ਬਲਬੀਰ ਸਿੰਘ ਸੀਨੀਅਰ
From Wikipedia, the free encyclopedia
Remove ads
ਬਲਬੀਰ ਸਿੰਘ ਸੀਨੀਅਰ (31 ਦਸੰਬਰ 1923 – 25 ਮਈ 2020)[3][4] ਭਾਰਤੀ ਹਾਕੀ ਦਾ ਮਹਾਨ ਖਿਡਾਰੀ ਸੀ ਜਿਸ ਨੂੰ ਇਹ ਮਾਨ ਹੈ ਕਿ ਉਹ ਉਸ ਟੀਮ ਦੇ ਹਿੱਸਾ ਸੀ ਜਿਸ ਨੇ ਲਗਾਤਾਰ ਤਿੰਨ ਓਲੰਪਿਕ ਖੇਡਾਂ ਲੰਡਨ (1948), ਹੈਲਸਿੰਕੀ (1952) (ਉਪ ਕਪਤਾਨ) ਅਤੇ ਮੈਲਬਰਨ (1956) (ਕਪਤਾਨ), ਵਿੱਚ ਤਿੰਨ ਸੋਨੇ ਦੇ ਤਗਮੇ ਭਾਰਤ ਦੀ ਝੋਲੀ ਪਾਏ ਸਨ।[5] ਉਹਨਾਂ ਦਾ ਓਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਅਜੇ ਤੱਕ ਕਿਸੇ ਤੋਂ ਵੀ ਨਹੀਂ ਟੁਟਿਆ।[6] ਬਲਬੀਰ ਸਿੰਘ ਨੇ ਨੀਦਰਲੈਂਡ ਦੇ ਵਿਰੁੱਧ 1952 ਦੀਆਂ ਓਲੰਪਿਕ ਖੇਡਾਂ ਵਿੱਚ ਪੰਜ ਗੋਲ ਕਰਕੇ ਇਹ ਰਿਕਾਰਡ ਸਥਾਪਿਤ ਕੀਤਾ ਤੇ ਭਾਰਤ ਦੀ ਟੀਮ ਨੇ ਵਿਰੋਧੀ ਟੀਮ ਨੂੰ 6-1 ਨਾਲ ਹਰਾਇਆ ਸੀ। ਭਾਰਤ ਸਰਕਾਰ ਵੱਲੋਂ ਉਸ ਦੇ ਖੇਡ ਯੋਗਦਾਨ ਕਰਕੇ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਸੀ।[7]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads