ਬਲਬੀਰ ਆਤਿਸ਼

ਪੰਜਾਬੀ ਕਵੀ From Wikipedia, the free encyclopedia

ਬਲਬੀਰ ਆਤਿਸ਼
Remove ads

ਬਲਬੀਰ ਆਤਿਸ਼ (12 ਦਸੰਬਰ 1950 - 1 ਜੁਲਾਈ 1999) ਪੰਜਾਬੀ ਕਵੀ ਸੀ। ਉਹ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਗੋਪ ਗਪੰਗਮ ਨਾਮ ਹੇਠ ਕਾਵਿ-ਵਿਅੰਗ ਲਿਖਦਾ ਹੁੰਦਾ ਸੀ। ਉਹ ਰੰਗਮੰਚ ਸਰਗਰਮੀਆਂ ਵਿੱਚ ਵੀ ਬਹੁਤ ਦਿਲਚਸਪੀ ਲੈਂਦਾ ਸੀ ਅਤੇ ਇਪਟਾ ਦੀ ਖੰਨਾ ਇਕਾਈ ਨਾਲ ਜੁੜਿਆ ਹੋਇਆ ਸੀ।

ਵਿਸ਼ੇਸ਼ ਤੱਥ ਬਲਬੀਰ ਆਤਿਸ਼, ਜਨਮ ...
Remove ads

ਜੀਵਨ ਵੇਰਵੇ

ਬਲਬੀਰ ਆਤਿਸ਼ ਦਾ ਜਨਮ 12 ਦਸੰਬਰ 1950 ਨੂੰ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਉਘੇ ਕਮਿਊਨਿਸਟ ਆਗੂ ਕਾ. ਗੁਰਬਖਸ਼ ਸਿੰਘ ਦੇ ਘਰ ਹੋਇਆ ਸੀ। ਉਹ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ।

ਕਾਵਿ ਸੰਗ੍ਰਹਿ

  • ਕਲਮ ਦਾ ਕਰਜ਼[1]
  • ਮੌਸਮ ਕਿੰਨਾ ਬਦਲ ਗਿਆ ਹੈ
  • ਅਨੁਭਵ[2]

ਲੰਮੀ ਕਵਿਤਾ

  • ਪਾਗਲ ਘੋੜਿਆਂ ਦੇ ਸੁੰਮਾਂ ਹੇਠ[3][4]

ਕਵਿਤਾ ਨਾ ਤਾਂ ਮੇਰੇ ਲਈ ਫ਼ੈਸ਼ਨ ਵਜੋਂ ਅਪਣਾਇਆ ਵਾਦ ਹੀ ਹੈ ਅਤੇ ਨਾ ਹੀ ਜਾਣ ਬੁੱਝ ਕੇ ਅਗਲੇਰੀਆਂ ਸਫ਼ਾਂ ਵਿਚ ਜਬਰਦਸਤੀ ਖੜੋਣ ਲਈ ਛੇੜਿਆ ਵਾਦ-ਵਿਵਾਦ। ਮੈਂ ਸਾਹਾਂ ਵਾਂਗ ਕਵਿਤਾ ਰਚੀ ਹੈ ਅਤੇ ਜ਼ਿੰਦਗੀ ਵਾਂਗ ਜੀਵੀ ਹੈ – ਬਿਨਾਂ ਕਿਸੇ ਪਰਹੇਜ਼ ਜਾਂ ਉਚੇਚ ਤੋਂ।

(ਆਪਣੀ ਕਵਿਤਾ ਦੇ ਨਾਲ ਨਾਲ – ਬਲਬੀਰ ਆਤਿਸ਼ ਦੇ ਆਖ਼ਰੀ ਕਾਵਿ-ਸੰਗ੍ਰਹਿ ਅਨੁਭਵ ਦਾ ਆਦਿ ਕਥਨ)

ਕਾਵਿ-ਨਮੂਨਾ

ਮਹਿਰਾਬਾਂ

ਇੱਕ ਮਹਿਰਾਬ ਸਰੂ ਦਾ ਬੂਟਾ
ਪਰ ਅੱਖਾਂ ਵਿੱਚ ਟੋਏ
ਬੀਤ ਗਏ ਨੂੰ ਚੇਤੇ ਕਰਕੇ
ਮੁੜ ਮੁੜ ਬੂਹਾ ਢੋਏ।

ਇੱਕ ਮਹਿਰਾਬ ਕਸੀਦਾ ਕੱਢੇ
ਕਿੱਕਰ ਦੇ ਮੁਢ ਉੱਤੇ
ਫਿਰ ਵੀ ਫੁੱਲ ਕੌਲਾਂ ਦੇ ਕੱਚੇ
ਨਹੀਂ ਉਠਦੇ ਸੁੱਤੇ।

ਇੱਕ ਮਹਿਰਾਬ ਗਰੀ ਦਾ ਟੋਟਾ
ਖਿੜੀ ਕਪਾਹ ਦੀ ਫੁੱਟੀ
ਚੜ੍ਹਦੀ ਉਮਰੇ ਜਿਵੇਂ ਪਲਾਹੀ
ਹੋਵੇ ਬਣ 'ਚੋਂ ਕੱਟੀ।


ਇੱਕ ਮਹਿਰਾਬ ਨਿਰੀ ਸੰਧਿਆ ਹੈ
ਵੇਸ ਗੇਰੂਆ ਪਾਇਆ
ਦਸਤਕ ਵਾਂਗਰ ਬੂਹੇ ਚਿਪਕੀ
ਜਿਉਂ ਹੌਕਾ ਤਰਹਾਇਆ।

ਇੱਕ ਮਹਿਰਾਬ ਸੰਖ ਪੂਰਦੀ
ਠਾਕਰ ਦੁਆਰੇ ਅੰਦਰ
ਪਾਰਵਤੀ ਲਈ ਤਹਿਖਾਨਾ ਹੈ
ਜਿਥੇ ਸ਼ਿਵ ਦਾ ਮੰਦਰ।

ਇੱਕ ਮਹਿਰਾਬ ਸ਼ੀਸ਼ ਮਹਿਲ ਦੀ
ਰੰਗਸ਼ਾਲਾ ਵਿੱਚ ਸੁੱਤੀ
ਸੋਨੇ ਦੀਆਂ ਤਾਰਾਂ ਵਿੱਚ ਕੱਢੀ
ਜਿਉਂ ਚਮੜੇ ਦੀ ਜੁੱਤੀ।


ਇੱਕ ਮਹਿਰਾਬ ਸੜਕ ਤੇ ਚਿਪਕੀ
ਲੁੱਕ ਦੇ ਅੰਦਰ ਝਾਕੇ
ਅੰਬਰ ਦੀ ਪੌੜੀ ਤੇ ਚੜ੍ਹਦੀ
ਤਰਲਾ ਲਾਈ ਢਾਕੇ।

ਇੱਕ ਮਹਿਰਾਬ ਦੰਦਾਸਾ ਮਲ ਕੇ
ਟਿੱਚਰ ਬਣੀ ਖਲੋਤੀ
ਜੋ ਜਦ ਚਾਹੇ ਉਹਦੇ ਵਿਹੜੇ
ਬੰਨ੍ਹ ਸਕਦਾ ਹੈ ਬੋਤੀ।

ਇੱਕ ਮਹਿਰਾਬ ਰੋਟੀ ਦਾ ਟੁਕੜਾ
ਮਿਹਨਤ ਦੇ ਦਰਵਾਜੇ
ਜਿਸਦੀ ਖਾਤਰ ਜੂਝ ਰਹੇ ਹਨ
ਹੱਕਾਂ ਦੇ ਸ਼ਹਿਜ਼ਾਦੇ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads