ਬਾਰਬੀ

From Wikipedia, the free encyclopedia

ਬਾਰਬੀ
Remove ads

ਬਾਰਬੀ ਇੱਕ ਫੈਸ਼ਨ ਡੌਲ ਹੈ ਜਿਸਦਾ ਨਿਰਮਾਣ ਅਮਰੀਕਾ ਦੀ 'ਮੈਟਲ ਇੰਕ' ਨਾਂ ਦੀ ਇੱਕ ਖਿਡੌਣਾ ਕੰਪਨੀ ਨੇ ਕੀਤਾ ਅਤੇ 1959 ਮਾਰਚ ਵਿੱਚ ਲੌਂਚ ਕੀਤਾ। ਅਮਰੀਕਾ ਦੀ ਬਿਜਨਸਵੋਮੈਨ ਰੂਥ ਹੈਂਡਲਰ ਨੇ ਜਰਮਨ ਡੌਲ ਬਿਲਡ ਲਿੱਲੀ ਤੋਂ ਪ੍ਰੇਰਨਾ ਲੈ ਕੇ ਇਸ ਦੀ ਸਿਰਜਨਾ ਕੀਤੀ।

ਵਿਸ਼ੇਸ਼ ਤੱਥ ਬਾਰਬੀ, ਪਹਿਲੀ ਵਾਰ ਪੇਸ਼ ...

ਇਤਹਾਸ

ਰੂਥ ਹੈਂਡਲਰ ਨੇ ਆਪਣੀ ਧੀ 'ਬਾਰਬਰਾ' ਤੇ ਪਿਆਰ ਦਾ ਲਾਡਲਾ ਨਾਂ 'ਬਾਰਬੀ' ਰੱਖਿਆ ਸੀ। ਇੱਕ ਜਦੋਂ ਰੂਥ ਦਫਤਰੋਂ ਘਰ ਖਾਣਾ ਖਾਣ ਆਈ ਤਾਂ ਬਾਰਬਰਾ ਕਾਗਜ਼ ਦੀਆਂ ਗੁੱਡੀਆਂ ਨਾਲ ਖੇਡ ਰਹੀ ਸੀ। ਉਸਨੇ ਦੇਖਿਆ ਕਿ ਉਹ ਆਪਣੇ ਗੁੱਡੇ ਗੁੱਡੀਆਂ ਨੂੰ ਬਾਲਗਾਂ ਵਾਲੇ ਰੋਲ ਦੇ ਕੇ ਬੜੀ ਖੁਸ਼ ਹੋ ਰਹੀ ਸੀ। ਉਦੋਂ ਤੱਕ ਬਾਜ਼ਾਰ ਵਿੱਚ ਬਾਲਕ ਸਰੀਰਾਂ ਵਾਲੇ ਹੀ ਅਜਿਹੇ ਖਿਡੌਣੇ ਹੀ ਹੁੰਦੇ ਸਨ। ਰੂਥ ਨੂੰ ਫੁਰਨਾ ਫੁਰਿਆ ਕਿ ਕਿਉਂ ਨਾ ਮੰਡੀ 'ਚ ਇੱਕ ਬਾਲਗ ਸਰੀਰ ਵਾਲੀ ਬਣੀ ਤੇਜ਼-ਤਰਾਰ ਗੁੱਡੀ ਸੁੱਟੀ ਜਾਵੇ। ਉਸਨੇ ਇਹ ਖਿਆਲ ਆਪਣੇ ਪਤੀ ਅਤੇ ਕੰਪਨੀ ਦੇ ਸਹਿਯੋਗੀ ਈਲੀਅਟ ਹੈਂਡਲਰ ਨਾਲ ਸਾਂਝਾ ਕੀਤਾ। ਪਰ ਉਹ ਅਤੇ ਕੰਪਨੀ ਦੇ ਹੋਰ ਡਾਇਰੈਕਟਰ ਵੀ ਉਤਸਾਹਿਤ ਨਾ ਹੋਏ। ਗੱਲ 1956 ਦੀ ਹੈ, ਜਦੋਂ ਰੂਥ ਕਿਸੇ ਕੰਮ ਯੂਰਪ ਦੇ ਟੂਰ ਤੇ ਗਈ ਉੱਥੇ ਉਸ ਨੇ ਬਾਜ਼ਾਰ ਵਿੱਚ ਬਿਲਡ ਲਿੱਲੀ ਨਾਂ ਦੀ ਜਰਮਨ ਡੌਲ ਦੇਖੀ[1] ਜੋ ਐਨ ਉਹਦੀ ਕਲਪਨਾ ਅਨੁਸਾਰ ਬਾਲਗ ਸਰੀਰ ਵਾਲੀ ਸੀ। ਉਸਨੇ ਤਿੰਨ ਖਰੀਦ ਲਈਆਂ ਇੱਕ ਆਪਣੀ ਧੀ ਨੂੰ ਦਿੱਤੀ ਤੇ ਦੂਜੀਆਂ ਆਪਣੀ ਖਿਡੌਣਾ ਕੰਪਨੀ ਲਈ ਰੱਖ ਲਈਆਂ। ਲਿੱਲੀ ਇੱਕ ਅਖਬਾਰ 'ਬਿਲਡ ਜੇਟੁੰਗ' ਵਿੱਚ ਛਪਦੇ ਹਾਸਰਸੀ ਸਟ੍ਰਿਪ ਦੇ ਇੱਕ ਪਾਤਰ ਉੱਤੇ ਆਧਾਰਿਤ ਸੀ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads