ਬਿਕਰਮ ਸਿੰਘ ਮਜੀਠੀਆ

ਪੰਜਾਬ, ਭਾਰਤ ਦਾ ਸਿਆਸਤਦਾਨ From Wikipedia, the free encyclopedia

ਬਿਕਰਮ ਸਿੰਘ ਮਜੀਠੀਆ
Remove ads

ਬਿਕਰਮ ਸਿੰਘ ਮਜੀਠੀਆ ਭਾਰਤੀ ਪੰਜਾਬ ਦੇ ਸਿਆਸਤਦਾਨ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹਨ। [1] ਉਹ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ ਹਨ।[2][3]

ਵਿਸ਼ੇਸ਼ ਤੱਥ ਬਿਕਰਮ ਸਿੰਘ ਮਜੀਠੀਆ, ਮੈਂਬਰ ਪੰਜਾਬ ਵਿਧਾਨ ਸਭਾ, ਪੰਜਾਬ ...
Remove ads

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ

ਮਜੀਠੀਆ ਦਾ ਜਨਮ 1 ਮਾਰਚ 1975 ਨੂੰ ਦਿੱਲੀ ਵਿੱਚ ਸਾਬਕਾ ਉਪ ਰੱਖਿਆ ਮੰਤਰੀ ਸੱਤਿਆਜੀਤ ਸਿੰਘ ਮਜੀਠੀਆ ਅਤੇ ਸੁਖਮੰਜਸ ਕੌਰ ਮਜੀਠੀਆ ਦੇ ਘਰ ਹੋਇਆ ਸੀ। ਉਸਦੀ ਪੜ੍ਹਾਈ ਲਾਰੈਂਸ ਸਕੂਲ ਸਨਾਵਰ ਤੋਂ ਹੋਈ ਸੀ। ਉਸਦਾ ਦਾਦਾ ਜੀ ਸੁਰਜੀਤ ਸਿੰਘ ਮਜੀਠੀਆ ਭਾਰਤੀ ਹਵਾਈ ਸੈਨਾ ਵਿੱਚ ਵਿੰਗ ਕਮਾਂਡਰ ਸਨ ਅਤੇ ਉਸਦਾ ਪੜਦਾਦਾ ਸੁੰਦਰ ਸਿੰਘ ਮਜੀਠੀਆ ਪੰਜਾਬ ਸਰਕਾਰ ਵਿੱਚ ਮਾਲ ਮੰਤਰੀ ਸਨ। ਉਹ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਛੋਟੇ ਭਰਾ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਹਨ। ਬਿਕਰਮ ਨੇ ਨਵੰਬਰ 2009 ਵਿੱਚ ਗਨੀਵ ਕੌਰ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ।

Remove ads

ਸਿਆਸੀ ਜੀਵਨ

ਉਸਨੇ ਪਹਿਲੀ ਵਾਰ 2007 ਵਿੱਚ ਮਜੀਠਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤੀਆਂ[4] ਸਨ। ਉਸਨੇ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਸੇ ਹਲਕੇ ਤੋਂ ਦੁਬਾਰਾ ਜਿੱਤ[5] ਪ੍ਰਾਪਤ ਕੀਤੀ। ਉਹ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਸੂਚਨਾ ਅਤੇ ਲੋਕ ਸੰਪਰਕ ਅਤੇ ਗੈਰ-ਰਵਾਇਤੀ ਊਰਜਾ ਦੇ ਸਾਬਕਾ ਮੰਤਰੀ ਹਨ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads