ਬਘਿਆੜਾਂ ਦੇ ਵੱਸ
From Wikipedia, the free encyclopedia
Remove ads
ਬਘਿਆੜਾਂ ਦੇ ਵੱਸ (German: Nackt unter Wölfen) ਜਰਮਨ ਲੇਖਕ ਬਰੂਨੋ ਆਪਿਜ਼ ਦਾ ਇੱਕ ਨਾਵਲ ਹੈ। 1958 ਵਿੱਚ ਪ੍ਰਕਾਸ਼ਿਤ ਇਹ ਨਾਵਲ, ਦੂਸਰੀ ਸੰਸਾਰ ਜੰਗ ਦੇ ਆਖਰੀ ਸਾਲਾਂ ਦਾ ਸਮੇਂ, ਬੁਖਨਵਾਲਡ ਨਾਂ ਦੇ ਨਾਜ਼ੀ ਤਸੀਹਾ ਕੈਂਪ ਅੰਦਰ ਬੰਦ ਉਹਨਾਂ ਕੈਦੀਆਂ ਦਾ ਦਿਲ ਦਹਿਲਾ ਦੇਣ ਵਾਲਾ ਬਿਰਤਾਂਤ ਹੈ, ਜਿਹੜੇ ਇੱਕ ਯਹੂਦੀ ਬੱਚੇ ਨੂੰ ਛੁਪਾਉਣ ਵਾਸਤੇ ਆਪਣੀਆਂ ਜਾਨਾਂ ਖਤਰੇ ਵਿੱਚ ਦਿੰਦੇ ਹਨ। ਇਹ ਨਾਵਲ 25 ਤੋਂ ਜ਼ਿਆਦਾ ਭਾਸ਼ਾਵਾਂ ਚ ਅਨੁਵਾਦ ਹੋਇਆ ਅਤੇ 28 ਤੋਂ ਵਧ ਦੇਸ਼ਾਂ ਵਿੱਚ ਪ੍ਰਕਾਸ਼ਿਤ ਹੋਇਆ ਹੈ।[1] ਦੂਜੇ ਵਿਸ਼ਵ ਯੁੱਧ ਦੇ ਬਾਅਦ ਇਹ ਇੱਕ ਫਾਸ਼ੀਵਾਦੀ ਕਲਾਸਿਕ ਰਚਨਾ ਬਣ ਗਿਆ ਹੈ ਅਤੇ ਪੂਰਬੀ ਜਰਮਨ ਲੋਕਾਂ ਦੀਆਂ ਬਾਅਦ ਵਾਲੀਆਂ ਪੀੜ੍ਹੀਆਂ ਦੀਆਂ ਬੁਕ ਸੈਲਫ਼ਾਂ ਦਾ ਸਿੰਗਾਰ ਬਣਦਾ ਆ ਰਿਹਾ ਹੈ।[2]
Remove ads
ਕਥਾਨਕ
ਦੂਸਰੀ ਸੰਸਾਰ ਜੰਗ ਦੇ ਆਖਰੀ ਸਾਲਾਂ ਦਾ ਸਮਾਂ ਹੈ। ਸਥਾਨ, ਜਰਮਨੀ ਅੰਦਰ ਬੁਖਨਵਾਲਡ ਨਾਜ਼ੀ ਤਸੀਹਾ ਕੈਂਪ ਹੈ, ਜਿਸ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਕੈਦੀ ਹਨ। ਉਥੇ ਹੋਰ ਕੈਦੀ ਲਿਆਂਦੇ ਜਾ ਰਹੇ ਹਨ। ਇਨ੍ਹਾਂ ਵਿੱਚ ਇੱਕ ਪੋਲਿਸ਼ ਯਹੂਦੀ ਬੱਚਾ ਵੀ ਹੈ। ਕੈਦੀਆਂ ਨੇ ਇੱਕ ਗੁਪਤ ਜਥੇਬੰਦੀ ਬਣਾਈ ਹੋਈ ਹੈ। ਉਹ ਉਸ ਬੱਚੇ ਨੂੰ ਨਾਜ਼ੀ ਬਘਿਆੜਾਂ ਤੋਂ ਲੁਕਾ ਕੇ ਰੱਖਣ ਵਿੱਚ ਜੁੱਟ ਜਾਂਦੇ ਹਨ।
ਹਵਾਲੇ
Wikiwand - on
Seamless Wikipedia browsing. On steroids.
Remove ads