ਬਹਿਬਲ ਕਲਾਂ
ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਬਹਿਬਲ ਕਲਾਂ ਪਿੰਡ ਜ਼ਿਲਾ ਫਰੀਦਕੋਟ ਦੀ ਤਹਿਸੀਲ ਜੈਤੋ ਵਿਚ ਪੈਂਦਾ ਹੈ। ਇਸ ਦਾ ਰਕਬਾ 710 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 2150 ਹੈ। ਇਸ ਪਿੰਡ ਦੇ ਨੇੜੇ ਦਾ ਡਾਕਘਰ ਬਹਿਬਲ ਖੁਰਦ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਪਿੰਨ ਕੋਡ 151205 ਹੈ। ਇਹ ਪਿੰਡ ਫਰੀਦਕੋਟ ਬਾਜਾਖਾਨਾ ਬਠਿੰਡਾ ਸੜਕ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਗੰਗਸਰ ਜੈਤੋ 8 ਕਿਲੋਮੀਟਰ ਦੀ ਦੂਰੀ ਤੇ ਹੈ।
Remove ads
ਇਸ ਪਿੰਡ ਨੂੰ ਸਿੱਧੂ/ ਬਰਾੜਾਂ ਦੇ ਬੁਜ਼ੁਰਗਾਂ ਨੇ ਬੱਧਾ ਸੀ। ਇਸ ਪਿੰਡ ਦੇ ਬੱਝਣ ਦਾ ਪੱਕਾ ਸਮਾਂ ਪਤਾ ਨਹੀਂ ਹੈ ਪਰ ਇਹ ਪੱਕਾ ਹੈ ਕਿ ਇਹ ਪਿੰਡ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਪਹਿਲਾਂ ਬੱਝ ਚੁੱਕਾ ਸੀ। ਜਦੋਂ ਸਿੱਧੂ ਇੱਥੇ ਆ ਕਿ ਟਿਕ ਗਏ ਤਾਂ ਉਹਨਾਂ ਨੇ ਭੋਤਨਾਂ ਪਿੰਡ ਤੋਂ ਸੇਖੋਂ ਗੋਤ ਦੇ ਜਿਮੀਦਾਰਾਂ ਨੂੰ ਇਥੇ ਆਪਣੇ ਹਿੱਸੇ ਦੀ ਅੱਧੀ ਜਮੀਨ ਦੇ ਕਿ ਵਸਾਇਆ। ਇਸ ਪਿੰਡ ਵਿੱਚ ਹਾਲੇ ਵੀ ਭੋਤਨਾ ਤੇ ਬਹਿਬਲ ਨਾਮ ਦੀਆਂ ਦੋ ਪੱਤੀਆਂ ਹਨ। ਗੁਰੂ ਗੋਬਿੰਦ ਸਿੰਘ ਚਾਲੀ ਸਿੰਘਾਂ ਦੇ ਬੇਦਾਵਾ ਲਿਖੇ ਜਾਣ ਪਿਛੋਂ, ਆਪਣੇ ਭਗਤ ਕਪੂਰੇ ਪਾਸੋਂ ਕਿਸੇ ਵੀ ਮਦਦ ਤੋਂ ਕੋਰਾ ਜਵਾਬ ਲੈ ਕਿ ਆਪਣੇ ਮੁੱਠੀ ਭਰ ਸਿੰਘਾਂ ਨਾਲ ਇਸ ਇਲਾਕੇ ਵਿੱਚ ਆਏ। ਉਹਨਾਂ ਦਿਨਾਂ ਵਿੱਚ ਕਾਲ ਦੇ ਬਾਵਜੂਦ ਬਹਿਬਲ ਅਤੇ ਆਸ-ਪਾਸ ਦੀਆਂ ਸੰਗਤਾਂ ਨੇ ਗੁਰੂ ਜੀ ਤੇ ਉਹਨਾਂ ਦੇ ਸਿੰਘਾਂ ਦੀ ਸੇਵਾ ਕੀਤੀ। ਗੁਰੂ ਜੀ ਅਜਿਹੇ ਕਠਨ ਸਮੇਂ ਲੋਕਾਂ ਵੱਲੋਂ ਕੀਤੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ। ਪਿੰਡ ਦੇ ਲੋਕ ਸਿੰਘਾਂ ਨੂੰ ਵੰਡ ਕੇ ਆਪੋ ਆਪਣੇ ਘਰੀਂ ਲੈ ਗਏ ਤੇ ਸਿੰਘਾਂ ਦੀ ਸੇਵਾ ਕੀਤੀ। ਪਿੰਡ ਦੇ ਵਿਚਕਾਰ ਇੱਕ ਗੁਰੂਦੁਆਰਾ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਇਥੋਂ ਗੁਰੂ ਜੀ ਦੇ ਘੋੜਿਆਂ ਨੇ ਪਾਣੀ ਪੀਤਾ ਸੀ। ਇਸ ਗੁਰੁਦੁਆਰੇ ਦੇ ਆਲੇ ਦੁਆਲੇ ਬਣੇ ਛੱਪੜ ਵਿੱਚ ਜਲੇ ਤੱਕ ਪਿੰਡ ਦੇ ਵਸਨੀਕ ਜੰਗਲ ਪਾਣੀ ਵਾਲੇ ਹੱਥ ਨਹੀਂ ਧੋਂਦੇ। ਇਸ ਪਿੰਡ ਵਿੱਚ ਇੱਕ ਬਾਬਾ ਮਨਸਾ ਰਾਮ ਦੀ ਸਮਾਧ ਵੀ ਹੈ। ਇਸ ਸਮਾਧ ਦਾ ਵੀ ਪਿੰਡ ਵਿੱਚ ਆਪਣਾ ਸਤਿਕਾਰਤ ਸਥਾਨ ਹੈ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads