ਫੁੱਟਬਾਲ ਕਲੱਬ ਬਾਰਸੀਲੋਨਾ

ਫੁੱਟਬਾਲ ਕਲੱਬ From Wikipedia, the free encyclopedia

ਫੁੱਟਬਾਲ ਕਲੱਬ ਬਾਰਸੀਲੋਨਾ
Remove ads

ਫੁੱਟਬਾਲ ਕਲੱਬ ਬਾਰਸੀਲੋਨਾ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ[2][3], ਇਹ ਬਾਰਸੀਲੋਨਾ, ਸਪੇਨ ਵਿਖੇ ਸਥਿਤ ਹੈ। ਇਹ ਕੇਮਪ ਨੋਉ, ਬਾਰਸੀਲੋਨਾ ਅਧਾਰਤ ਕਲੱਬ ਹੈ।[4], ਜੋ ਲਾ ਲੀਗ ਵਿੱਚ ਖੇਡਦਾ ਹੈ।

ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
Remove ads

2015 ਵਿੱਚ ਜਿੱਤੇ ਖ਼ਿਤਾਬ

ਸਾਲ ਦੇ ਅੰਤ ਵਿੱਚ ਫ਼ੀਫ਼ਾ ਕਲੱਬ ਵਿਸ਼ਵ ਕੱਪ ਜਿੱਤਣ ਤੋਂ ਪਹਿਲਾਂ ਹੀ ਇਸੇ ਸਾਲ ਬਾਰਸੀਲੋਨਾ ਨੇ ਜੁਵੈਂਟਸ ਕਲੱਬ ਨੂੰ ਹਰਾ ਕੇ ਯੂਏਫਾ ਚੈਂਪੀਅਨਜ਼ ਲੀਗ ਦਾ ਖ਼ਿਤਾਬ ਜਿੱਤਿਆ ਸੀ। ਇਸੇ ਸਾਲ ਬਾਰਸੀਲੋਨਾ ਨੇ ਆਪਣੇ ਰਵਾਇਤੀ ਵਿਰੋਧੀ ਰਿਆਲ ਮੈਡ੍ਰਿਡ ਨੂੰ ਪਛਾੜ ਕੇ ਸਪੇਨ ਦੀ ਵੱਕਾਰੀ ਘਰੇਲੂ ਲੀਗ 'ਲਾ-ਲੀਗਾ' ਦਾ ਖ਼ਿਤਾਬ ਵੀ ਜਿੱਤਿਆ ਸੀ ਅਤੇ ਇੱਕ ਹੋਰ ਘਰੇਲੂ ਟੂਰਨਾਮੈਂਟ 'ਕੋਪਾ ਡੇਲ ਰੇਅ' ਦਾ ਖ਼ਿਤਾਬ ਵੀ ਇਸੇ ਸਾਲ ਹੀ ਜਿੱਤਿਆ ਸੀ। ਇਸ ਤਰ੍ਹਾਂ ਸਾਲ 2015 ਵਿੱਚ ਬਾਰਸੀਲੋਨਾ ਕਲੱਬ ਨੇ ਕੁੱਲ ਚਾਰ ਖ਼ਿਤਾਬ ਜਿੱਤਦੇ ਹੋਏ, ਰਿਕਾਰਡ ਕਾਇਮ ਕੀਤਾ ਹੈ।

ਫ਼ੀਫ਼ਾ ਕਲੱਬ ਵਿਸ਼ਵ ਕੱਪ 2015

2015 ਵਿੱਚ ਇਹ ਖਿਤਾਬ ਹਾਸਿਲ ਕਰਨ ਲਈ ਬਾਰਸੀਲੋਨਾ ਕਲੱਬ ਨੇ ਦੁਨੀਆ ਦੇ ਹਰ ਮਹਾਂਦੀਪ ਵਿੱਚੋਂ ਆਈ ਜੇਤੂ ਟੀਮ ਦਾ ਸਾਹਮਣਾ ਕੀਤਾ ਅਤੇ ਫ਼ਾਈਨਲ ਵਿੱਚ ਅਰਜਨਟੀਨਾ ਦੇਸ਼ ਦੇ ਤੇਜ਼-ਤਰਾਰ ਫੁੱਟਬਾਲ ਕਲੱਬ ਰਿਵਰ ਪਲੇਟ ਨੂੰ ਹਰਾਇਆ। ਜਪਾਨ ਵਿੱਚ ਹੋਏ ਫ਼ਾਈਨਲ ਵਿੱਚ ਲੂਈਸ ਸੁਆਰੇਜ਼ ਅਤੇ ਲਿਓਨਲ ਮੈਸੀ ਵੱਲੋਂ ਦਾਗੇ ਗੋਲਾਂ ਦੀ ਮਦਦ ਨਾਲ ਬਾਰਸੀਲੋਨਾ ਨੇ ਰਿਵਰ ਪਲੇਟ ਨੂੰ 3-0 ਨਾਲ ਹਰਾ ਕੇ ਇਕੋ ਸਾਲ ਵਿੱਚ ਲਗਾਤਾਰ ਚਾਰ ਵੱਡੇ ਖਿਤਾਬ ਜਿੱਤ ਕੇ ਇੱਕ ਹੋਰ ਨਵਾਂ ਰਿਕਾਰਡ ਬਣਾ ਦਿੱਤਾ। ਹਰ ਸਾਲ ਦਸੰਬਰ ਮਹੀਨੇ ਹੋਣ ਵਾਲੇ ਇਸ ਕਲੱਬ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਦੁਨੀਆ ਦੇ ਹਰ ਮਹਾਂਦੀਪ ਦੀਆਂ ਜੇਤੂ ਟੀਮਾਂ ਹੀ ਆਪਸ ਵਿੱਚ ਖੇਡਦੀਆਂ ਹਨ ਅਤੇ ਇਨ੍ਹਾਂ ਵਿੱਚੋਂ ਹੀ ਵਿਸ਼ਵ ਦੀ ਸਭ ਤੋਂ ਬਿਹਤਰੀਨ ਕਲੱਬ ਟੀਮ ਦਾ ਪਤਾ ਲਗਦਾ ਹੈ।
ਇਸ ਪੂਰੇ ਟੂਰਨਾਮੈਂਟ ਵਿੱਚ ਬਾਰਸੀਲੋਨਾ ਨੇ ਕੋਈ ਮੈਚ ਨਹੀਂ ਹਾਰਿਆ ਅਤੇ ਸਾਰੇ ਇਨਾਮ ਵੀ ਬਾਰਸੀਲੋਨਾ ਦੇ ਹਿੱਸੇ ਆਏ। ਸਭ ਤੋਂ ਵੱਧ ਗੋਲ ਕਰਨ ਦਾ ਇਨਾਮ ਬਾਰਸੀਲੋਨਾ ਦੇ ਲੂਈਸ ਸੁਆਰੇਜ਼ ਨੂੰ ਮਿਲਿਆ, ਜਦਕਿ ਦੂਜੇ ਅਤੇ ਤੀਜੇ ਨੰਬਰ 'ਤੇ ਵੀ ਬਾਰਸੀਲੋਨਾ ਦੇ ਖਿਡਾਰੀ ਲਿਓਨਲ ਮੈਸੀ ਅਤੇ ਆਂਦਰੇ ਈਨੀਐਸਟਾ ਰਹੇ। ਟੂਰਨਾਮੈਂਟ ਵਿੱਚ ਸਭ ਤੋਂ ਸਾਫ਼ ਸੁਥਰੀ ਖੇਡ ਵਿਖਾਉਣ ਦਾ ਐਵਾਰਡ ਭਾਵ 'ਫ਼ੇਅਰਪਲੇਅ ਐਵਾਰਡ' ਵੀ ਬਾਰਸੀਲੋਨਾ ਨੂੰ ਮਿਲਿਆ ਹੈ। ਕੋਚ ਲੂਈਸ ਐਨਰੀਕੇ ਦੀ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਮੰਤਰ-ਮੁਗਧ ਕਰਨ ਵਾਲੀ ਤਾਕਤਵਰ ਟੀਮ ਬਾਰਸੀਲੋਨਾ ਵਿੱਚ ਲਿਓਨਲ ਮੈਸੀ, ਲੂਈਸ ਸੁਆਰੇਜ਼, ਨੇਅਮਾਰ, ਆਂਦਰੇ ਈਨੀਐਸਟਾ ਵਰਗੇ ਜਬਰਦਸਤ ਖਿਡਾਰੀ ਹਨ।

Thumb
ਲਿਓਨਲ ਮੈਸੀ, ਚਾਰ ਵਾਰ, 2009, 2010, 2011 ਅਤੇ 2012 ਵਿੱਚ, 'ਫ਼ੀਫ਼ਾ ਬੈਲੋਨ ਡੀ' ਵਿਜੇਤਾ ਅਤੇ ਬਾਰਸੀਲੋਨਾ ਵੱਲੋਂ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ[5]
Remove ads

ਸਨਮਾਨ

11 ਮਈ, 2013 ਅਨੁਸਾਰ, ਬਾਰਸੀਲੋਨਾ ਨੇ 22 ਲਾ-ਲੀਗਾ, 26 ਕੋਪਾ ਡੇਲ ਰੇਅ ਅਤੇ ਅੰਤਰ-ਰਾਸ਼ਟਰੀ ਮੰਚ 'ਤੇ, 4 ਯੂਈਐਫਏ ਚੈਂਪੀਅਨਜ਼ ਲੀਗ, ਰਿਕਾਰਡ 4 ਯੂ.ਈ.ਐਫ.ਏ ਵਿਨਰਸ ਕੱਪ, 4 ਯੂਈਐਫਏ ਸੂਪਰ ਕੱਪ ਅਤੇ ਰਿਕਾਰਡ 3 ਵਾਰ ਫ਼ੀਫ਼ਾ ਕਲੱਬ ਵਿਸ਼ਵ ਕੱਪ ਜਿੱਤਿਆ ਹੈ।

ਘਰੇਲੂ ਪ੍ਰਤੀਯੋਗਤਾਵਾਂ

  • ਲਾ ਲਿਗਾ[6]
ਵਿਜੇਤਾ (23): 1928–1929, 1944–45, 1947–48, 1948–49, 1951–52, 1952–53, 1958–59, 1959–60, 1973–74, 1984–85, 1990–91, 1991–92, 1992–93, 1993–94, 1997–98, 1998–99, 2004–05, 2005–06, 2008–09, 2009–10, 2010–11, 2012–13, 2014–15
ਉੱਪ-ਵਿਜੇਤਾ (23): 1929–30, 1945–46, 1953–54, 1954–55, 1955–56, 1961–62, 1963–64, 1966–67, 1967–68, 1970–71, 1972–73, 1975–76, 1976–77, 1977–78, 1981–82, 1985–86, 1986–87, 1988–89, 1996–97, 1999–00, 2003–04, 2006–07, 2011–12,2014-15
  • ਕੋਪਾ ਡੇਲ ਰੇਅ: [7]
ਵਿਜੇਤਾ (26): 1909–10, 1911–12, 1912–13, 1919–20, 1921–22, 1924–25, 1925–26, 1927–28, 1941–42, 1950–51, 1951–52, 1952–53, 1956–57, 1958–59, 1962–63, 1967–68, 1970–71, 1977–78, 1980–81, 1982–83, 1987–88, 1989–90, 1996–97, 1997–98, 2008–09, 2011–12, 2014–15
  • ਸੁਪੇਰ ਕੋਪ ਦੇ ਏਸਪਨ:[8]
ਵਿਜੇਤਾ (10): 1983, 1991, 1992, 1994, 1996, 2005, 2006, 2009, 2010, 2011, 2013

ਯੂਰਪੀ ਪ੍ਰਤੀਯੋਗਤਾਵਾਂ

  • ਯੂਰਪੀਅਨ ਕੱਪ/ਯੂਈਐੱਫਏ ਚੈਂਪੀਅਨਜ਼ ਲੀਗ[9]
ਵਿਜੇਤਾ (4): 1996, 2006, 2009, 2011, 2015
  • ਯੂਈਐੱਫਏ ਸੂਪਰ ਕੱਪ[10]
ਵਿਜੇਤਾ (4): 1992, 1997, 2009, 2011

ਵਿਸ਼ਵ-ਪੱਧਰੀ ਪ੍ਰਤੀਯੋਗਤਾਵਾਂ

  • ਫ਼ੀਫ਼ਾ ਕਲੱਬ ਵਿਸ਼ਵ ਕੱਪ[11]
ਵਿਜੇਤਾ (3): 2009, 2011, 2015
Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads