ਬਿਸਮਿਲ ਫ਼ਰੀਦਕੋਟੀ
ਪੰਜਾਬੀ ਕਵੀ From Wikipedia, the free encyclopedia
Remove ads
ਬਿਸਮਿਲ ਫ਼ਰੀਦਕੋਟੀ (ਅਸਲ ਨਾਂ ਗਿਰਧਾਰੀ ਲਾਲ) (1 ਨਵੰਬਰ 1926-14 ਦਸੰਬਰ, 1974) ਕ੍ਰਾਂਤੀਕਾਰੀ ਪੰਜਾਬੀ ਉਸ ਨੇ ਪੰਜਾਬੀ ਸ਼ਾਇਰੀ ਨੂੰ ਨਵੇਂ ਦਿਸਹੱਦੇ ਦਿੱਤੇ, ਕਵਿਤਾ ਨੂੰ ਲੋਕ-ਚੇਤਨਾ ਨਾਲ ਜੋੜਿਆ ਤੇ ਰੁਬਾਈ ਨੂੰ ਇਕ ਸ਼ਕਤੀਸ਼ਾਲੀ ਸਿਨਫ਼ ਵਜੋਂ ਸਾਹਮਣੇ ਲਿਆਂਦਾ।
Remove ads
ਬਚਪਨ
ਉਸ ਦਾ ਜਨਮ ਪਹਿਲੀ ਨਵੰਬਰ, 1926 ਨੂੰ ਪੰਡਿਤ ਪਾਲੀ ਰਾਮ ਦੇ ਘਰ ਪਿੰਡ ਢੋਲਣ ਸਤਾਈ ਚੱਕ (ਹੁਣ ਪਾਕਿਸਤਾਨ) ਵਿੱਚ ਹੋਇਆ।[1]ਉਸਦਾ ਅਸਲ ਨਾਂ ਗਿਰਧਾਰੀ ਲਾਲ ਸੀ।ਉਸ ਦਾ ਬਚਪਨ ਤੰਗੀਆਂ-ਤੁਰਸ਼ੀਆਂ ‘ਚ ਗੁਜ਼ਰਿਆ। ਉਹ ਅਜੇ ਦਸਾਂ ਵਰ੍ਹਿਆਂ ਦਾ ਹੀ ਸੀ ਜਦੋਂ ਉਸ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ। ਦੋ ਵੱਡੇ ਭੈਣ-ਭਰਾ ਵੀ ਵਾਰੀ-ਵਾਰੀ ਤੁਰ ਗਏ। ਮਾਂ ਦੀ ਹੱਲਾਸ਼ੇਰੀ ਸਦਕਾ ਉਸਨੇ ਮਿਡਲ ਤਕ ਦੀ ਪੜ੍ਹਾਈ ਕੀਤੀ। ਛੋਟੀ ਉਮਰੇ ਹੀ ਉਸਨੂੰ ਪੈਸੇ ਕਮਾਉਣ ਲਈ ਸੰਘਰਸ਼ ਕਰਨਾ ਪਿਆ। ਉਸਨੇ ਸਵੈ-ਯਤਨਾਂ ਨਾਲ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਸੰਤਾਲੀ ‘ਚ ਪੱਛਮੀ ਪੰਜਾਬ ਤੋਂ ਉੱਜੜ ਕੇ ਭਾਰਤੀ ਪੰਜਾਬ ਆਉਣਾ ਪਿਆ।
Remove ads
ਨੌਕਰੀ
ਗੁਜ਼ਾਰੇ ਲਈ ਉਸ ਨੇ ਫੌਜ ਵਿੱਚ ਕੁਝ ਸਮਾਂ ਨੌਕਰੀ ਕੀਤੀ ਅਤੇ ਕੁਝ ਸਮਾਂ ਨਹਿਰੀ ਪਟਵਾਰੀ ਅਤੇ ਚੁੰਗੀ ਮੁਹੱਰਰ ਵਜੋਂ ਵੀ ਸਰਵਿਸ ਕਰਦਾ ਰਿਹਾ। ਔਖੇ ਸਮੇਂ ਵਿੱਚ ਉਸਦੇ ਰਿਕਸ਼ਾ ਨੇ ਹੀ ਉਸਦਾ ਸਾਥ ਦਿੱਤਾ। ਜਵਾਨੀ ਵਿੱਚ ਪੈਰ ਧਰਦਿਆਂ ਹੀ ਉਹ ਕਮਿਊਨਿਸਟ ਲਹਿਰ ਵਿੱਚ ਸ਼ਾਮਲ ਹੋ ਗਿਆ ਅਤੇ ਜੀਵਨ ਦਾ ਦੋ ਦਹਾਕੇ ਤੋਂ ਵੱਧ ਦਾ ਸਮਾਂ ਉਸ ਨੇ ਇਸ ਲਹਿਰ ਦੇ ਲੇਖੇ ਲਾਇਆ। ਉਹ ਦਿਨ ਭਰ ਰਿਕਸ਼ਾ ਚਲਾ ਕੇ ਮਿਹਨਤ ਮਜਦੂਰੀ ਕਰਦਾ ਅਤੇ ਰਾਤ ਸਮੇਂ ਪਾਰਟੀ ਦਫ਼ਤਰ ਵਿੱਚ ਹੀ ਸੌਂ ਕੇ ਰਾਤ ਗੁਜ਼ਾਰਦਾ। ਮਜ਼ਦੂਰੀ ਕਰਨ ਦੇ ਨਾਲ-ਨਾਲ ਉਹ ਕਿਰਤੀਆਂ ਮਜ਼ਦੂਰਾਂ ਨੂੰ ਜਥੇਬੰਦ ਕਰਨ ਦਾ ਕਾਰਜ ਕਰਦਾ। 1951 ਵਿੱਚ ਬਿਸਮਿਲ ਨੇ ਫਰੀਦਕੋਟ ਵਿਖੇ ਪੰਜਾਬ ਦੀ ਪਹਿਲੀ ਮਿਊਂਸੀਪਲ ਮੁਲਾਜ਼ਮ ਯੂਨੀਅਨ ਕਾਇਮ ਕੀਤੀ। 1953 ਵਿੱਚ ਰਿਕਸ਼ਾ ਯੂਨੀਅਨ ਅਤੇ 1956 ਵਿੱਚ ਟਾਂਗਾ ਰਿਕਸ਼ਾ ਯੂਨੀਅਨ ਸਥਾਪਤ ਕਰ ਦਿੱਤੀ। ਸੰਨ 1950 ਵਿੱਚ ਹੀ ਉਸ ਨੂੰ ਕਵਿਤਾ ਲਿਖਣ ਦੀ ਚੇਟਕ ਲੱਗ ਗਈ ਸੀ। ਇਸ ਸਮੇਂ ਨੰਦ ਲਾਲ ਨੂਰਪੁਰੀ, ਹਰੀ ਸਿੰਘ ਫਰੀਦਕੋਟੀ ਅਤੇ ਸੰਪੂਰਨ ਸਿੰਘ ਝੱਲਾ ਵਰਗੇ ਕਵੀਆਂ ਤੇ ਲੇਖਕਾਂ ਦੇ ਸਾਥ ਨੇ ਉੱਚਕੋਟੀ ਦਾ ਕਵੀ ਬਣਾ ਦਿੱਤਾ। ਬਿਸਮਿਲ ਨੂੰ ਕਵਿਤਾ ਦੀ ਜਾਗ 1950 ਵਿੱਚ ਲੱਗੀ। ਉਨ੍ਹੀਂ ਦਿਨੀਂ ਨੰਦ ਲਾਲ ਨੂਰਪੁਰੀ ਫ਼ਰੀਦਕੋਟ ਵਿੱਚ ਹੀ ਸਨ। ਮੁੱਢ ਤੋਂ ਉਹ ਸਟੇਜ ‘ਤੇ ਆਉਣ ਲੱਗ ਪਏ ਸਨ। ਉਸ ਦੀ ਹੇਠ ਲਿਖੀ ਰੁਬਾਈ ਬਹੁਤ ਮਕਬੂਲ ਹੋਈ:
- ਹੈ ਦੌਰ ਨਵਾਂ ਹੀਰ ਪੁਰਾਣੀ ਨਾ ਸੁਣੋ।
- ਦੁੱਖ ਚਾਕ ਦਾ ਸੈਦੇ ਦੀ ਜ਼ੁਬਾਨੀ ਨਾ ਸੁਣੋ।
- ਛੇੜੀ ਏ ਜ਼ਮਾਨੇ ਨੇ ਆਵਾਮਾਂ ਦੀ ਕਥਾ,
- ਰਾਜੇ ਤੇ ਨਵਾਬਾਂ ਦੀ ਕਹਾਣੀ ਨਾ ਸੁਣੋ।
ਬਿਸਮਿਲ ਨੂੰ ਕਵਿਤਾ ਦੀ ਹਰ ਸਿਨਫ਼ ਕਵਿਤਾ, ਗੀਤ, ਗ਼ਜ਼ਲ ਅਤੇ ਰੁਬਾਈ ਉੱਪਰ ਅਬੂਰ ਹਾਸਲ ਸੀ। ਉਸ ਦੀ ਕਵਿਤਾ ‘ਕ੍ਰਾਂਤੀਕਾਰੀ’ ਦੀਆਂ ਸਤਰਾਂ ਇਸ ਤਰ੍ਹਾਂ ਹਨ:
- ”ਮੈਂ ਐਸਾ ਦੀਪ ਹਾਂ ਜਿਸ ਨੂੰ ਕਿ ਤੂਫ਼ਾਨਾਂ ਜਗਾਇਆ ਹੈ।
- ਮੈਂ ਉਹ ਨਗ਼ਮਾ ਜੋ ਲਹਿਰਾਂ ਨੇ ਕਿਨਾਰੇ ਨੂੰ ਸੁਣਾਇਆ ਹੈ।
- ਮੈਂ ਉਹ ਸ਼ੀਸ਼ਾ ਕਿ ਜਿਸ ਨੂੰ ਪੱਥਰਾਂ ਨੇ ਆਜ਼ਮਾਇਆ ਹੈ।
- ਮੈਂ ਉਹ ਨਾਅਰਾ ਕਿ ਮਨਸੂਰਾਂ ਜੋ ਚੜ੍ਹ ਸੂਲੀ ‘ਤੇ ਲਾਇਆ ਹੈ।”
ਇਸੇ ਤਰ੍ਹਾਂ ਮਜਬੂਰ ਅਮਨ, ਸਰਸਰੀ ਹਉਕਾ, ਊਸ਼ਾ ਦੇ ਕੁੱਛੜ, ਸਮਿਆਂ ਦਾ ਨਗਾਰਾ, ਸਰਘੀ ਦਾ ਤਾਰਾ, ਵੇਸ਼ੀਆ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਦਰਦਾਂ ਦੀ ਰਿਆਸਤ, ਅਗਲਾ ਪੜਾਅ, ਲੋਕ ਯੁੱਗ ਤੇ ਓਡ ਆਦਿ ਖ਼ੂਬਸੂਰਤ ਤੇ ਸ਼ਕਤੀਸ਼ਾਲੀ ਕਵਿਤਾਵਾਂ ਹਨ। ਇੱਕ ਗੀਤ ਰਾਹੀਂ ਕਵੀ ‘ਰਹਿਬਰਾਂ’ ਨੂੰ ਜਨਤਾ ਦੀ ਭਲਾਈ ਦਾ ਸੁਝਾਓ ਦਿੰਦਾ ਹੈ। ਕੋਠੀਆਂ-ਬੰਗਲਿਆਂ ਨੂੰ ਉਹ ‘ਰਾਜਨੀਤਕ ਸਰਾਵਾਂ’ ਆਖਦਾ ਹੈ। ਬਿਸਮਿਲ ਦੀਆਂ ਗ਼ਜ਼ਲਾਂ ਦੇ ਕੁਝ ਚੋਣਵੇਂ ਸ਼ਿਅਰਾਂ ਵਿੱਚ ਉਸ ਦਾ ਕਹਿਣ ਦਾ ਢੰਗ, ਨਜ਼ਾਕਤ, ਖ਼ੂਬਸੂਰਤੀ, ਸ਼ਬਦਾਂ ਦੀ ਚੋਣ, ਪਿੰਗਲ ਦੀ ਉਸਤਾਦੀ, ਡੂੰਘੀ ਸੋਚ ਤੇ ਉਡਾਰੀ ਪ੍ਰਤੱਖ ਮਾਣੀ ਤੇ ਸਲਾਹੀ ਜਾ ਸਕਦੀ ਹੈ। ਬਿਸਮਿਲ ਇੱਕ ਧੜੱਲੇਦਾਰ ਸਮਾਜਿਕ ਕਾਰਕੁੰਨ ਸੀ। ਉਸ ਦੀ ਕਥਨੀ ਤੇ ਕਰਨੀ ਵਿੱਚ ਇਕਸੁਰਤਾ ਸੀ। ਪਾਖੰਡੀਆਂ ਦੀਆਂ ਕਰਤੂਤਾਂ ਉਹ ਬੜੀ ਦਲੇਰੀ ਨਾਲ ਨੰਗੀਆਂ ਕਰਦਾ ਸੀ।
Remove ads
ਖੌਲਦੇ ਸਾਗਰ
ਸੰਨ 1975 ਵਿੱਚ ਬਿਸਮਿਲ ਯਾਦਗਾਰੀ ਕਮੇਟੀ ਬਣੀ। ਨਵਰਾਹੀ ਘੁਗਿਆਣਵੀ ਤੇ ਕੁਝ ਹੋਰ ਲੇਖਕਾਂ ਦੇ ਯਤਨਾਂ ਸਦਕਾ ਕਵੀ ਦੇ ਕਲਾਮ ਨੂੰ ‘ਖੌਲਦੇ ਸਾਗਰ’ ਵਿੱਚ ਸਾਂਭਿਆ ਗਿਆ। ਅਗਾਂਹਵਧੂ ਸੋਚ ਦੇ ਧਾਰਨੀ ਅਦੀਬਾਂ ਨੇ ਬਿਸਮਿਲ ਦੀ ਪੁਖਤਾ ਸ਼ਾਇਰੀ ਦਾ ਖ਼ੂਬ ਆਨੰਦ ਮਾਣਿਆ ਅਤੇ ਉਭਰਦੇ ਲੇਖਕਾਂ ਨੇ ਸੇਧ ਹਾਸਲ ਕੀਤੀ।
ਕੁਝ ਸ਼ੇਅਰ
ਲੰਘੇ ਨੇ ਉਹ ਕੁਝ ਇਸ ਤਰ੍ਹਾਂ ਚੰਚਲ ਅਦਾ ਦੇ ਨਾਲ਼
ਖ਼ੁਸ਼ਬੂ ਦੀ ਚੁਹਲ -ਮੁਹਲ ਹੈ ਠੰਡੀ ਹਵਾ ਦੇ ਨਾਲ਼
ਨੀਵੀਂ ਨਜ਼ਰ ਦੇ ਜਾਮ 'ਚੋਂ ਛਲਕਣ ਜੁਅਨੀਆਂ
ਕੀਮਤ ਨਜ਼ਾਕਤਾਂ ਦੀ ਪੈਂਦੀ ਏ ਹਯਾ ਦੇ ਨਾਲ਼
ਆਏ ਖ਼ਬਰ ਨੂੰ ਨਾਲ਼ ਪਰ ਲੈ ਕੇ ਰਕੀਬ ਨੂੰ
ਪੀਣਾ ਪਿਆ ਏ ਜ਼ਹਿਰ ਵੀ ਦਿਲ ਦੀ ਦਵਾ ਦੇ ਨਾਲ਼
ਹੱਕ-ਸੱਚ
ਲਗਪਗ ਦੋ ਦਹਾਕੇ ਬਿਸਮਿਲ ਭਾਰਤ ਦੀ ਕਮਿਊਨਿਸਟ ਲਹਿਰ ਦਾ ਸਰਗਰਮ ਵਰਕਰ ਰਿਹਾ। ਉਹ ਬਹੁਤ ਤਕੜਾ ਜਥੇਬੰਦਕ ਆਗੂ ਸੀ। ਸੰਨ 1951 ਵਿੱਚ ਉਸ ਨੇ ਫ਼ਰੀਦਕੋਟ ਵਿਖੇ ਪੰਜਾਬ ਦੀ ਪਹਿਲੀ ‘ਮਿਉਂਸਪਲ ਮੁਲਾਜ਼ਮ ਯੂਨੀਅਨ’ ਸਥਾਪਤ ਕੀਤੀ। ਸੰਨ 1953 ਵਿੱਚ ਰਿਕਸ਼ਾ ਵਰਕਰਜ਼ ਯੂਨੀਅਨ ਕਾਇਮ ਕੀਤੀ ਅਤੇ 1956 ਵਿੱਚ ਟਾਂਗਾ-ਰਿਕਸ਼ਾ ਯੂਨੀਅਨ ਦੀ ਨੀਂਹ ਰੱਖੀ, ਜੋ ਕਿ ਪੰਜਾਬ ਵਿੱਚ ਹੀ ਨਹੀਂ ਭਾਰਤ ਵਿੱਚ ਵੀ ਆਪਣੀ ਹੀ ਕਿਸਮ ਦੀ ਜਥੇਬੰਦੀ ਸੀ। ਬਿਸਮਿਲ ਦੀ ਜ਼ਿੰਦਗੀ ਨਿਰੰਤਰ ਸੰਘਰਸ਼ ਸੀ ਤੇ ਉਸ ਦਾ ਸਾਰਾ ਕਲਾਮ ‘ਹੱਕ-ਸੱਚ’ ਦੀ ਪੁਕਾਰ ਹੈ।
Remove ads
ਆਖ਼ਰੀ ਦਿਨ
ਆਪਣੇ ਆਖ਼ਰੀ ਦਿਨਾਂ ਵਿੱਚ ਬਿਸਮਿਲ ਪਿੰਡ ਨਵਾਂ ਕਿਲ੍ਹਾ ਦੇ ਪੰਚਾਇਤ ਘਰ ਦੀ ਇੱਕ ਕੋਠੜੀ ਵਿੱਚ ਰਹਿੰਦਾ ਸੀ। ਟੀ.ਬੀ. ਦੀ ਬਮਾਰੀ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਦਾਖਲ ਕਰਵਾਇਆ ਗਿਆ। ਬਿਮਾਰੀ ਵਧਣ ਕਾਰਨ ਟੀ.ਬੀ. ਸੈਨੀਟੋਰੀਅਮ, ਅੰਮ੍ਰਿਤਸਰ ਵਿਖੇ ਭਰਤੀ ਕਰਵਾਉਣਾ ਪਿਆ, ਜਿੱਥੇ ਉਹ 14 ਦਸੰਬਰ, 1974 ਵਾਲੇ ਦਿਨ ਸਿਰਫ਼ 48 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ।
ਹਵਾਲੇ
Wikiwand - on
Seamless Wikipedia browsing. On steroids.
Remove ads