ਬਾਬਾ ਨਜਮੀ
ਪੰਜਾਬੀ ਕਵੀ From Wikipedia, the free encyclopedia
Remove ads
ਬਾਬਾ ਨਜਮੀ (ਜਨਮ 6 ਸਤੰਬਰ 1948) ਪਾਕਿਸਤਾਨੀ ਪੰਜਾਬ ਦਾ ਇੱਕ ਇਨਕਲਾਬੀ ਪੰਜਾਬੀ ਸ਼ਾਇਰ ਹੈ।
ਜੀਵਨ
ਬਾਬਾ ਨਜ਼ਮੀ ਦੇ ਪਿਤਾ ਦਾ ਨਾਂ ਮੰਗਤੇ ਖਾਂ ਤੇ ਅੰਮੀ ਦਾ ਨਾਂ ਬੀਬੀ ਆਲਮ ਸੀ। ਉਸਦੇ ਪਿਤਾ ਸਾਈਕਲਾਂ ਦੇ ਕਾਰੀਗਰ ਸਨ। ਬਾਬਾ ਨਜ਼ਮੀ ਦਾ ਪਿਛਲਾ ਪਿੰਡ ਜਗਦੇਓ ਕਲਾਂ, ਜਿਲ੍ਹਾ ਅੰਮ੍ਰਿਤਸਰ ਸਾਹਿਬ ਸੀ ਅਤੇ ਦੇਸ਼ ਦੀ ਵੰਡ ਸਮੇਂ ਉਹ ਲਾਹੌਰ ਚਲੇ ਗਏ ਅਤੇ ਵੰਡ ਦੇ ਇੱਕ ਸਾਲ ਬਾਅਦ ਪਿੰਡ ਘੁਮਿਆਰ ਪੁਰੇ ਆ ਵਸੇ। ਸਕੂਲ ਵਿੱਚ ਪੜ੍ਹਦਿਆਂ ਹੀ ਬਾਬਾ ਨਜ਼ਮੀ ਨੂੰ ਤੁਕਾਂ ਜੋੜਨ ਦਾ ਸੌਂਕ ਪੈ ਗਿਆ ਸੀ ਤੇ ਨੇੜਲੇ ਸ਼ਾਇਰਾਂ ਦੀ ਸੰਗਤ ਵੀ ਕਰਦਾ। ਇਹਨਾਂ ਸ਼ਾਇਰਾਂ ਵਿੱਚੋਂ ਜਨਾਬ ਤਾਹਿਰ ਸਾਬ੍ਹ ਨੇ ਬਸ਼ੀਰ ਹੁਸੈਨ ਨੂੰ ਨਜ਼ਮੀ ਦਾ ਤਖ਼ਲਸ ਦੇ ਦਿੱਤਾ। ਸਕੂਲ ਪੜ੍ਹਦਿਆਂ ਬਸ਼ੀਰ ਨੇ ਇੱਕ ਡਰਾਮੇ ਵਿੱਚ ਬਜ਼ੁਰਗ ਦਾ ਰੋਲ ਕੀਤਾ, ਇਹ ਕਿਰਦਾਰ ਇੰਨਾ ਫੱਬਿਆ ਕੇ ਲੋਕਾਂ ਨੇ ਬਸ਼ੀਰ ਨੂੰ "ਬਾਬਾ ਨਜ਼ਮੀ" ਕਹਿਣਾ ਸੁਰੂ ਕਰ ਦਿੱਤਾ।
Remove ads
ਕਾਵਿ ਰਚਨਾਵਾਂ
- ਅੱਖਰਾਂ ਵਿੱਚ ਸਮੁੰਦਰ
- ਸੋਚਾਂ ਵਿੱਚ ਜਹਾਨ (1995)
- ਮੇਰਾ ਨਾਂ ਇਨਸਾਨ
ਕਾਵਿ-ਨਮੂਨਾ
ਉੱਚਾ ਕਰ ਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ--
ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ
ਅੱਖਰਾਂ ਵਿੱਚ ਸਮੁੰਦਰ ਰਖਾ,ਮੈਂ ਇਕਬਾਲ ਪੰਜਾਬੀ ਦਾ
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ,ਦੀਵਾ ਬਾਲ਼ ਪੰਜਾਬੀ ਦਾ
ਲੋਕੀ ਮੰਗ ਮੰਗਾ ਕੇ ਆਪਣਾ,ਬੋਹਲ ਬਣਾ ਕੇ ਬਹਿ ਗਏ ਨੇ
ਅਸਾਂ ਤਾਂ ਮਿੱਟੀ ਕਰ ਦਿੱਤਾ ਏ,ਸੋਨਾ ਗਾਲ ਪੰਜਾਬੀ ਦਾ.
ਜਿਹੜੇ ਆਖਣ ਵਿੱਚ ਪੰਜਾਬੀ,ਵੁਸਅਤ ਨਹੀਂ ਤਹਿਜ਼ੀਬ ਨਹੀਂ;
ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ.
ਮਨ ਦਾ ਮਾਸ ਖਵਾ ਦਿੰਦਾ ਏ,ਜਿਹੜਾ ਇਹਨੂੰ ਪਿਆਰ ਕਰੇ;
ਕੋਈ ਵੀ ਜਬਰਨ ਕਰ ਨਹੀਂ ਸਕਦਾ,ਵਿੰਗਾ ਵਾਲ ਪੰਜਾਬੀ ਦਾ.
ਗ਼ਜ਼ਲ
2. ਇਸ਼ਕ਼ ਦੀ ਬਾਜ਼ੀ ਜਿੱਤਣ ਨਾਲੋਂ, ਹਰ ਜਾਈਏ ਤੇ ਚੰਗਾ ਏ
ਭੱਜਣ ਨਾਲੋਂ ਵਿੱਚ ਮੈਦਾਨੇ, ਮਰ ਜਾਈਏ ਤੇ ਚੰਗਾ ਏ ...
ਚੜੀ ਹਨੇਰੀ, ਰੱਬ ਈ ਜਾਣੇ, ਕਿਹੜਾ ਰੰਗ ਲਿਆਵੇਗੀ
ਇਹਦੇ ਆਉਣ ਤੋਂ ਪਹਿਲਾਂ, ਘਰ ਜਾਈਏ ਤੇ ਚੰਗਾ ਏ ...
ਖੌਰੇ ਕੱਲ੍ਹ ਮਿਲੇ ਨਾ ਮੌਕਾ, ਫੇਰ ਇਕੱਠਿਆਂ ਹੋਵਣ ਦਾ
ਕੱਲ੍ਹ ਦੀਆਂ ਵੀ ਅੱਜ ਈ ਗੱਲਾਂ, ਕਰ ਜਾਈਏ ਤੇ ਚੰਗਾ ਏ ...
ਕਿਉਂ ਵੇਲੇ ਦੀ ਉਂਗਲ ਫੜ ਕੇ ਬਾਲ ਸਦਾਈਏ ਲੋਕਾਂ ਤੋਂ
ਨਕਲਾਂ ਨਾਲੋਂ ਕੋਰਾ ਪਰਚਾ, ਧਰ ਜਾਈਏ ਤੇ ਚੰਗਾ ਏ ...
ਖੂਹ ਗਰਜ਼ਾਂ ਦਾ ਸਦੀਆਂ ਹੋਈਆਂ, ਸਾਡੇ ਕੋਲੋਂ ਭਰਿਆ ਨਹੀਂ
ਅਜੇ ਵੀ ਵੇਲਾ, ਇਹਦੇ ਕੋਲੋਂ ਡਰ ਜਾਈਏ ਤੇ ਚੰਗਾ ਏ ...
ਖ਼ਬਰੇ ਕੱਲ੍ਹ ਨੂੰ ਪੀੜ ਮਨਾਵੇ, ਜੁੱਸਾ 'ਬਾਬਾ' ਫੁੱਲਾਂ ਦੀ
ਪਰਖ਼ ਕਰਾਉਣ ਲਈ ਕੁਝ ਤੇ ਪੱਥਰ ਜਰ ਜਾਈਏ ਤੇ ਚੰਗਾ ਏ ...
ਬਾਹਰਲੇ ਲਿੰਕ
- Labour's struggle by Baba Najmi.wmv
- https://www.youtube.com/watch?v=K7ZqOBPTb-o
- https://www.youtube.com/watch?v=S01dEhU4XRg
- https://www.youtube.com/watch?v=LMXNu4A9UCg&t=105s
- https://www.youtube.com/watch?v=ccdqCglvm2o
- https://www.youtube.com/watch?v=uzBWZ9Oe_DI&t=26s
ksazad975@gmail.com
ਹਵਾਲੇ
Wikiwand - on
Seamless Wikipedia browsing. On steroids.
Remove ads