ਬਸੰਤ

From Wikipedia, the free encyclopedia

ਬਸੰਤ
Remove ads

ਬਸੰਤ, ਆਪਣੇ ਪੰਜਾਬ ਦੇਸ਼ ਰੁੱਤਾਂ ਦਾ ਦੇਸ਼ ਹੈ ਅਤੇ ਵਾਰੋ-ਵਾਰੀ ਆਉਂਦੀਆਂ ਬਾੜੀ ਦੀਆ ਛੇ ਰੁੱਤਾਂ ਵਿੱਚੋਂ ਸਭਨਾਂ ’ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ।[1] ਪ੍ਰਾਚੀਨ ਭਾਰਤ ਦੇ ਸਮੇਂ ਤੋਂ ਹੀ ਵਰ੍ਹੇ ਨੂੰ ਵੰਡੇ ਜਾਣ ਵਾਲੇ ਛੇ ਮੌਸਮਾਂ ਵਿੱਚੋਂ ਬਸੰਤ ਸਭ ਤੋਂ ਵਧੇਰੇ ਪਸੰਦੀਦਾ ਮੌਸਮ ਰਿਹਾ ਹੈ। ਇਸ ਮੌਸਮ ਦੌਰਾਨ ਕਈ ਥਾਈਂ ਮੇਲੇ ਲੱਗਦੇ ਹਨ।[2]

Thumb
ਪਤੰਗ ਚੜ੍ਹਾ ਰਿਹਾ ਇੱਕ ਲੜਕਾ
Thumb
ਖੁਸ਼ੀ, ਊਰਜਾ ਅਤੇ ਆਸ਼ਾਵਾਦ ਦੇ ਪ੍ਰਤੀਕ ਵਜੋਂ ਬਸੰਤ ਦੀ ਸ਼ੁਰੂਆਤ ਵਾਲੇ ਦਿਨ ਪੀਲੇ ਫੁੱਲ ਦੇਣ ਦਾ ਅਰਜਨਟੀਨਾ ਦਾ ਰਿਵਾਜ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਗਿਆ ਹੈ।
Remove ads

‘ਆਈ ਬਸੰਤ ਪਾਲਾ ਉਡੰਤ’

ਇਸ ਨੂੰ ਰੁੱਤਾਂ ਦਾ ਰਾਜਾ ਬਸੰਤ ਕਿਹਾ ਗਿਆ ਹੈ। ਬਸੰਤ ਦੇ ਇਸ ਮੌਸਮ ਨੂੰ ਪ੍ਰਕਿਰਤੀ ਵਿੱਚ ਇੱਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਰੁੱਤ ਬਸੰਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਢ ਦਾ ਦਬਾਓ ਘਟ ਜਾਂਦਾ ਹੈ ਅਤੇ ਦਰੱਖਤਾਂ ਅਤੇ ਪੌਦਿਆਂ ਦੇ ਝੜੇ ਪੱਤੇ ਅਤੇ ਫੁੱਲ ਫਿਰ ਨਵੇਂ ਰੂਪ ਵਿੱਚ ਖਿੱਲ ਉੱਠਦੇ ਹਨ ਅਤੇ ਸਭਨਾਂ ਵਿੱਚ ਇੱਕ ਨਵੀਂ ਸ਼ਕਤੀ ਦਿਖਾਈ ਦੇਣ ਲਗਦੀ ਹੈ। ਇਨਸਾਨੀ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਹੋ ਜਾਣ ਸਦਕਾ ਮਨੁੱਖ ਨਵੀਂ ਫੁਰਤੀ ਅਨੁਭਵ ਕਰਨ ਲਗਦੇ ਹਨ। ਬਸੰਤ ਰੁੱਤ ਦੀ ਆਮਦ ਸਰਦ ਰੁੱਤ ਦੇ ਖਤਮ ਹੋਣ ਦੀ ਸੂਚਕ ਵੀ ਮੰਨੀ ਜਾਂਦੀ ਹੈ, ਇਸੇ ਲਈ ਕਿਹਾ ਜਾਂਦਾ ਹੈ: ‘ਆਈ ਬਸੰਤ ਪਾਲਾ ਉਡੰਤ’।

Remove ads

ਹਰਿਆਵਲ

ਇਸ ਸੁਹਾਵਨੀ ਰੁੱਤ ਬਸੰਤ ਵਿੱਚ ਨਾ ਵਧੇਰੇ ਗਰਮੀ, ਨਾ ਵਧੇਰੇ ਸਰਦੀ ਹੁੰਦੀ ਹੈ। ਇਸ ਰੁੱਤ ਵਿੱਚ ਪੱਤਾ-ਪੱਤਾ ਅਤੇ ਡਾਲੀ-ਡਾਲੀ ਸਭ ਖਿੜ ਉੱਠਦੇ ਹਨ ਅਤੇ ਹਰ ਪਾਸੇ ਫੁੱਲਾਂ ਦੀ ਬਹਾਰ ਹੁੰਦੀ ਹੈ। ਧਰਤੀ ’ਤੇ ਹਰ ਪਾਸੇ ਸੁੱਕੀ ਪਈ ਬਨਸਪਤੀ ਉਸ ਵਿੱਚ ਪੈਦਾ ਹੋਈ ਹਰਿਆਲੀ ਸਦਕਾ ਟਹਿਕ ਉੱਠਦੀ ਹੈ। ਹਰ ਪਾਸੇ ਖਿੜੀ ਫੁੱਲਾਂ ਦੀ ਬਹਾਰ ਸਦਕਾ ਇਨ੍ਹਾਂ ਉੱਪਰ ਸ਼ਹਿਦ ਦੇਣ ਵਾਲੀਆਂ ਮੱਖੀਆਂ ਅਤੇ ਤਿਤਲੀਆਂ ਉਡਾਰੀਆਂ ਭਰਦੀਆਂ ਹਨ ਅਤੇ ਭੌਰੇ ਖੁਸ਼ੀ ਵਿੱਚ ਗੁਣਗੁਣਾਉਂਦੇ ਹਨ, ਕੋਇਲ ਵੀ ਮਸਤੀ ਵਿੱਚ ਕੂ-ਕੂ ਦੀ ਆਵਾਜ਼ ਨਾਲ ਚੌਗਿਰਦੇ ਨੂੰ ਸੰਗੀਤਮਈ ਬਣਾ ਦਿੰਦੀ ਹੈ।

Remove ads

ਸਮਾਂ

ਬਸੰਤ ਰੁੱਤ ਦਾ ਅਸਲੀ ਮਹੀਨਾ ਭਾਵੇਂ ਕਿ ਚੇਤ ਤੇ ਵਿਸਾਖ ਮੰਨਿਆ ਗਿਆ ਹੈ ਕਿਉਂਕਿ ਛੇ ਰੁੱਤਾਂ ਸਾਲ ਵਿੱਚ ਆਉਣ ਸਦਕਾ ਇਸ ਦੇ ਹਿੱਸੇ ਵੀ ਦੋ ਮਹੀਨੇ ਹੀ ਆਉਂਦੇ ਹਨ ਅਤੇ ਚੇਤ ਮਹੀਨੇ ਵਿੱਚ ਹੀ ਇਸ ਰੁੱਤ ਦਾ ਅਸਲੀ ਆਗਮਨ ਹੁੰਦਾ ਹੈ ਪਰ ਇਸ ਰੁੱਤ ਦਾ ਪ੍ਰਭਾਵ ਫੱਗਣ ਮਹੀਨੇ ਵਿੱਚ ਹੀ ਦਿਖਾਈ ਦੇਣ ਲਗਦਾ ਹੈ ਇਸ ਲਈ ਇਸ ਦਾ ਆਨੰਦ 3 ਮਹੀਨੇ ਫੱਗਣ ਤੋਂ ਵਿਸਾਖ ਤਕ ਮਿਲਦਾ ਹੈ ਪਰ ਇਸ ਰੁੱਤ ਬਸੰਤ ਦੀ ਆਮਦ ਦੀ ਖੁਸ਼ੀ ਦਾ ਤਿਉਹਾਰ ਬਸੰਤ ਪੰਚਮੀ ਮਾਘ ਦੇ ਮਹੀਨੇ ਮਨਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਬਸੰਤ ਪੰਚਮੀ ਕਿਹਾ ਜਾਂਦਾ ਹੈ।

ਪੰਜਾਬ ਵਿੱਚ ਇਸ ਦਿਨ ਸਬੰਧਤ ਇੱਕ ਮੇਲਾ ਇਸ ਦਿਨ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਲਗਦਾ ਹੈ ਜਿਹੜਾ ਕਿ ਇੱਕ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਅਤੇ ਇੱਥੇ ਬਣੇ ਸਰੋਵਰ ਵਿੱਚ ਸ਼ਰਧਾਲੂ ਬੜੀ ਸ਼ਰਧਾ ਨਾਲ ਇਸ਼ਨਾਨ ਕਰਦੇ ਹਨ।

ਪੌਰਾਣਿਕ ਜਾਣਕਾਰੀ

ਪਰ ਇਸ ਰੁੱਤ ਦੇ ਦੋ ਮਹੀਨੇ ਦੇ ਹੋਣ ਤੋਂ ਪਹਿਲਾਂ ਹੀ 40 ਦਿਨ ਮਾਘ ਵਿੱਚ ਸ਼ੁਰੂ ਹੋਣ ਸੰਬੰਧੀ ਇੱਕ ਬੜੀ ਰੌਚਕ ਤੇ ਪੌਰਾਣਿਕ ਜਾਣਕਾਰੀ ਮਿਲਦੀ ਹੈ ਜਿਸ ਅਨੁਸਾਰ ਕਿਹਾ ਜਾਂਦਾ ਹੈ ਕਿ ਇੱਕ ਸਮੇਂ ਬਸੰਤ ਤੋਂ ਇਲਾਵਾ ਬਾਕੀ ਦੀਆਂ ਪੰਜ ਰੁੱਤਾਂ ਨੇ ਇਕੱਠੇ ਹੋ ਕੇ ਬਸੰਤ ਨੂੰ ਆਪਣਾ ਰਾਜਾ ਮੰਨਿਆ ਅਤੇ ਆਪਣੇ ਦੋ-ਦੋ ਮਹੀਨਿਆਂ ਵਿੱਚ 8-8 ਦਿਨ ਬਸੰਤ ਨੂੰ ਦਿੱਤੇ ਜਿਸ ਸਦਕਾ ਬਸੰਤ ਰੁੱਤ ਕੋਲ 40 ਦਿਨ ਵਧ ਜਾਣ ਕਾਰਨ ਬਸੰਤ ਰੁੱਤ ਸਭ ਤੋਂ ਵੱਡੀ ਹੋ ਗਈ।

ਸਰਸਵਤੀ

ਕਲਾ ਤੇ ਵਿਦਿਆ ਦੀ ਦੇਵੀ ਸਰਸਵਤੀ ਦਾ ਜਨਮ ਦਿਨ ਵੀ ਬਸੰਤ ਪੰਚਮੀ ਨੂੰ ਹੀ ਮਨਾਇਆ ਜਾਂਦਾ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਸ੍ਰੀ ਬ੍ਰਹਮਾ ਜੀ ਜਦੋਂ ਸ਼੍ਰਿਸ਼ਟੀ ਦੀ ਰਚਨਾ ਕਰਨ ਤੋਂ ਬਾਅਦ, ਆਪਣੀ ਰਚੀ ਇਸ ਰਚਨਾ ਨੂੰ ਦੇਖਣ ਨਿਕਲੇ ਤਾਂ ਉਨ੍ਹਾਂ ਨੇ ਚਾਰੇ ਪਾਸੇ ਸੁੰਨਸਾਨ ਦੇਖਿਆ, ਉਸ ਵੱਲੋਂ ਪੈਦਾ ਕੀਤੇ ਸਭ ਜੀਵ ਜੰਤੂ ਚੁੱਪ ਅਤੇ ਉਦਾਸ ਸਨ, ਸ੍ਰੀ ਬ੍ਰਹਮਾ ਜੀ ਇਹ ਦੇਖ ਕੇ ਸੋਚ ਵਿੱਚ ਪੈ ਗਏ ਅਤੇ ਆਪਣੇ ਕਰਮੰਡਲ ਵਿੱਚੋਂ ਜਲ ਲੈ ਕੇ ਕਮਲ-ਫੁੱਲ ’ਤੇ ਛਿੜਕਿਆ ਜਿਸ ’ਤੇ ਕਮਲ ਫੁੱਲ ਵਿੱਚੋਂ ਇੱਕ ਸੁੰਦਰ ਦੇਵੀ ਪ੍ਰਗਟ ਹੋਈ ਜਿਸ ਨੇ ਚਿੱਟੇ ਕੱਪੜੇ ਪਹਿਨੇ ਹੋਏ ਸਨ ਅਤੇ ਦੋ ਹੱਥਾਂ ਨਾਲ ਬੀਨ ਬਜਾ ਰਹੀ ਸੀ ਇੱਕ ਹੱਥ ਵਿੱਚ ਮਾਲਾ ਅਤੇ ਇੱਕ ਹੱਥ ਵਿੱਚ ਪੁਸਤਕ ਸੀ, ਸ੍ਰੀ ਬ੍ਰਹਮਾ ਜੀ ਨੇ ਇਸ ਦੇਵੀ ਨੂੰ ਕਿਹਾ ਕਿ ਆਪਣੀ ਵੀਣਾ ਨਾਲ ਇਸ ਸੰਸਾਰ ਦੀ ਚੁੱਪ ਦੂਰ ਕਰੋ। ਇਸ ’ਤੇ ਇਸ ਦੇਵੀ ਨੇ ਬੀਨ ਵਜਾ ਕੇ ਸਭ ਜੀਵਾਂ ਨੂੰ ਵਾਣੀ ਪ੍ਰਦਾਨ ਕੀਤੀ। ਇਸ ਦੇਵੀ ਦੇ ਹੱਥ ਵਿੱਚ ਬੀਨ ਹੋਣ ਕਾਰਨ ਇਸ ਨੂੰ ਬੀਨ ਵਾਦਿਨੀ ਜਾਂ ਬੀਣਾ ਧਾਰਨੀ ਵੀ ਕਹਿੰਦੇ ਹਨ, ਬਸੰਤ ਪੰਚਮੀ ਦੇ ਦਿਨ ਨੂੰ ਸਰਸਵਤੀ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ।

Remove ads

ਬਸੰਤ ਪੰਚਮੀ ਅਤੇ ਪੀਲਾ ਰੰਗ

ਬਸੰਤ ਪੰਚਮੀ ਨੂੰ ਮੌਸਮੀ ਤਿਉਹਾਰ ਦੇ ਰੂਪ ਵਿੱਚ ਵਧੇਰੇ ਮਨਾਇਆ ਜਾਂਦਾ ਹੈ ਜਿਸ ਦੇ ਪੀਲੇ ਰੰਗ ਨਾਲ ਵਿਸ਼ੇਸ਼ ਲਗਾਓ ਹੈ। ਇਸ ਦਿਨ ਵਧੇਰੇ ਲੋਕਾਂ ਵੱਲੋਂ ਪੀਲੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ। ਘਰ ਵਿੱਚ ਕਈ ਪਕਵਾਨ ਵੀ ਪੀਲੇ ਰੰਗ ਦੇ ਬਣਾਏ ਜਾਂਦੇ ਹਨ। ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣ ਦਾ ਵੀ ਰਿਵਾਜ ਹੈ ਹਰ ਥਾਂ ’ਤੇ ਭਾਰੀ ਗਿਣਤੀ ਵਿੱਚ ਨੌਜਵਾਨ ਅਤੇ ਬੱਚੇ ਪਤੰਗ ਉਡਾਉਂਦੇ ਹਨ ਅਤੇ ਵੱਡੀਆਂ-ਵੱਡੀਆਂ ਸ਼ਰਤਾਂ ਵੀ ਲਗਾਉਂਦੇ ਹਨ। ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਵਧੇਰੇ ਰਿਵਾਜ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿੱਚ ਹੈ। ਰਾਜਸਥਾਨ ਵਿੱਚ ਔਰਤਾਂ ਪੀਲੀਆਂ ਸਾੜ੍ਹੀਆਂ, ਲਹਿੰਗੇ ਆਦਿ ਪਾਉਂਦੀਆਂ ਹਨ। ਪੱਛਮੀ ਬੰਗਾਲ ਵਿੱਚ ਵੀ ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਕਾਫੀ ਰਿਵਾਜ ਹੈ ਅਤੇ ਇੱਥੇ ਇਹ ਦਿਨ ਬੜੇ ਉਤਸ਼ਾਹ ਨਾਲ ਸਰਸਵਤੀ ਪੂਜਾ ਨਾਲ ਮਨਾਇਆ ਜਾਂਦਾ ਹੈ। ਪੂਰਬੀ-ਉੱਤਰ ਪ੍ਰਦੇਸ਼ ਵਿੱਚ ਬਸੰਤ ਪੰਚਮੀ ਨੂੰ ਹੋਲੀ ਗਾਉਂਦੇ ਹਨ ਅਤੇ ਫਾਗ ਮਨਾਉਂਦੇ ਹਨ ਅਤੇ ਇਹ ਸਿਲਸਿਲਾ ਫੱਗਣ ਦੀ ਪੂਰਨਮਾਸ਼ੀ ਹੋਲੀ ਤਕ ਚੱਲਦਾ ਰਹਿੰਦਾ ਹੈ।

Remove ads

ਬਸੰਤ ਤੇ ਕਵਿਤਾ

ਇਸ ਮੌਸਮ ਬਸੰਤ ਰੁੱਤ ਨੂੰ ਕਵਿਤਾ ਖੇਤਰ ਵਿੱਚ ਵੀ ਪੂਰਨ ਤੌਰ ’ਤੇ ਮਾਨਤਾ ਪ੍ਰਾਪਤ ਹੈ, ਸ਼ਾਇਦ ਹੀ ਕੋਈ ਕਵੀ ਅਜਿਹਾ ਜਿਸ ਨੇ ਆਪਣੀ ਕਵਿਤਾ ਵਿੱਚ ਬਸੰਤ ਰੁੱਤ ਨੂੰ ਸ਼ਾਮਲ ਨਾ ਕੀਤਾ ਹੋਵੇ। ਇਸ ਦਾ ਗੁਣਗਾਣ ਕਰਨ ਵਾਲੇ ਕਵੀਆਂ ਵਿੱਚ ਆਦੀਕਾਵਿ ਬਾਲਮੀਕ ਅਤੇ ਮਹਾਂਕਵੀ ਕਾਲੀਦਾਸ ਨੇ ਤਾਂ ਬਸੰਤੀ ਸੰਯੋਗ ਵਿਯੋਗ ਦਾ ਚਿਤਰਨ ਬੜੇ ਹੀ ਨੇੜਿਓਂ ਛੋਂਹਦੇ ਹੋਏ ਕੀਤਾ ਅਤੇ ਇਸ ਦਾ ਗੁਣਗਾਣ ਕਰਨ ਵਾਲਿਆਂ ਵਿੱਚ ਵਿੱਦਿਆਪਤੀ, ਨੰਦ ਦਾਸ, ਚੰਦਰਵਰਦਾਈ, ਪਦਮਾਕਰ, ਅਬੂਦਰ ਰਹਿਮਾਨ, ਸੇਨਾਪਤੀ, ਹਰੀਸ਼ ਚੰਦਰ, ਬਿਹਾਰੀ ਆਦਿ ਦੇ ਨਾਂ ਪ੍ਰਮੁੱਖ ਹਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads