ਬਾਲਗ਼ ਸਿੱਖਿਆ ਸ਼ਾਸਤਰ
From Wikipedia, the free encyclopedia
Remove ads
ਬਾਲਗ਼ ਸਿੱਖਿਆ ਸ਼ਾਸਤਰ ਜਾਂ ਐਂਡਰਾਗੋਜੀ andragogy noun [ U ] UK /ˈæn.drə.ɡɒdʒ.i/ਬਾਲਗ ਸਿੱਖਿਆ ਵਿੱਚ ਵਰਤੀਆਂ ਜਾਣ ਵਾਲੀਆਂ ਵਿਧੀਆਂ ਅਤੇ ਸਿਧਾਂਤਾਂ ਦੀ ਲਖਾਇਕ ਹੈ।[1][2] ਇਹ ਸ਼ਬਦ ਯੂਨਾਨੀ ਸ਼ਬਦ ἀνδρ-andr- ਤੋਂ ਆਉਂਦਾ ਹੈ, ਜਿਸ ਦਾ ਭਾਵ ਹੈ "ਆਦਮੀ", ਅਤੇ ἀγωγός ਅਗੋਗੋਸ, ਭਾਵ "ਅਗਵਾਈ ਦੇਣਾ"; ਇਸਦਾ ਸ਼ਾਬਦਿਕ ਮਤਲਬ ਹੈ "ਆਦਮੀ ਨੂੰ ਅਗਵਾਈ ਦੇਣਾ", ਜਦਕਿ ਪੈਡਾਗੋਜੀ ਦਾ ਸ਼ਾਬਦਿਕ ਅਰਥ ਹੈ "ਬੱਚਿਆਂ ਨੂੰ ਅਗਵਾਈ ਦੇਣਾ"।[3]
ਪਰਿਭਾਸ਼ਾ
ਐਂਡਰੇਗੋਜੀ ਦੀਆਂ ਦੋ ਮੁੱਖ ਪਰਿਭਾਸ਼ਾਵਾਂ ਦੇਣ ਲਈ ਦੋ ਤਰਾਂ ਦੀ ਸਮਝ ਵਰਤੀ ਜਾਂਦੀ ਹੈ:
- ਬਾਲਗ਼ ਸਿੱਖਿਆ ਵਿੱਚ ਬਾਲਗਾਂ ਦੀ ਜੀਵਨ ਭਰ ਸਿੱਖਿਆ ਦੀ ਸਮਝ (ਸਿਧਾਂਤ) ਅਤੇ ਸਹਾਇਤਾ (ਅਭਿਆਸ) ਦਾ ਵਿਗਿਆਨ।
- ਮੈਲਕਮ ਨੋਲਜ਼ ਦੀ ਪਰੰਪਰਾ ਵਿਚ, ਇੱਕ ਵਿਸ਼ੇਸ਼ ਸਿਧਾਂਤਕ ਅਤੇ ਵਿਹਾਰਕ ਪਹੁੰਚ। ਇਹ ਸਵੈ-ਨਿਰਦੇਸ਼ਤ ਅਤੇ ਖ਼ੁਦਮੁਖ਼ਤਿਆਰ ਸਿੱਖਣ ਵਾਲਿਆਂ ਦੇ ਮਾਨਵਵਾਦੀ ਸੰਕਲਪਾਂ ਦੇ ਨਾਲ-ਨਾਲ ਸਿੱਖਿਅਕਾਂ ਦੀ ਸਹੂਲਤ ਤੇ ਆਧਾਰਿਤ ਹੈ।
ਵਿਆਪਕ ਤੌਰ 'ਤੇ ਪੂਰੇ ਅਕਾਦਮਿਕ ਸਾਹਿਤ ਵਿੱਚ ਇਹ ਸ਼ਬਦ ਐਂਡਰੇਗੋਜੀ ਪਰੰਪਰਾਗਤ ਬਾਲਗ ਸਿੱਖਿਆ ਤੋਂ ਉਲਟ, "ਬਾਲਗ ਸਿੱਖਿਆ ਅਭਿਆਸ", "ਲੋੜੀਂਦੇ ਮੁੱਲ", "ਖਾਸ ਸਿੱਖਿਆ ਵਿਧੀਆਂ", "ਰਿਫਲਿਕਸ਼ਨ" ਅਤੇ "ਅਕਾਦਮਿਕ ਅਨੁਸ਼ਾਸਨ" ਵਰਗੀਆਂ ਹੋਰ ਪਰਿਭਾਸ਼ਾਵਾਂ ਨੂੰ ਵੀ ਆਪਣੇ ਵਿੱਚ ਸਮੋ ਲੈਂਦਾ ਹੈ। ਇਸ ਸ਼ਬਦ ਦੀ ਵਰਤੋਂ 'ਸਵੈ-ਨਿਰਦੇਸ਼ਿਤ' ਅਤੇ 'ਸਵੈ-ਸਿਖਿਅਤ' ਸਿੱਖਿਆ ਵਿੱਚ ਅੰਤਰ ਦੇ ਵਿਚਾਰ-ਵਟਾਂਦਰੇ ਦੀ ਆਗਿਆ ਦੇਣ ਲਈ ਵੀ ਕੀਤੀ ਜਾਂਦੀ ਹੈ।[4]
Remove ads
ਇਤਿਹਾਸ
ਇਹ ਸ਼ਬਦ ਮੂਲ ਰੂਪ ਵਿੱਚ 1833 ਵਿੱਚ ਜਰਮਨ ਸਿੱਖਿਅਕ ਅਲੇਕਜੇਂਡਰ ਕਾੱਪ ਨੇ ਵਰਤਿਆ ਸੀ। ਆਂਡਰੇਗਜੀ ਨੂੰ ਯੂਜੀਨ ਰੋਜ਼ਨਸਟੌਕ-ਹੂਸੀ ਦੁਆਰਾ ਬਾਲਗ ਸਿੱਖਿਆ ਦੇ ਇੱਕ ਸਿਧਾਂਤ ਵਜੋਂ ਵਿਕਸਤ ਕੀਤਾ ਗਿਆ। ਬਾਅਦ ਵਿੱਚ ਇਹ ਅਮਰੀਕਾ ਵਿੱਚ ਅਮੈਰੀਕਨ ਐਜੂਕੇਟਰ ਮੈਲਕਮ ਨੋਲਜ਼ ਨੇ ਇਸਤੇਮਾਲ ਕੀਤਾ ਤਾਂ ਬਹੁਤ ਮਸ਼ਹੂਰ ਹੋ ਗਿਆ। ਨੋਲਜ਼ ਨੇ ਜ਼ੋਰ ਦੇ ਕੇ ਕਿਹਾ ਕਿ ਐਂਡਰੇਗੋਜੀ (ਯੂਨਾਨੀ: "ਮੋਹਰੀ- ਆਦਮੀ") ਨੂੰ ਸਿੱਖਿਆ ਦੇਣ ਲਈ ਆਮ ਤੌਰ 'ਤੇ ਵਰਤੇ ਗਏ ਸ਼ਬਦ ਪੈਡਾਗੋਜੀ (ਯੂਨਾਨੀ: "ਮੋਹਰੀ-ਬੱਚਾ") ਤੋਂ ਵੱਖ ਕੀਤਾ ਜਾਣਾ ਚਾਹੀਦਾ ਹੈ।
ਮੈਲਕਮ ਨੋਲਜ਼ ਨੇ ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਲਗ਼ ਸਿੱਖਿਆ ਦੀ ਥਿਊਰੀ ਬਾਰੇ ਵਿਚਾਰ ਇਕੱਠੇ ਕੀਤੇ ਜਦੋਂ ਤੱਕ ਕਿ ਉਸ ਨੂੰ "ਐਂਡਰੇਗੋਜੀ" ਸ਼ਬਦ ਦੇ ਨਾਲ ਪੇਸ਼ ਨਹੀਂ ਕੀਤਾ ਗਿਆ। 1966 ਵਿੱਚ,ਮੈਲਕਮ ਨੋਲਜ਼ ਨੇ ਬੋਸਟਨ ਵਿੱਚ ਦੁਸ਼ਨ ਸਾਵਵੇਸੇਵਿਕ ਨਾਲ ਮੁਲਾਕਾਤ ਕੀਤੀ। ਸਾਵੇਇਸਵਿਚ ਉਹ ਸੀ ਜਿਸ ਨੇ ਮੈਲਕਮ ਨੋਲਜ਼ ਨਾਲ ਸ਼ਬਦ "ਐਂਡਰੇਗੋਜੀ" ਨੂੰ ਸਾਂਝਾ ਕੀਤਾ ਅਤੇ ਸਮਝਾਇਆ ਕਿ ਇਸ ਨੂੰ ਯੂਰੋਪੀਅਨ ਪ੍ਰਸੰਗ ਵਿੱਚ ਕਿਸ ਤਰ੍ਹਾਂ ਵਰਤਿਆ ਗਿਆ ਸੀ। 1967 ਵਿਚ,ਮੈਲਕਮ ਨੋਲਜ਼ ਨੇ ਬਾਲਗ ਸਿੱਖਿਆ ਦੇ ਸਿਧਾਂਤ ਨੂੰ ਸਮਝਾਉਣ ਲਈ ਸ਼ਬਦ ""ਐਂਡਰੇਗੋਜੀ" " ਦੀ ਵਰਤੋਂ ਕੀਤੀ। ਫਿਰ ਮਰੀਅਮ-ਵੈਬਸਟਰ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ, ਉਸ ਨੇ ਸ਼ਬਦ ਦੀ ਸਪੈਲਿੰਗ "ਐਂਡਰੇਗੋਜੀ" ਨੂੰ ਠੀਕ ਕੀਤਾ ਅਤੇ ਬਾਲਗ ਸਿੱਖਿਆ ਦੇ ਬਾਰੇ ਆਪਣੇ ਬਹੁਪੱਖੀ ਵਿਚਾਰਾਂ ਨੂੰ ਸਮਝਾਉਣ ਲਈ ਇਸ ਸ਼ਬਦ ਦਾ ਇਸਤੇਮਾਲ ਕਰਨਾ ਜਾਰੀ ਰੱਖਿਆ। ਮੈਲਕਮ ਨੋਲਜ਼ ਦੇ ਇਸ ਸਿਧਾਂਤ ਨੂੰ ਬਾਲਗ ਸਿੱਖਿਆ ਵਿੱਚ ਪ੍ਰੇਰਨਾ ਨਾਲ ਸੰਬੰਧਿਤ ਛੇ ਧਾਰਨਾਵਾਂ ਨਾਲ ਬਿਆਨਿਆ ਜਾ ਸਕਦਾ ਹੈ:[5][6]
- ਸਿੱਖਣ ਦੀ ਲੋੜ ਹੈ: ਬਾਲਗ ਕੁਝ ਸਿੱਖਣ ਦਾ ਕਾਰਨ ਜਾਣਦੇ ਹੁੰਦੇ ਹਨ।
- ਆਧਾਰ: ਅਨੁਭਵ (ਗਲਤੀ ਸਮੇਤ) ਸਿੱਖਣ ਦੀਆਂ ਸਰਗਰਮੀਆਂ ਦਾ ਆਧਾਰ ਪ੍ਰਦਾਨ ਕਰਦਾ ਹੈ।
- ਸਵੈ-ਸੰਕਲਪ: ਸਿੱਖਿਆ 'ਤੇ ਆਪਣੇ ਫ਼ੈਸਲੇ ਲਈ ਬਾਲਗ ਨੂੰ ਜ਼ਿੰਮੇਵਾਰ ਹੁੰਦਾ ਹੈ; ਆਪਣੇ ਸਿੱਖਿਅਕਾਂ ਦੀ ਯੋਜਨਾਬੰਦੀ ਅਤੇ ਮੁਲਾਂਕਣ ਵਿੱਚ ਸ਼ਮੂਲੀਅਤ ਕਰ ਸਕਦਾ ਹੈ।
- ਤਿਆਰੀ: ਬਾਲਗ ਆਪਣੇ ਕੰਮ ਅਤੇ / ਜਾਂ ਨਿੱਜੀ ਜੀਵਨ ਲਈ ਤੁਰੰਤ ਕੰਮ ਆਉਣ ਵਾਲੇ ਵਿਸ਼ਿਆਂ ਨੂੰ ਸਿੱਖਣ ਵਿੱਚ ਜਿਆਦਾ ਦਿਲਚਸਪੀ ਰੱਖਦੇ ਹਨ।
- ਸਥਿਤੀ: ਬਾਲਗ਼ ਸਿੱਖਿਆ ਸਮੱਗਰੀ-ਕੇਂਦਰਤ ਹੋਣ
ਦੀ ਬਜਾਏ ਸਮੱਸਿਆ-ਕੇਂਦਰਿਤ ਹੁੰਦੀ ਹੈ।
- ਪ੍ਰੇਰਣਾ: ਬਾਲਗ਼ ਅੰਦਰੂਨੀ ਪ੍ਰੇਰਣਾ ਜਾਂ ਬਾਹਰੀ ਪ੍ਰੇਰਣਾ ਦੇਣ ਵਾਲਿਆਂ ਲਈ ਬਾਲਗ ਵਧੀਆ ਪ੍ਰਤੀਕਰਮ ਦਿੰਦੇ ਹਨ।
Remove ads
ਮਾਨਤਾਵਾਂ
ਇਸ ਦੀਆਂ ਹੇਠ ਦਿੱਤੀਆਂ ਮਾਨਤਾਵਾਂ ਹਨ।[7][8]
- ਬਾਲਗ ਸਿੱਖਣਾ ਚਾਹੁੰਦੇ ਹਨ।
- ਬਾਲਗ ਉਹ ਸਿੱਖਣਗੇ ਜੋ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੂੰ ਸਿੱਖਣ ਦੀ ਲੋੜ ਹੈ।
- ਬਾਲਗ ਕਰ ਕੇ ਸਿੱਖਦੇ ਹਨ।
- ਬਾਲਗ਼ ਸਿੱਖਿਆ ਸਮੱਸਿਆ ਹੱਲ ਕਰਨ 'ਤੇ ਕੇਂਦ੍ਰਤ ਹੈ।
- ਤਜਰਬਾ ਬਾਲਗ਼ ਸਿੱਖਣ ਤੇ ਅਸਰ ਪਾਉਂਦਾ ਹੈ।
- ਇੱਕ ਗੈਰ-ਰਸਮੀ ਸਥਿਤੀ ਵਿੱਚ ਬਾਲਗ ਸਿੱਖਣਾ ਸਿੱਖਦੇ ਹਨ।
- ਬਾਲਗ਼ ਸਿੱਖਣ ਪ੍ਰਕ੍ਰਿਆ ਵਿੱਚ ਬਰਾਬਰ ਦੇ ਭਾਈਵਾਲਾਂ ਦੇ ਰੂਪ ਵਿੱਚ ਮਾਰਗਦਰਸ਼ਨ ਅਤੇ ਵਿਚਾਰ ਦਿੰਦੇ ਹਨ।
ਹਵਾਲੇ
Wikiwand - on
Seamless Wikipedia browsing. On steroids.
Remove ads