ਬਰਜਿੰਦਰ ਚੌਹਾਨ
ਪੰਜਾਬੀ ਕਵੀ From Wikipedia, the free encyclopedia
Remove ads
ਬਰਜਿੰਦਰ ਚੌਹਾਨ (ਜਨਮ 30 ਜੁਲਾਈ 1961[1]) ਗ਼ਜ਼ਲ ਰਚਨਾ ਲਈ ਜਾਣਿਆ ਜਾਂਦਾ ਪੰਜਾਬੀ ਸ਼ਾਇਰ ਹੈ। ਗ਼ਜ਼ਲ ਨਾਲ ਉਸਨੂੰ ਬੇਹੱਦ ਲਗਾਅ ਹੈ ਅਤੇ ਉਸਨੇ ਦਿੱਲੀ ਯੂਨੀਵਰਸਿਟੀ ਤੋਂ ਗ਼ਜ਼ਲ ਉੱਤੇ ਹੀ ਪੀਐੱਚਡੀ.ਕੀਤੀ ਹੈ। 13 ਜੁਲਾਈ 1987 ਤੋਂ ਉਹ ਗੁਰੂ ਸ੍ਰੀ ਨਾਨਕ ਦੇਵ ਖ਼ਾਲਸਾ ਕਾਲਜ, ਦਿੱਲੀ ਵਿਖੇ ਅਧਿਆਪਕ ਹੈ।[2]
Remove ads
ਪ੍ਰਕਾਸ਼ਿਤ ਕਿਤਾਬਾਂ
- ਪੌਣਾਂ ਉੱਤੇ ਦਸਤਖ਼ਤ ( ਪਹਿਲੀ ਵਾਰ 1995 ਤੇ ਦੂਜੀ ਵਾਰ 2000 ਵਿਚ)
- ਖ਼ੁਸ਼ਬੂ ਦਾ ਸਫ਼ਰ ( ਪਹਿਲੀ ਵਾਰ 2016 ਵਿਚ)
ਕਾਵਿ ਵੰਨਗੀ
- ਕੀਤਾ ਨਿਲਾਮ ਹਾਰ ਕੇ ਉਸ ਨੇ ਜ਼ਮੀਰ ਨੂੰ।
- ਦੁਨੀਆ ਨੂੰ ਰਾਸ ਆ ਗਿਆ ਉਹ ਵੀ ਅਖ਼ੀਰ ਨੂੰ।
- ਮੰਗੇ ਦੁਆ ਜੋ ਸਾਰਿਆਂ ਦੀ ਖ਼ੈਰ ਦੇ ਲਈ,
- ਇਹ ਸ਼ਹਿਰ ਢੂੰਡਦਾ ਹੈ ਇੱਕ ਐਸੇ ਫ਼ਕੀਰ ਨੂੰ।
- ਮੈਂ ਨਾਮ ਤੇਰਾ ਦੇਖਿਆ ਜਿਸ ਦੀ ਵੀ ਨੋਕ ’ਤੇ,
- ਸੀਨੇ ਦੇ ਵਿੱਚ ਲੁਕੋ ਲਿਆ ਓਸੇ ਹੀ ਤੀਰ ਨੂੰ।
- ਅੰਦਰ ਹੀ ਅੰਦਰ ਖੋਰਦਾ ਰਹਿੰਦਾ ਹੈ ਇਹ ਸਦਾ,
- ਵਿਰਲਾ ਹੀ ਕੋਈ ਸਾਂਭਦੈ ਅੱਖਾਂ ’ਚ ਨੀਰ ਨੂੰ।
- ਸੌਖੇ ਬੜੇ ਨੇ ਮੇਟਣੇ ਰਾਹਾਂ ਦੇ ਫ਼ਾਸਲੇ,
- ਔਖਾ ਬੜਾ ਹੈ ਦਿਲ ਤੋਂ ਮਿਟਾਉਣਾ ਲਕੀਰ ਨੂੰ।
- ਤੂੰ ਦਰਦ ਸਾਰਾ ਆਪਣੀਆਂ ਗ਼ਜ਼ਲਾਂ ਨੂੰ ਸੌਂਪ ਦੇ,
- ਵਾਰਿਸ ਮਿਲੇਗਾ ਹੋਰ ਕਿਹੜਾ ਇਸ ਜਗੀਰ ਨੂੰ।
Remove ads
ਬਾਹਰੀ ਲਿੰਕ
ਤਸਵੀਰਾਂ
- ਬਰਜਿੰਦਰ ਚੌਹਾਨ 18 ਜਨਵਰੀ 2020 ਗਣਤੰਤਰ ਦਿਵਸ ਤੇ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਆਯੋਜਿਤ ਕਵੀ ਦਰਬਾਰ ਮੌਕੇ
- ਬਰਜਿੰਦਰ ਚੌਹਾਨ ਨਾਭਾ ਕਵਿਤਾ ਉਤਸਵ 2016 ਮੌਕੇ
ਹਵਾਲੇ
Wikiwand - on
Seamless Wikipedia browsing. On steroids.
Remove ads