ਬਾਰਾਟਾਂਗ ਟਾਪੂ

From Wikipedia, the free encyclopedia

Remove ads

ਬਾਰਾਟਾਂਗ (en: Baratang), jan ਬਾਰਾਟਾਂਗ ਟਾਪੂ (coordinates: 12°07′N 92°47′E) ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚਲੇ ਟਾਪੂਆਂ ਦਾ ਇੱਕ ਟਾਪੂ ਹੈ ਜਿਸਦਾ ਖੇਤਰਫਲ ਤਕਰੀਬਨ 297.6 square kilometres (114.9 sq mi) ਹੈ |. ਇਸਦੇ ਉੱਤਰ ਵਿੱਚ ਮਿਡਲ ਅੰਡੇਮਾਨ ਅਤੇ ਦਖਣ ਵਿੱਚ ਦੱਖਣੀ ਅੰਡੇਮਾਨ ਪੈਂਦਾ ਹੈ |ਇਸ ਟਾਪੂ ਤੋਂ ਪੋਰਟ ਬਲੇਅਰ , ਜੋ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀ ਰਾਜਧਾਨੀ ਹੈ, ਦੱਖਣ ਦਿਸ਼ਾ ਵਿੱਚ 100 ਕਿਲੋਮੀਟਰ ਦੀ ਦੂਰੀ ਤੇ ਪੈਂਦੀ ਹੈ |ਇਸ ਟਾਪੂ ਤੇ ਜਾਣ ਲਈ ਪੋਰਟ ਬਲੇਅਰ ਤੋਂ ਸੜਕ ਰਾਹੀਂ ਪਹਿਲਾਂ 47 ਕਿਲੋਮੀਟਰ ਜਾਰਵਾ ਰਾਖਵਾਂ ਜੰਗਲ ਤੱਕ ਜਾਣਾ ਪੈਂਦਾ ਹੈ | ਇਥੇ ਇੱਕ ਪੁਲਿਸ ਪੋਸਟ ਹੈ ਜੋ ਅੱਗੇ ਪੈਂਦੇ ਜਾਰਵਾ ਰਾਖਵਾਂ ਜੰਗਲ ਦਾਖਲ ਹੋਣ ਤੋਂ ਪਹਿਲਾਂ ਚੈਕਿੰਗ ਕਰਦੀ ਹੈ | ਇਸ ਤੋਂ ਬਾਅਦ ਕਰੀਬ 53 ਕਿਲੋਮੀਟਰ ਜਾਰਵਾ ਜਾਰਵਾ ਰਾਖਵਾਂ ਜੰਗਲ ਵਿਚੋਂ ਗੁਜਰਨਾ ਪੈਂਦਾ ਹੈ ਅਤੇ ਅਖੀਰ ਵਿੱਚ ਮਿਡਲ ਸਟਰੇਟ ਨਾਮ ਦਾ ਪੜਾਅ ਆਉਂਦਾ ਹੈ ਜਿਥੋਂ ਸਮੁੰਦਰੀ ਬੇੜੇ ਰਾਹੀਂ ਕੁਝ ਮੀਟਰ ਸਮੁੰਦਰ ਪਾਰ ਕਰਵਾਇਆ ਜਾਂਦਾ ਹੌ ਅਤੇ ਬਾਰਾਟਾਂਗ ਟਾਪੂ ਵਿੱਚ ਦਾਖਲ ਹੋਇਆ ਜਾਂਦਾ ਹੈ |

ਵਿਸ਼ੇਸ਼ ਤੱਥ ਭੂਗੋਲ, ਟਿਕਾਣਾ ...
Remove ads

ਚਿੱਕੜ ਜਵਾਲਾਮੁਖੀ

ਬਾਰਾਟਾਂਗ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਭਾਰਤ ਦਾ ਇੱਕੋ ਇੱਕ ਚਿੱਕੜ ਜਵਾਲਾਮੁਖੀ (en:Mud Valcano) ਪੈਂਦਾ ਹੈ ਜੋ 2004 ਵਿੱਚ ਪੈਦਾ ਹੋਇਆ ਸੀ |ਇਹ ਅਜੇ ਵੀ ਮੌਕੇ ਤੇ ਸਕ੍ਰਿਆ ਹਾਲਤ ਵਿੱਚ ਹੈ | ਖੇਤਰੀ ਭਾਸ਼ਾ ਵਿੱਚ ਇਸਨੂੰ ਜਲਕੀ ਕਿਹਾ ਜਾਂਦਾ ਹੈ |

ਚੂਨਾ ਪੱਥਰ ਗੁਫਾਵਾਂ

ਇਸ ਦੀਪ ਵਿੱਚ ਚੂਨਾ ਪਥਰ ਦੇ ਮਾਦੇ ਤੋਂ ਅਧ੍ਭੁਤ ਗ੍ਫਾਵਾਂ ਹਨ ਜੋ ਹਜ਼ਾਰਾਂ ਲੱਖਾਂ ਸਾਲਾਂ ਦੇ ਸਮੁੰਦਰ ਦੀ ਰਸਾਇਣਕ ਪ੍ਰਕਿਰਿਆ ਨਾਲ ਹੋਂਦ ਵਿੱਚ ਆਈਆਂ |

ਗੁਫਾਵਾਂ ਦੀਆਂ ਤਸਵੀਰਾਂ

ਤਸਵੀਰਾਂ

Loading related searches...

Wikiwand - on

Seamless Wikipedia browsing. On steroids.

Remove ads