ਬਾਈਆਨ
From Wikipedia, the free encyclopedia
ਬਾਈਆਨ ਦਾ ਅਜ਼ਾਦ ਰਾਜ (ਜਰਮਨ: ਫ੍ਰੀਸਟੇਟ ਬੇਅਰਨ, ਉਚਾਰਨ [ˈfʁaɪʃtaːt ˈbaɪ.ɐn]), ਜਰਮਨੀ ਦਾ ਇੱਕ ਰਾਜ ਹੈ ਜੋ ਦੇਸ਼ ਦੇ ਦੱਖਣ-ਪੂਰਬ ਵੱਲ ਸਥਿਤ ਹੈ। 70,548 ਵਰਗ ਕਿ.ਮੀ. ਦੇ ਖੇਤਰਫਲ ਨਾਲ ਇਹ ਜਰਮਨੀ ਦਾ ਸਭ ਤੋਂ ਵੱਡਾ ਰਾਜ ਹੈ ਜਿਸ ਵਿੱਚ ਦੇਸ਼ ਦਾ ਲਗਭਗ 20% ਖੇਤਰ ਆਉਂਦਾ ਹੈ। ਇਹ ਉੱਤਰੀ ਰਾਈਨ-ਪੱਛਮੀ ਫ਼ਾਲਤਸ ਤੋਂ ਬਾਅਦ ਜਰਮਨੀ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ ਜਿਸਦੀ ਅਬਾਦੀ ਲਗਭਗ 1.25 ਕਰੋੜ ਹੈ ਜੋ ਇਸ ਦੇ ਗੁਆਂਢ ਦੇ ਤਿੰਨ ਖ਼ੁਦਮੁਖ਼ਤਿਆਰ ਮੁਲਕਾਂ ਨਾਲ਼ੋਂ ਜ਼ਿਆਦਾ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮੂਨਿਖ਼ ਹੈ ਜੋ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।
ਬਾਈਆਨ
Freistaat Bayern | |||
---|---|---|---|
| |||
![]() | |||
ਦੇਸ਼ | ਜਰਮਨੀ | ||
ਰਾਜਧਾਨੀ | ਮੂਨਿਖ਼ | ||
ਸਰਕਾਰ | |||
• ਮੁੱਖ ਮੰਤਰੀ | ਹੋਰਸਟ ਜ਼ੀਹੋਫ਼ਾ (CSU) | ||
• ਪ੍ਰਸ਼ਾਸਕੀ ਪਾਰਟੀਆਂ | CSU / FDP | ||
• ਬੂੰਡਸ਼ਰਾਟ ਵਿੱਚ ਵੋਟਾਂ | 6 (੬੯ ਵਿੱਚੋਂ) | ||
ਖੇਤਰ | |||
• ਕੁੱਲ | 70,549.44 km2 (27,239.29 sq mi) | ||
ਆਬਾਦੀ (2010-11)[1] | |||
• ਕੁੱਲ | 1,25,42,365 | ||
• ਘਣਤਾ | 180/km2 (460/sq mi) | ||
ਸਮਾਂ ਖੇਤਰ | ਯੂਟੀਸੀ+੧ (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+੨ (CEST) | ||
ISO 3166 ਕੋਡ | DE-BY | ||
GDP/ ਨਾਂ-ਮਾਤਰ | €446.44 ਬਿਲੀਅਨ (2011) [2] | ||
GDP ਪ੍ਰਤੀ ਵਿਅਕਤੀ | €35595 (2011) | ||
NUTS ਖੇਤਰ | DE2 | ||
ਵੈੱਬਸਾਈਟ | bayern.de |
ਹਵਾਲੇ
Wikiwand - on
Seamless Wikipedia browsing. On steroids.