ਬਗ਼ਦਾਦ

ਇਰਾਕ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ From Wikipedia, the free encyclopedia

Remove ads

ਬਗਦਾਦ (ਅਰਬੀ: بغداد) ‎ਇਰਾਕ ਦਾ ਇੱਕ ਅਹਿਮ ਸ਼ਹਿਰ ਅਤੇ ਰਾਜਧਾਨੀ ਹੈ। 2011 ਦੇ ਅਬਾਦੀ ਅੰਦਾਜ਼ੇ ਮੁਤਾਬਕ 7,216,040 ਦੀ ਅਬਾਦੀ ਨਾਲ ਇਹ ਇਰਾਕ ਦਾ ਸਭ ਤੋਂ ਵੱਡਾ ਸ਼ਹਿਰ ਹੈ।[3] ਇਸ ਦਾ ਨਾਮ 600 ਈ ਪੂ ਦੇ ਬਾਬਿਲ ਦੇ ਰਾਜੇ ਭਾਗਦੱਤ ਉੱਤੇ ਪਿਆ ਹੈ। ਇਹ ਨਗਰ 4,000 ਸਾਲ ਪਹਿਲਾਂ ਪੱਛਮੀ ਯੂਰਪ ਅਤੇ ਬਹੁਤ ਦੂਰ ਪੂਰਬ ਦੇ ਦੇਸ਼ਾਂ ਦੇ ਵਿੱਚ, ਸਮੁੰਦਰੀ ਰਸਤੇ ਦੀ ਖੋਜ ਤੋਂ ਪਹਿਲਾਂ ਕਾਰਵਾਂ ਰਸਤੇ ਦਾ ਪ੍ਰਸਿੱਧ ਕੇਂਦਰ ਸੀ ਅਤੇ ਨਦੀ ਦੇ ਕੰਢੇ ਇਸ ਦੀ ਸਥਿਤੀ ਵਪਾਰਕ ਮਹੱਤਵ ਰੱਖਦੀ ਸੀ। ਮੇਸੋਪੋਟੇਮੀਆ ਦੇ ਉਪਜਾਊ ਭਾਗ ਵਿੱਚ ਸਥਿਤ ਬਗਦਾਦ ਅਸਲ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦਾ ਕੇਂਦਰ ਸੀ। 9ਵੀਂ ਸਦੀ ਦੇ ਸ਼ੁਰੂ ਵਿੱਚ ਇਹ ਆਪਣੇ ਸਿਖਰ ਉੱਤੇ ਸੀ। ਉਸ ਸਮੇਂ ਇੱਥੇ ਪ੍ਰਬੁੱਧ ਖਲੀਫਾ ਦੀ ਛਤਰਛਾਇਆ ਵਿੱਚ ਧਨੀ ਵਪਾਰੀ ਅਤੇ ਵਿਦਵਾਨ ਲੋਕ ਵਧੇ ਫੁੱਲੇ। ਰੇਸ਼ਮੀ ਕੱਪੜੇ ਅਤੇ ਵਿਸ਼ਾਲ ਖਪਰੈਲ ਦੇ ਭਵਨਾਂ ਲਈ ਪ੍ਰਸਿੱਧ ਬਗਦਾਦ ਇਸਲਾਮ ਧਰਮ ਦਾ ਕੇਂਦਰ ਰਿਹਾ ਹੈ। ਇੱਥੇ ਦਾ ਔਸਤ ਤਾਪਮਾਨ ਲਗਭਗ 23 ਡਿਗਰੀ ਅਤੇ ਸਲਾਨਾ ਵਰਖਾ ਸੱਤ ਇੰਚ ਹੈ। ਇਸੇ ਲਈ ਇੱਥੇ ਖਜੂਰ ਅਤੇ ਝਾੜੀਆਂ ਦੇ ਕੁੰਜ ਜ਼ਿਆਦਾ ਮਿਲਦੇ ਹਨ।

ਵਿਸ਼ੇਸ਼ ਤੱਥ ਬਗ਼ਦਾਦ بغداد, Country ...
Remove ads

ਬਗਦਾਦ (Baghdad) ਸਥਿਤੀ: 33 ਡਿਗਰੀ 20 ਮਿੰਟ ਉੱਤਰ ਅਕਸ਼ਾਂਸ਼ ਅਤੇ 44 ਡਿਗਰੀ 25 ਮਿੰਟ ਪੂਰਬੀ ਦੇਸ਼ਾਂਤਰ। ਇਰਾਕ ਵਿੱਚ ਫਾਰਸ ਦੀ ਖਾੜੀ ਤੋਂ 250 ਮੀਲ ਦੂਰ, ਦਜਲਾ ਨਦੀ ਦੇ ਕੰਢੇ, ਸਾਗਰ ਤਲ ਤੋਂ 120 ਫੁੱਟ ਦੀ ਉੱਚਾਈ ਉੱਤੇ ਸਥਿਤ।

Remove ads

ਇਤਹਾਸ

ਬਗ਼ਦਾਦ ਦਜਲਾ ਅਤੇ ਫ਼ਰਾਤ ਦਰਿਆਵਾਂ ਦੇ ਸੰਗਮ ਉੱਤੇ ਵਸਿਆ ਹੈ। ਪ੍ਰਾਚੀਨ ਸਮੇਂ ਤੋਂ ਬਗ਼ਦਾਦ ਵਪਾਰਕ ਮਾਰਗ ਦਾ ਪ੍ਰਮੁੱਖ ਪੜਾਅ ਅਤੇ ਵਣਜ-ਵਪਾਰ ਦਾ ਧੁਰਾ ਰਿਹਾ ਹੈ। ਸ਼ਬਦਕੋਸ਼ ਮੁਤਾਬਕ ਛੇਵੀਂ ਸਦੀ ਵਿੱਚ ਨੌਸ਼ੇਰਵਾਂ ਨੇ ਇਸ ਦਾ ਪੁਨਰ-ਨਿਰਮਾਣ ਕੀਤਾ ਤੇ ਉਦੋਂ ਤੋਂ ਹੀ ਇਸ ਦਾ ਨਾਂ ਬਗ਼ਦਾਦ ਪਿਆ। ਇੱਥੇ ਇੱਕ ਬਾਗ ਵਿੱਚ ਬੈਠ ਕੇ ਨੌਸ਼ੇਰਵਾਂ ਨਿਆਂ ਦੀ ਤੱਕੜੀ ਫੜਦਾ ਸੀ। ਸੰਭਵ ਹੈ ਬਗ਼ਦਾਦ ਦਾ ਨਾਂ ਇਸੇ ਬਾਗ ਤੋਂ ਪਿਆ ਹੋਵੇ! ਇਸਲਾਮ ਦਾ ਵਿਸਤਾਰ ਹੋਇਆ ਤਾਂ ਇਹ ਇਸਲਾਮ ਧਰਮ ਦੇ ਪ੍ਰਚਾਰ ਦਾ ਮੁੱਖ ਕੇਂਦਰ ਬਣ ਗਿਆ। ਮੰਗੋਲ ਬਾਦਸ਼ਾਹ ਹਲਾਕੂ ਨੇ 1258 ਈਸਵੀ ਵਿੱਚ ਇਸ ਨਗਰ ‘ਤੇ ਹਮਲਾ ਕਰ ਕੇ ਇੱਥੋਂ ਦੀ ਅਮੀਰ ਵਿਰਾਸਤ ਨੂੰ ਚਰਾਂਦਾਂ ਵਿੱਚ ਬਦਲ ਦਿੱਤਾ ਸੀ। ਬਗਦਾਦ ਦਾ ਅਸਲੀ ਪਤਨ 1258 ਵਿੱਚ ਸ਼ੁਰੂ ਹੁੰਦਾ ਹੈ, ਜਦੋਂ ਖੂਨੀ ਨਾਮਕ ਮੰਗੋਲ ਨੇ ਮੇਸੋਪੋਟੇਮੀਆ ਉੱਤੇ ਕਬਜ਼ਾ ਕਰ ਇਸਲਾਮੀ ਸੱਭਿਆਚਾਰ ਨੂੰ ਨਸ਼ਟ ਕਰ ਦਿੱਤਾ। ਉਸਨੇ ਹੌਲੀ-ਹੌਲੀ ਸਿੰਚਾਈ ਢਾਂਚੇ ਨੂੰ ਤੋੜ ਕਰ ਕੇ ਉਪਜਾਊ ਖੇਤੀ-ਖੇਤਰ ਨੂੰ ਸਟੇਪਸ ਜਾਂ ਘਾਹ ਦੇ ਮੈਦਾਨ ਵਿੱਚ ਬਦਲ ਦਿੱਤਾ। ਇਸ ਕਾਲ ਤੋਂ ਲੈ ਕੇ ਅਰੰਭਕ 20ਵੀਂ ਸਦੀ ਤੱਕ ਦੇ ਕੁੱਝ ਸਮੇਂ ਨੂੰ ਛੱਡਕੇ ਬਗਦਾਦ ਕਦੇ ਵੀ ਆਜ਼ਾਦ ਰਾਜਧਾਨੀ ਨਹੀਂ ਰਿਹਾ ਹੈ।

ਇੱਥੇ ਹਿਨੈਦੀ ਵਿੱਚ ਇੱਕ ਬਹੁਤ ਵੱਡਾ ਹਵਾਈ ਅੱਡਾ ਬਣਾਇਆ ਗਿਆ ਜਿਸਦੇ ਨਾਲ ਕਾਹਿਰਾ ਅਤੇ ਬਸਰਾ ਜੁੜੇ ਸਨ। ਬਾਅਦ ਵਿੱਚ ਇਸ ਦਾ ਇੰਗਲੈਂਡ, ਭਾਰਤ ਅਤੇ ਬਹੁਤ ਦੂਰ ਪੂਰਬ ਨਾਲ ਵੀ ਹਵਾਈ ਸੰਬੰਧ ਹੋ ਗਿਆ। ਵਰਤਮਾਨ ਸਮੇਂ ਵਿੱਚ ਸੰਸਾਰ ਦੀਆਂ ਸਾਰੀਆਂ ਪ੍ਰਮੁੱਖ ਹਵਾਈ ਸੇਵਾਵਾਂ ਇੱਥੋਂ ਹੋਕੇ ਜਾਂਦੀਆਂ ਹਨ। ਤੁਰਕੀਂ ਤੱਕ ਰੇਲਮਾਰਗ ਬਣ ਜਾਣ ਨਾਲ ਇਸ ਦਾ ਸੰਪਰਕ ਸਿੱਧੇ ਭੂਮੱਧਸਾਗਰ ਨਾਲ ਹੋ ਗਿਆ। ਇਸ ਤਰ੍ਹਾਂ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਦੇ ਕਾਰਨ 20ਵੀਂ ਸਦੀ ਵਿੱਚ ਬਗਦਾਦ ਇੱਕ ਵਾਰ ਫਿਰ ਆਪਣੀ ਗੁਆਚੀ ਹੋਈ ਇੱਜ਼ਤ ਪ੍ਰਾਪਤ ਕਰ ਮੱਧ ਪੂਰਬ ਦਾ ਪ੍ਰਸਿੱਧ ਨਗਰ ਹੋ ਗਿਆ। ਇੱਥੋਂ ਦਰੀਆਂ, ਉੱਨ, ਗੋਂਦ, ਖਜੂਰ ਅਤੇ ਪਸ਼ੂਚਰਮ ਦਾ ਨਿਰਿਆਤ ਅਤੇ ਕਪਾਹ ਅਤੇ ਚਾਹ ਦਾ ਆਯਾਤ ਕਰ ਕੇ ਪੁਨਰਨਿਰਿਆਤ ਕਰਦੇ ਹਨ।

ਇੱਥੇ ਚਿਕਿਤਸਾ, ਕਲਾ, ਕਾਨੂੰਨ, ਇੰਜੀਨਿਅਰਿੰਗ, ਮਿਲਿਟਰੀ ਸਾਇੰਸ ਆਦਿ ਦੀ ਸਿੱਖਿਆ ਦਾ ਉਚਿਤ ਪ੍ਰਬੰਧ ਹੈ। ਇੱਥੇ ਪ੍ਰਸਿੱਧ ਪੁਰਾਤਤਵ ਅਜਾਇਬ-ਘਰ ਹੈ। ਨਗਰ ਦੇ ਪੁਰਾਣੇ ਭਾਗ ਵਿੱਚ ਮਿੱਟੀ ਦੇ ਮਕਾਨ, ਤੰਗ ਅਤੇ ਧੂੜ ਭਰੀਆਂ ਸੜਕਾਂ ਦੇਖਣ ਨੂੰ ਮਿਲਦੀਆਂ ਹਨ। ਆਧੁਨਿਕ ਭਾਗ ਦਰਸ਼ਨੀ ਹੈ। ਇੱਥੇ ਸੁੰਦਰ ਸੁੰਦਰ ਮਸਜਿਦਾਂ ਅਤੇ ਬਾਜ਼ਾਰ ਹਨ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads