮ ਕੀਤਾ। ਇਨ੍ਹਾਂ ਵਿੱਚ ਫ੍ਰਾਂਸੀਸੀ ਫਿਲਮ ਸਟਰੈੱਚ, ਕੋਰੀਅਨ ਫਿਲਮ ਮਾਈ ਵੇ ਅਤੇ ਹਾਲੀਵੁੱਡ ਫਿਲਮ ਐਕਸ ਮੇੱਨ - ਡੇਅਸ ਆਫ ਫਿਊਚਰ ਪਾਸਟ ਸ਼ਾਮਿਲ ਹਨ। ਚੀਨ ਵਿੱਚ ਉਹ ਇੱਕ ਚਰਚਿਤ ਫੈਸ਼ਨ ਆਈਕਨ ਮੰਨੀ ਜਾਂਦੀ ਹੈ।[4][5][6][7]
Remove ads
ਨਿਜੀ ਜੀਵਨ
29 ਮਈ 2015 ਨੂੰ ਫਾਨ ਅਤੇ ਲੀ ਚੇਨ ਨੇ ਸੋਸ਼ਲ ਮੀਡੀਆ ਉੱਪਰ ਆਪਣੇ ਰਿਸ਼ਤੇ ਨੂੰ ਜ਼ਾਹਰ ਕੀਤਾ।[8]
ਫਿਲਮੋਗ੍ਰਾਫੀ
ਫਿਲਮ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads