ਫੇਰੂ ਸ਼ਹਿਰ ਦੀ ਜੰਗ

From Wikipedia, the free encyclopedia

Remove ads

ਫੇਰੂ ਸ਼ਹਿਰ ਦੀ ਜੰਗ ਜੋ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਹੋਈ ਸੀ। ਇਸ ਵਿੱਚ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਵਿਚਕਾਰ ਦੂਜੀ ਲੜਾਈ[1] 21 ਦਸੰਬਰ, 1845 ਦੇ ਦਿਨ ਫੇਰੂ ਸ਼ਹਿਰ ਵਿੱਚ ਹੋਈ। ਇਸ ਵਿੱਚ 694 ਅੰਗਰੇਜ਼ ਮਾਰੇ ਤੇ 1721 ਜ਼ਖ਼ਮੀ ਹੋਏ ਸਨਮੇਜਰ ਬਰੌਡਫ਼ੁਟ ਮਾਰੇ ਜਾਣ ਵਾਲਿਆਂ ਵਿਚੋਂ 103 ਅਫ਼ਸਰ ਵੀ ਸਨ ਤੇ ਇਨ੍ਹਾਂ ਵਿੱਚ ਉਹ ਮੇਜਰ ਬਰੌਡਫ਼ੁਟ ਵੀ ਸ਼ਾਮਲ ਸੀ ਜਿਸ ਨੇ ਇਸ ਜੰਗ ਦੀ ਪਹਿਲੀ ਗੋਲੀ ਚਲਾਈ ਸੀ। ਇਸ ਲੜਾਈ ਵਿੱਚ ਢਾਈ-ਤਿੰਨ ਹਜ਼ਾਰ ਸਿੱਖ ਵੀ ਮਾਰੇ ਗਏ ਸਨ। ਇਸ ਲੜਾਈ ਵਿੱਚ ਬ੍ਰਾਹਮਣਾਂ ਲਾਲ ਸਿੰਘ ਤੇ ਤੇਜਾ ਸਿੰਘ ਨੇ ਅੰਗਰੇਜ਼ਾਂ ਦਾ ਪੂਰਾ ਸਾਥ ਦੇਣ ਦੇ ਵਾਵਜੂਦ ਵੀ ਅੰਗਰੇਜ਼ ਅਫ਼ਸਰ ਸਿੱਖਾਂ ਤੋਂ ਬੁਰੀ ਤਰ੍ਹਾਂ ਡਰੇ ਹੋਏ ਸਨ। ਇਸ ਜੰਗ ਦੌਰਾਨ ਪਟਿਆਲਾ, ਨਾਭਾ ਤੇ ਹੋਰ ਸਤਲੁਜ ਪਾਰਲੀਆਂ ਸਿੱਖ ਰਿਆਸਤਾਂ ਵੀ ਅੰਗਰੇਜ਼ਾਂ ਵਲੋਂ ਲੜੀਆਂ ਸਨ। ਇੰਜ ਹੀ ਅੰਗਰੇਜ਼ੀ ਫ਼ੌਜ ਦੇ ਅਫ਼ਸਰ ਸਾਰੇ ਹੀ ਅੰਗਰੇਜ਼ ਸਨ ਪਰ ਉਹਨਾਂ ਹੇਠ ਲੜਨ ਵਾਲੇ ਸਿਪਾਹੀਆਂ ਵਿਚੋਂ ਬਹੁਤੇ ਹਿੰਦੁਸਤਾਨੀ ਹੀ ਸਨ। ਪੰਜਾਬ 'ਤੇ ਅੰਗਰੇਜ਼ੀ ਕਬਜ਼ਾ ਦਾ ਕਬਜ਼ਾ ਹੋ ਗਿਆ ਜਿਸ ਦਾ ਕਾਰਨ ਹਿੰਦੁਸਤਾਨੀ ਅਤੇ ਸਤਲੁਜ ਪਾਰ ਪੰਜਾਬੀ ਰਿਆਸਤਾਂ ਦੇ ਫ਼ੌਜੀ ਸਨ ਜਿਹਨਾਂ ਨੇ ਅੰਗਰੇਜ਼ਾ ਦੀ ਮਦਦ ਕੀਤੀ ਤੇ ਸਿੱਖਾਂ ਵਿਰੁੱਧ ਲੜੇ।

ਵਿਸ਼ੇਸ਼ ਤੱਥ ਫੇਰੂ ਸ਼ਹਿਰ ਦੀ ਜੰਗ, ਮਿਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads