ਫਿਰੋਜ਼ ਅਸ਼ਰਫ
From Wikipedia, the free encyclopedia
Remove ads
ਫਿਰੋਜ਼ ਅਸ਼ਰਫ (1942 - 7 ਜੂਨ 2019) ਹਿੰਦੀ-ਉਰਦੂ ਦੇ ਮਸ਼ਹੂਰ ਲੇਖਕ ਅਤੇ ਪੱਤਰਕਾਰ ਸਨ। ਉਹ ਪਿਛਲੇ ਚਾਲ੍ਹੀ ਸਾਲ ਤੋਂ ਹਿੰਦੀ ਅਤੇ ਉਰਦੂ ਦੀ ਪੱਤਰਕਾਰਤਾ ਨਾਲ ਜੁੜਿਆ ਹੋਇਆ ਸੀ। ਫਿਰੋਜ਼ ਅਸ਼ਰਫ ਨੇ ਸਤਿਯੁਗ, ''ਸਪਤਾਹਿਕ ਹਿੰਦੁਸਤਾਨ'', ਨਵਭਾਰਤ ਟਾਈਮਜ਼, ਹਮਾਰਾ ਮਹਾਂਨਗਰ, ਦੇ ਇਲਾਵਾ ਉਹ ਦੇਸ਼ ਦੇ ਹੋਰ ਪ੍ਰਮੁੱਖ ਉਰਦੂ ਅਖਬਾਰਾਂ ਦਾ ਵੀ ਚਰਚਿਤ ਕਾਲਮਨਵੀਸ਼ ਸੀ।
ਜੀਵਨ
ਫਿਰੋਜ਼ ਅਸ਼ਰਫ ਦਾ ਜਨਮ ਤਤਕਾਲੀਨ ਬਿਹਾਰ ਅਤੇ ਹੁਣ ਝਾਰਖੰਡ ਰਾਜ ਦੇ ਹਜਾਰੀਬਾਗ ਜਿਲ੍ਹੇ ਵਿੱਚ 1942 ਵਿੱਚ ਹੋਇਆ ਸੀ।
ਅਸ਼ਰਫ ਨੇ ਆਪਣੀਆਂ ਰਚਨਾਵਾਂ ਵਿੱਚ ਅੰਤਰਰਾਸ਼ਟਰੀ ਮਜ਼ਮੂਨਾਂ ਖ਼ਾਸ਼ ਕਰ ਮੁਸਲਮਾਨ ਦੇਸ਼ਾਂ ਦੀਆਂ ਰਾਜਨੀਤਕ, ਸਾਮਾਜਕ ਅਤੇ ਸਾਂਸਕ੍ਰਿਤਕ ਹਾਲਾਤਾਂ ਦਾ ਜਾਇਜਾ ਲੈਂਦਾ ਸੀ। ਨਵਭਾਰਤ ਟਾਈਮਸ ਵਿੱਚ ਲੰਬੇ ਸਮਾਂ ਤੱਕ ਕਾਲਮ ਲਿਖਣ ਵਾਲਾ ਉਹ ਇੱਕਮਾਤਰ ਕਾਲਮਨਵੀਸ਼ ਸੀ। ਫਿਰੋਜ ਅਸ਼ਰਫ ਜੀ ਨੇ ਮੁੰਬਈ ਦੇ ਇੱਕ ਮਸ਼ਹੂਰ ਹਿੰਦੀ ਦੈਨਿਕ ਨਵਭਾਰਤ ਟਾਈਮਸ ਵਿੱਚ ਕਈ ਦਹਾਕਿਆਂ ਤੱਕ ਇੱਕ ਕਾਲਮ ਪਾਕਿਸਤਾਨਨਾਮਾ ਲਿਖਿਆ। ਉਸ ਦਾ ਇਹ ਕਾਲਮ ਵੀ ਲੋਕਾਂ ਵਿੱਚ ਕਾਫ਼ੀ ਚਰਚਿਤ ਸੀ। ਆਪਣੀਆਂ ਲਿਖਤਾਂ ਨਾਲ ਉਹ ਪਾਕਿਸਤਾਨ ਅਤੇ ਹੋਰ ਗੁਆਂਢੀ ਦੇਸ਼ਾਨ ਦੇ ਰਾਜਨਿਤੀਕ ਸਾਮਾਜਕ ਜੀਵਨ ਤੋਂ ਹਿੰਦੀ ਪਾਠਕਾਂ ਨੂੰ ਜਾਣੂੰ ਕਰਾਂਦਾ ਸੀ। ਇਨ੍ਹਾਂ ਲੇਖਾਂ ਦਾ ਸੰਗ੍ਰਹਿ ਪਾਕਿਸਤਾਨ ਸਮਾਜ ਅਤੇ ਸੰਸਕ੍ਰਿਤੀ ਨਾਮਕ ਕਿਤਾਬ ਵਜੋਂ ਵੀ ਛਪ ਚੁੱਕਿਆ ਹੈ। ਇਸ ਕਿਤਾਬ ਦਾ ਮਰਾਠੀ ਅਨੁਵਾਦ ਵੀ ਪ੍ਰਕਾਸ਼ਿਤ ਹੋਇਆ ਹੈ।
Remove ads
ਰਚਨਾਵਾਂ
- ਪਾਕਿਸਤਾਨ ਸਮਾਜ ਅਤੇ ਸੰਸਕ੍ਰਿਤੀ - 2011
- ਪਾਕਿਸਤਾਨ ਸਮਾਜ ਆਣਿ ਸੰਸਕ੍ਰਿਤੀ (ਮਰਾਠੀ) - 2013
Wikiwand - on
Seamless Wikipedia browsing. On steroids.
Remove ads