ਬਰੇਨ ਵਾਇਰਸ

From Wikipedia, the free encyclopedia

Remove ads

ਬਰੇਨ ਵਾਇਰਸ(ਅੰਗਰੇਜ਼ੀ:Brain Virus) ਇੱਕ ਕੰਪਿਊਟਰ ਵਾਇਰਸ ਹੈ ਜੋ ਕਿ ਜਨਵਰੀ 1985 ਵਿੱਚ ਰਿਲੀਜ਼ ਹੋਇਆ ਅਤੇ ਇਹ ਡਾਸ (MS-DOS) ਲਈ ਪਹਿਲਾ ਵਾਇਰਸ ਸੀ। ਇਸ ਵਾਇਰਸ ਨੇ ਬੂਟ ਖੇਤਰ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਵਾਇਰਸ ਨੂੰ ਦੋ ਪਾਕਿਸਤਾਨੀ ਭਰਾਵਾਂ ਬਸਿਤ ਫ਼ਾਰੂਕ ਅਲਵੀ ਅਤੇ ਅਮਜਦ ਫ਼ਾਰੂਕ ਅਲਵੀ ਨੇ ਬਣਾਇਆ ਸੀ।

ਵਰਨਣ

ਬਰੇਨ ਵਾਇਰਸ ਨੇ ਆਈ.ਬੀ.ਐੱਮ. ਪੀ.ਸੀ. ਦੇ ਫਲਾੱਪੀ ਡਿਸਕ ਦੇ ਬੂਟ ਖੇਤਰ ਵਿੱਚ ਵਾਇਰਸ ਦੀ ਨਕਲ ਰਾਹੀਂ ਇਸ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਦਾ ਬੂਟ ਖੇਤਰ ਹੋਰ ਖੇਤਰ ਵਿੱਚ ਬਦਲ ਜਾਂਦਾ ਹੈ ਤੇ ਇਸ ਡਿਸਕ ਦਾ ਨਾਂ ਬਦਲ ਕੇ ©Brain ਹੋ ਜਾਂਦਾ ਹੈ। ਪ੍ਰਭਾਵਿਤ ਡਿਸਕ ਵਿੱਚ 5 ਕਿਲੋਬਾਈਟ ਦੇ ਮਾੜੇ ਖੇਤਰ ਸ਼ਾਮਿਲ ਹੋ ਜਾਂਦੇ ਹਨ। ਇਸ ਡਿਸਕ ਦੇ ਪ੍ਰਭਾਵਿਤ ਖੇਤਰ ਵਿੱਚ ਹੇਠ ਲਿਖੀ ਲਿਖਤ ਸ਼ਾਮਿਲ ਹੋ ਜਾਂਦੀ ਹੈ:

Welcome to the Dungeon (c) 1986 Basit & Amjads (pvt) Ltd VIRUS_SHOE RECORD V9.0 Dedicated to the dynamic memories of millions of viruses who are no longer with us today - Thanks GOODNESS!! BEWARE OF THE er..VIRUS: this program is catching program follows after these messages....$#@%$@!!

ਉਪਰੋਕਤ ਲਿਖਤ ਵਿੱਚ ਕਈ ਤਰ੍ਹਾਂ ਦੀਆਂ ਛੋਟੀਆਂ-ਵੱਡੀਆਂ ਭਿੰਨਤਾਵਾਂ ਮੌਜੂਦ ਹਨ। ਇਹ ਵਾਇਰਸ ਫਲਾਪੀ ਡਿਸਕ ਦੀ ਗਤੀ ਨੂੰ ਘੱਟ ਕਰ ਕੇ ਉਸ ਵਿੱਚੋਂ 7 ਕਿਲੋਬਾਇਟ ਦੀ ਜਗ੍ਹਾ ਨੂੰ ਨਸ਼ਟ ਕਰ ਦਿੰਦਾ ਸੀ। ਇਸ ਵਾਇਰਸ ਦਾ ਕੋਡ ਅਜਮਦ ਦੁਆਰਾ ਲਿਖਿਆ ਗਿਆ ਸੀ ਜੋ ਕਿ ਉਸ ਸਮੇਂ ਚਾਹਮਿਰਾਨ ਜੋ ਕਿ ਲਾਹੌਰ ਰੇਲਵੇ ਸਟੇਸ਼ਨ, ਲਾਹੌਰ (ਪਾਕਿਸਤਾਨ) ਵਿੱਚ ਸਥਿਤ ਹੈ। ਟਾਈਮ ਮੈਗਜ਼ੀਨ ਨਾਲ ਹੋਈ ਮੁਲਾਕਾਤ ਵਿੱਚ ਇਨ੍ਹਾਂ ਭਰਾਵਾਂ ਨੇ ਦੱਸਿਆ ਕਿ ਉਹਨਾਂ ਨੇ ਇਹ ਵਾਇਰਸ ਕੇਵਲ ਆਪਣੇ ਚਿਕਿਤਸਾ ਸਾਫਟਵੇਅਰ ਨੂੰ ਪਾਈਰੇਸੀ ਤੋਂ ਬਚਾਉਣ ਲਈ ਬਣਾਇਆ ਸੀਅਤੇ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਕੇਵਲ ਨਕਲਾਧਿਕਾਰ(©) ਦੀ ਉਲੰਘਣਾ ਕਰਨ ਵਾਲੇ ਨੂੰ ਹੀ ਆਪਣਾ ਨਿਸ਼ਾਨਾ ਬਣਾਏਗਾ।

Remove ads

ਸੰਸਕਰਨ

ਅਸ਼ਰ ਬਰੇਨ ਵਾਇਰਸ ਦਾ ਪੁਰਾਣਾ ਸੰਸਕਰਨ ਹੈ। ਇਸ ਤੋਂ ਇਲਾਵਾ ਇਸ ਦੇ 6 ਸੰਸਕਰਨ ਵੱਖੋ-ਵੱਖਰੀ ਲਿਖਤ ਨਾਲ ਮੌਜੂਦ ਸਨ।

ਇਹ ਵੀ ਵੇਖੋ

Loading related searches...

Wikiwand - on

Seamless Wikipedia browsing. On steroids.

Remove ads