ਫਿਣਸੀਆਂ
From Wikipedia, the free encyclopedia
Remove ads
ਫਿਣਸੀਆਂ (ਅੰਗਰੇਜ਼ੀ: acne vulgaris, ਐਕਨੀ ਵੁਲਗਾਰਿਸ) ਫੋੜੇ, ਮੁਹਾਂਸੇ, ਜਾਂ ਨੌਜਵਾਨਾਂ ਵਿੱਚ ਜਵਾਨੀ ਦੇ ਗਰੂਰ ਦੇ ਉਬਾਲ ਵਜੋਂ ਜਾਣਿਆ ਜਾਂਦਾ ਹੈ, ਚਮੜੀ ਦੇ ਸਭ ਤੋਂ ਆਮ ਰੋਗਾਂ ਵਿਚੋਂ ਇੱਕ ਹੈ ਅਤੇ ਮਰੀਜ਼ਾਂ ਨੂੰ ਚਮੜੀ ਰੋਗਾਂ ਦੇ ਦਾ ਹਵਾਲਾ ਦੇਣ ਦਾ ਸਭ ਤੋਂ ਵੱਡਾ ਕਾਰਨ ਹੈ। ਇਹ ਇੱਕ ਲੰਬੀ-ਅਵਧੀ ਦਾ ਚਮੜੀ ਰੋਗ ਹੈ। ਇਹ ਉਦੋਂ ਹੁੰਦਾ ਹੈ, ਜਦੋਂ ਵਾਲਾਂ ਦੇ ਮੁਸਾਮ ਚਮੜੀ ਦੇ ਮੁਰਦਾ ਸੈੱਲਾਂ ਅਤੇ ਚਮੜੀ ਦੇ ਤੇਲ ਨਾਲ ਬੰਦ ਹੋ ਜਾਂਦੇ ਹਨ।[10] ਇਸ ਦੇ ਲਛਣ ਬਲੈਕਹੈਡ ਜਾਂ ਵਾਈਟਹੈਡ, ਫੋੜੇ ਫਿਣਸੀਆਂ, ਥਿੰਦੀ ਚਮੜੀ, ਅਤੇ ਲਾਲ ਜਖ਼ਮ ਹਨ।[1][11] ਇਹ ਮੁੱਖ ਤੌਰ 'ਤੇ ਚਮੜੀ ਦੇ ਉਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਥੇ ਤੇਲ ਗ੍ਰੰਥੀਆਂ ਦਾ ਪੱਧਰ ਮੁਕਾਬਲਤਨ ਉੱਚਾ ਹੁੰਦਾ ਹੈ ਜਿਵੇਂ ਚਿਹਰਾ ਛਾਤੀ ਅਤੇ ਪਿਠ ਦੇ ਉਪਰਲੇ ਹਿੱਸੇ।[12] ਨਤੀਜੇ ਵਜੋਂ ਬਣੀ ਦਿੱਖ ਕਾਰਨ ਚਿੰਤਾ ਹੋ ਸਕਦੀ ਹੈ, ਸਵੈ-ਮਾਣ ਦੀ ਘਾਟ ਹੋ ਸਕਦੀ ਹੈ, ਅਤੇ ਅਤਿ ਦੇ ਕੇਸਾਂ ਵਿਚ, ਡਿਪਰੈਸ਼ਨ ਜਾਂ ਖੁਦਕੁਸ਼ੀ ਦੇ ਵਿਚਾਰ ਭਾਰੂ ਹੋ ਸਕਦੇ ਹਨ। [3][4]
ਜੈਨੇਟਿਕਸ ਨੂੰ 80% ਕੇਸਾਂ ਵਿੱਚ ਮੁਹਾਂਸਿਆਂ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।[2] ਖੁਰਾਕ ਅਤੇ ਸਿਗਰਟ ਦੇ ਤਮਾਕੂਨੋਸ਼ੀ ਦੀ ਭੂਮਿਕਾ ਅਸਪਸ਼ਟ ਹੈ, ਅਤੇ ਨਾ ਹੀ ਸਫਾਈ ਅਤੇ ਨਾ ਹੀ ਧੁੱਪ ਦਾ ਸਾਹਮਣਾ ਕੋਈ ਹਿੱਸਾ ਪਾਉਂਦਾ ਲੱਗਦਾ ਹੈ। [13][14] ਜਵਾਨੀ ਦੌਰਾਨ, ਦੋਵੇਂ ਲਿੰਗਾਂ ਵਿੱਚ ਮੁਹਾਂਸਿਆਂ ਦਾ ਕਰਨ ਆਮ ਤੌਰ 'ਤੇ ਹਾਰਮੋਨ ਜਿਵੇਂ ਕਿ ਟੈਸਟੋਸਟੇਰੋਨ ਵਿੱਚ ਵਾਧਾ ਹੁੰਦਾ ਹੈ। ਆਮ ਤੌਰ 'ਤੇ ਇੱਕ ਕਾਰਨ ਬੈਕਟੀਰੀਆ ਪਰੋਪੀਓਨਬੈਕਟੀਰੀਅਮ ਐਕਨੇ, ਜੋ ਆਮ ਤੌਰ 'ਤੇ ਚਮੜੀ 'ਤੇ ਮੌਜੂਦ ਹੁੰਦਾ ਹੈ, ਦਾ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ।[5]
ਫਿਣਸੀਆਂ ਦੇ ਬਹੁਤ ਸਾਰੇ ਇਲਾਜ ਦੇ ਵਿਕਲਪ ਉਪਲਬਧ ਹਨ, ਜਿਹਨਾਂ ਵਿੱਚ ਜੀਵਨਸ਼ੈਲੀ ਵਿੱਚ ਤਬਦੀਲੀਆਂ, ਦਵਾਈਆਂ ਅਤੇ ਹੋਰ ਮੈਡੀਕਲ ਪ੍ਰਕਿਰਿਆਵਾਂ ਸ਼ਾਮਲ ਹਨ। ਸਧਾਰਨ ਕਾਰਬੋਹਾਈਡਰੇਟ ਖਾਣੇ ਜਿਵੇਂ ਕਿ ਸ਼ੱਕਰ, ਘੱਟ ਕਰਨਾ ਮਦਦ ਕਰ ਸਕਦਾ ਹੈ।[7] ਕੁਝ ਇਲਾਜ ਸਿੱਧੇ ਹੀ ਪ੍ਰਭਾਵਿਤ ਚਮੜੀ ਤੇ ਲਾਏ ਜਾਂਦੇ ਹਨ, ਜਿਵੇਂ ਕਿ ਅਜ਼ੈਲਿਕ ਐਸਿਡ, ਬੈਂਜੋਲ ਪੈਰੋਔਕਸਾਈਡ ਅਤੇ ਸੇਲੀਸਾਈਲਿਕ ਐਸਿਡ, ਆਮ ਤੌਰ 'ਤੇ ਵਰਤੇ ਜਾਂਦੇ ਹਨ। ਬੈਕਟੀਰੀਆ-ਵਿਰੋਧੀ ਦਵਾਈਆਂ ਅਤੇ ਰੈਟੀਨੋਇਡ ਫਾਰਮੂਲੇਸ਼ਨਾਂ ਵਿੱਚ ਉਪਲਬਧ ਹਨ ਜੋ ਮੁਹਾਂਸਿਆਂ ਦੇ ਇਲਾਜ ਲਈ ਚਮੜੀ ਤੇ ਲਾਏ ਜਾਂਦੇ ਹਨ ਅਤੇ ਮੂੰਹ ਰਾਹੀਂ ਲਏ ਜਾਂਦੇ ਹਨ। ਪਰ ਐਂਟੀਬਾਇਟਿਕਸ ਦੇ ਇਲਾਜ ਦੇ ਨਤੀਜੇ ਵਜੋਂ ਐਂਟੀਬਾਇਓਟਿਕਸ ਬੇਅਸਰ ਹੋ ਸਕਦੀਆਂ ਹਨ।[15] ਕਈ ਕਿਸਮ ਦੀਆਂ ਗਰਭ ਨਿਰੋਧਕ ਗੋਲੀਆਂ ਔਰਤਾਂ ਵਿੱਚ ਮੁਹਾਂਸਿਆਂ ਦੇ ਵਿਰੁੱਧ ਮਦਦ ਕਰਦੀਆਂ ਹਨ। ਦਵਾਈਆਂ ਦੇ ਵਧੇਰੇ ਸੰਭਾਵੀ ਮਾੜੇ ਪ੍ਰਭਾਵਾਂ ਕਾਰਨ ਆਈਸੋਟਰੇਟੀਨੋਇਨ ਦੀਆਂ ਗੋਲੀਆਂ ਆਮ ਤੌਰ 'ਤੇ ਗੰਭੀਰ ਮੁਹਾਸੇਸਿਆਂ ਲਈ ਰਾਖਵੀਆਂ ਰੱਖੀਆਂ ਜਾਂਦੀਆਂ ਹਨ।[8][16] ਮੈਡੀਕਲ ਕਮਿਊਨਿਟੀ ਦੇ ਕੁਝ ਕੁ ਲੋਕਾਂ ਦਾ ਕਹਿਣਾ ਹੈ ਕਿ ਫਿਣਸੀਆਂ ਦਾ ਜਲਦੀ ਅਤੇ ਹਮਲਾਵਰ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ ਸਮੁੱਚੇ ਲੰਬੀ-ਅਵਧੀ ਦੇ ਪ੍ਰਭਾਵਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads