ਬਾਵਰੀਆ ਕਬੀਲਾ
From Wikipedia, the free encyclopedia
Remove ads
ਇਤਿਹਾਸ
ਬਾਵਰੀਆ ਕਬੀਲਾ ਦੇ ਲੋਕ ਆਪਣੇ-ਆਪ ਨੂੰ ਮਹਾਰਾਣਾ ਪ੍ਰਤਾਪ ਦੇ ਵਾਰਸ ਕਹਿੰਦੇ ਹਨ | ਇਸੇ ਸਮਾਜ ਦੇ ਵੱਡੇ-ਵਡੇਰੇ ਰਾਣਾ ਸਾਂਗਾ, ਮਹਾਰਾਣਾ ਪ੍ਰਤਾਪ, ਜੈਮਲ ਫੱਤਾ, ਦੁੱਲਾ ਭੱਟੀ ਆਦਿ ਨੇ ਮੁਗਲਾਂ ਅਤੇ ਅੰਗਰੇਜ਼ ਹਕੂਮਤ ਨਾਲ ਲੋਹਾ ਲਿਆ | ਮਹਾਰਾਣਾ ਪ੍ਰਤਾਪ ਦੀ ਮੌਤ ਤੋਂ ਬਾਅਦ ਵੀ ਇਨ੍ਹਾਂ ਨੇ ਈਨ ਨਾ ਮੰਨੀ ਤੇ ਜੰਗਲਾਂ ਵਿੱਚ ਰਹਿ ਕੇ ਵੀ ਪਹਿਲਾਂ ਮੁਗਲ ਤੇ ਫਿਰ ਬਰਤਾਨਵੀ ਹਕੂਮਤ ਖਿਲਾਫ਼ ਲੜਦੇ ਰਹੇ |
ਜਰਾਇਮ ਪੇਸ਼ਾ
ਅੰਗਰੇਜ਼ ਹਕੂਮਤ ਨੇ ਬਾਵਰੀਆ ਕਬੀਲੇ ਦੀਆਂ ਸਰਗਰਮੀਆਂ ਨੂੰ ਵੇਖ 1871 ਈ: ਵਿੱਚ ਕਾਲੇ ਕਾਨੂੰਨ ਦੀ ਵਰਤੋਂ ਕਰਦਿਆਂ ਇਨ੍ਹਾਂ ਨੂੰ ਜਰਾਇਮ ਪੇਸ਼ਾ ਫਿਰਕਾ ਕਰਾਰ ਦਿੱਤਾ ਸੀ | ਦੇਸ਼ ਆਜ਼ਾਦ ਹੋਣ ਉੱਤੇ ਭਾਰਤ ਸਰਕਾਰ ਨੇ 31 ਅਗਸਤ 1952 ਨੂੰ ਬਾਵਰੀਆ ਕਬੀਲੇ ਨੂੰ ਜਰਾਇਮ ਪੇਸ਼ਾ ਐਕਟ ਤੋਂ ਮੁਕਤੀ ਦਿਵਾਈ | ਇਸੇ ਕਰ ਕੇ ਬਾਵਰੀਆ ਕਬੀਲਾ 31 ਅਗਸਤ ਨੂੰ ਆਜ਼ਾਦੀ ਦਿਵਸ ਵਜੋਂ ਮਨਾਉਂਦਾ ਹੈ |
ਰਿਹਾਇਸ
ਬਾਵਰੀਆ ਕਬੀਲਾ ਇਕੱਲੇ ਪੰਜਾਬ ਵਿੱਚ ਹੀ ਨਹੀਂ, ਸਗੋਂ ਸਮੁੱਚੇ ਭਾਰਤ ਅੰਦਰ ਵਸਿਆ ਹੋਇਆ ਹੈ, ਜਿਸ ਦੀ 2 ਕਰੋੜ ਦੇ ਕਰੀਬ ਆਬਾਦੀ ਹੈ[1] | ਉਸਾਰੂ ਸਮਾਜ ਦੀ ਸਿਰਜਣਾ ਲਈ ਬਾਵਰੀਆ ਕਬੀਲੇ 'ਚ ਜਿਥੇ ਧੀ-ਧਿਆਣੀ ਦੀ ਪੂਜਾ ਕੀਤੀ ਜਾਂਦੀ ਹੈ।
ਵਿਆਹ ਦੀਆਂ ਰਸਮਾਂ
ਲੜਕੀ ਦੇ ਵਿਆਹ ਸਮੇਂ ਆਉਣ ਵਾਲੀ ਬਰਾਤ ਦਾ ਸਮੂਹ ਖਰਚ ਜਿਥੇ ਲੜਕੇ ਪਰਿਵਾਰ ਵੱਲੋਂ ਉਠਾਇਆ ਜਾਂਦਾ ਹੈ, ਉਥੇ ਲੜਕੀ ਦੀ ਮਾਂ ਨੂੰ ਵੀ ਦੋਵਾਂ ਪਰਿਵਾਰਾਂ ਦੀ ਮਿਲਣੀ ਸਮੇਂ ਸੋਨੇ ਦੀ ਮੋਹਰ ਪਾਈ ਜਾਂਦੀ ਹੈ, ਜਿਸ ਨੂੰ ਬਾਵਰੀਆ ਸਮਾਜ 'ਢਕਾ ਕਰਨਾ' ਕਹਿੰਦੇ ਹਨ | ਬਾਵਰੀਆ ਕਬੀਲੇ ਵਿੱਚ ਲੜਕੇ ਦੇ ਵਿਆਹ ਸਮੇਂ ਬਰਾਤ ਜਾਣ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਰਿਸ਼ਤੇਦਾਰ ਅਤੇ ਸੱਜਣ-ਮਿੱਤਰ ਵਿੱਤੀ ਸਹਿਯੋਗ ਦਿੰਦੇ ਹੋਏ ਜਿਥੇ ਨਿਉਂਦੇ ਦੀ ਰਸਮ ਕਰਨ ਸਮੇਂ ਨਗਦ ਰਾਸ਼ੀਆਂ ਦਿੰਦੇ ਹਨ, ਉਥੇ ਲੜਕੀ ਦਾ ਵਿਆਹ ਕਰਨ ਸਮੇਂ ਉਕਤ ਪਰਿਵਾਰ ਨੂੰ ਦੁੱਗਣਾ ਨਿਉਂਦਾ ਮੋੜਿਆ ਜਾਂਦਾ ਹੈ | ਲੜਕੀ ਦੇ ਵਿਆਹ ਵਾਲੇ ਦਿਨ ਸ਼ਾਮ ਨੂੰ ਸਮੂਹ ਰਿਸ਼ਤੇਦਾਰ ਅਤੇ ਕਬੀਲੇ ਦੇ ਲੋਕ ਭਾਂਡੇ, ਕੱਪੜੇ ਆਦਿ ਘਰੇਲੂ ਵਰਤੋਂ ਵਾਲਾ ਸਮਾਨ ਵੀ ਉਕਤ ਪਰਿਵਾਰ ਨੂੰ ਦੇ ਕੇ ਹਰ ਤਰ੍ਹਾਂ ਦੀ ਮਦਦ ਕਰਨ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਹਨ, ਜਿਸ ਨੂੰ ਬਾਵਰੀਆ ਕਬੀਲੇ ਵੱਲੋਂ 'ਖੱਟ ਲੈਣਾ' ਦਾ ਨਾਂਅ ਦਿੱਤਾ ਗਿਆ ਹੈ | ਕਬੀਲੇ ਅੰਦਰ ਜਿਥੇ ਇੱਕ ਤੋਂ ਵੱਧ ਮਰਦ ਵਿਆਹ ਕਰ ਕੇ ਔਰਤਾਂ ਨਹੀਂ ਰੱਖ ਸਕਦਾ, ਉਥੇ ਲੜਕੀ ਦੇ ਘਰੋਂ ਦਾਜ-ਦਹੇਜ ਲੈਣਾ ਕਬੀਲੇ ਵਿੱਚ ਪਾਪ ਸਮਝਿਆ ਜਾਂਦਾ ਹੈ | ਧੀਆਂ ਨੂੰ ਲਕਸ਼ਮੀ ਸਮਝ ਕੇ ਪੂਜਾ ਕੀਤੀ ਜਾਂਦੀ ਹੈ ਤੇ ਘਰ ਅੰਦਰ ਕਿਸੇ ਕਿਸਮ ਦਾ ਦੁੱਖ ਹੋਣ ਉੱਤੇ 7 ਧੀਆਂ ਨੂੰ ਧਿਆਣੀਆਂ ਖਵਾਈਆਂ ਜਾਂਦੀਆਂ ਹਨ | ਇੱਥੇ ਹੀ ਬਸ ਨਹੀਂ, ਕਬੀਲੇ ਦੀਆਂ ਔਰਤਾਂ ਵੀ ਬੋਝ ਬਣਨ ਦੀ ਬਜਾਏ ਸਗੋਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕਮਾਈ ਕਰਦੀਆਂ ਹੋਈਆਂ ਖੇਤਾਂ 'ਚ ਕੰਮ ਕਰਨ ਤੋਂ ਇਲਾਵਾ ਪਸ਼ੂ ਪਾਲਣ, ਪੱਠੇ ਲਿਆਉਣ ਤੇ ਦੁੱਧ ਵੇਚਣ ਦੇ ਕੰਮ ਕਰ ਕੇ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਅਹਿਮ ਭੂਮਿਕਾ ਅਦਾ ਕਰਦੀਆਂ ਹਨ |
Remove ads
ਵਿਕਾਸ ਅਤੇ ਸਿੱਖਿਆਂ
Wikiwand - on
Seamless Wikipedia browsing. On steroids.
Remove ads