ਬਿੰਬਾਵਲੀ

From Wikipedia, the free encyclopedia

Remove ads

ਬਿੰਬਾਵਲੀ, ਕਿਸੇ ਲੇਖਕ ਵਲੋਂ ਆਪਣੀ ਰਚਨਾ ਦੀ ਗਹਿਰਾਈ ਨੂੰ ਵਧਾਉਣ ਲਈ ਸਾਹਿਤਕ ਪਾਠ ਵਿੱਚ ਜਵਲੰਤ ਅਤੇ ਵਰਣਨਾਤਮਿਕ ਭਾਸ਼ਾ ਦੇ ਇਸਤੇਮਾਲ ਨੂੰ ਕਹਿੰਦੇ ਹਨ। ਇਹ ਮਨੁੱਖੀ ਇੰਦਰੀਆਂ ਨੂੰ ਅਪੀਲ ਕਰਦੀ ਹੈ ਅਤੇ ਪਾਠਕ ਦੀ ਸਮਝ ਨੂੰ ਗਹਿਰਾ ਕਰਨ ਲਈ ਪ੍ਰਭਾਵੀ ਹੁੰਦੀ ਹੈ। ਸਰਲ ਅਤੇ ਸੱਭਿਆਚਾਰਕ ਸੰਦਰਭ ਵਿੱਚੋਂ ਜਾਣੀ ਪਛਾਣੀ ਬਿੰਬਾਵਲੀ ਦੀ ਕਲਾਮਈ ਵਰਤੋਂ ਪਾਠ ਅਤੇ ਪਾਠਕ ਦਰਮਿਆਨ ਵਧੇਰੇ ਦਿਲੀ ਸੰਬੰਧ ਸਥਾਪਤ ਕਰਨ ਵਿੱਚ ਸਹਾਈ ਹੁੰਦੀ ਹੈ। ਬਿੰਬਾਵਲੀ ਦੀ ਪਰਿਭਾਸ਼ਾ ਇੰਦਰੀ-ਅਨੁਭਵ ਦੀ ਭਾਸ਼ਾ ਦੇ ਮਾਧਿਅਮ ਰਾਹੀਂ ਪੇਸ਼ਕਾਰੀ ਵਜੋਂ ਕੀਤੀ ਜਾ ਸਕਦੀ ਹੈ।[1]


ਬਿੰਬ ਕਵਿਤਾ ਦਾ ਇੱਕ ਉਸਾਰੂ ਤੱਤ ਹੈ। ਮੋਟੇ ਤੌਰ 'ਤੇ ਬਿੰਬ ਕਿਸੇ ਕਵਿਤਾ ਦੇ ਸ਼ਬਦ- ਚਿੱਤਰ ਹਨ।ਕਵੀ ਆਪਣੀ ਕਵਿਤਾ ਵਿੱਚ ਆਪਣੀ ਬੋਲੀ ਤੇ ਸ਼ਬਦਾਂ ਨਾਲ ਕਿਸੇ ਵਸਤੂ ਦਾ ਇਸ ਤਰ੍ਹਾਂ ਵਰਣਨ ਕਰਦਾ ਹੈ ਕਿ ਪਾਠਕ ਦੇ ਦਿਮਾਗ਼ ਵਿੱਚ ਉਸ ਵਸਤੂ ਦੀ ਇੱਕ ਤਸਵੀਰ ਜਿਹੀ ਉੱਭਰ ਜਾਂਦੀ ਹੈ। ਇਹੋ ਤਸਵੀਰ ਬਿੰਬ ਹੈ ਪਰ ਬਿੰਬ ਇਸ ਤੋਂ ਵੀ ਅੱਗੇ ਜਾਂਦਾ ਹੈ।ਜਿਹੜੀ ਤਸਵੀਰ ਕਵੀ ਨੇ ਆਪਣੇ ਦਿਮਾਗ਼ ਵਿੱਚ ਬਣਾਈ ਹੈ ਉਸੇ ਤਰਾਂ ਦੀ ਤਸਵੀਰ ਕਵਿਤਾ ਦੇ ਰਾਹੀਂ ਉਹ ਪਾਠਕਾਂ ਤੇ ਸ੍ਰੋਤਿਆਂ ਦੇ ਮਨਾਂ ਵਿੱਚ ਵੀ ਉਜਾਗਰ ਕਰਦਾ ਹੈ ਤਾਂ ਹੀ ਉਹ ਅਸਲੀ ਬਿੰਬ ਬਣਦੇ ਹਨ, ਜਿਵੇਂ ਇੱਕ ਚਿੱਤਰਕਾਰ ਲਕੀਰਾਂ ਤੇ ਰੰਗਾਂ ਨਾਲ ਚਿੱਤਰ ਬਣਾਉਂਦਾ ਹੈ, ਉਸੇ ਤਰ੍ਹਾਂ ਕਵੀ ਸ਼ਬਦਾਂ, ਧੁਨੀਆਂ ਤੇ ਬੋਲਾਂ ਨਾਲ ਚਿੱਤਰ ਤਿਆਰ ਕਰਦਾ ਹੈ। ਭਾਈ ਵੀਰ ਸਿੰਘ ਦੀ ਇੱਕ ਨਿੱਕੀ ਕਵਿਤਾ ਹੈ:

"ਧੋਬੀ ਕਪੜੇ ਧੋਦਿਆ, ਵੀਰਾ ਹੋ ਹੁਸ਼ਿਆਰ॥

ਪਿਛਲੇ ਪਾਸੇ ਆ ਰਿਹਾ, ਮੂੰਹ ਅੱਡੀ ਸੰਸਾਰ।"

ਇੱਥੇ ਕੱਪੜੇ ਧੋ ਰਹੇ ਧੋਬੀ ਦਾ ਬਿੰਬ ਹੈ ਅਤੇ ਮੂੰਹ-ਅੱਡੇ ਹੋਏ ਸੰਸਾਰ (ਮਗਰਮੱਛ)ਦਾ ਬਿੰਬ ਹੈ।ਇਹਨਾਂ ਦੇ ਪਿੱਛੇ ਅਧਿਆਤਮਿਕ ਅਰਥ ਹਨ। ਇਸ ਤਰ੍ਹਾਂ ਬਿੰਬ ਕਈ ਤਰ੍ਹਾਂ ਦੇ ਹੋ ਨਿਬੜਦੇ ਹਨ ਜਿਵੇਂ ਰੂਪ-ਬਿੰਬ, ਨਾਦ- ਬਿੰਬ, ਛੁਹ- ਬਿੰਬ ਆਦਿ। ਕਿਸੇ ਆਲੋਚਕ ਨੇ ਠੀਕ ਹੀ ਕਿਹਾ ਹੈ। ਠੀਕ ਹੀ ਕਿਹਾ ਹੈ ਕਿ ਹਰ ਕਵਿਤਾ ਇੱਕ ਬੋਲਦੀ ਤਸਵੀਰ (Speaking Picture) ਹੈ ਅਤੇ ਹਰ ਤਸਵੀਰ ਇੱਕ ਅਣਬੋਲਤ ਕਵਿਤਾ ਹੈ। ਪ੍ਰਸਿੱਧ ਕਵੀ ਵਰਡਜ਼ਵਰਥ ਕਵਿਤਾ ਨੂੰ ਮਨੁੱਖ ਤੇ ਪ੍ਰਕ੍ਰਿਤੀ ਦਾ ਬਿੰਬ ਮੰਨਦਾ ਹੈ।

ਕਵੀ ਦੁਆਰਾ ਕਵਿਤਾ ਵਿੱਚ ਆਪਣੀਆਂ ਭਾਵਨਾਵਾਂ ਨੂੰ ਸਾਰਥਕ ਢੰਗ ਨਾਲ ਪੇਸ਼ ਕਰਨ ਅਤੇ ਪਾਠਕਾਂ ਦੀ ਭਾਵਨਾਵਾਂ ਨੂੰ ਤੀਬਰ ਕਰਨ ਲਈ ਅਨੁਭਵ ਜਿੰਨਾ ਵਿਸ਼ਾਲ ਹੋਵੇਗਾ ਉਸ ਦੁਆਰਾ ਸਿਰਜੇ ‘ਬਿੰਬ’ ਉਨੇ ਹੀ ਸੰਜੀਵ ਅਤੇ ਪ੍ਰਭਾਵਸ਼ਾਲੀ ਹੋਣਗੇ।ਇਉਂ ਬਿੰਬ ਸਿਰਜਨ ਦੀ ਸਮਰੱਥਾ ਕਵੀ ਦੇ ਜੀਵਨਅਨੁਭਵ ਨਾਲ ਸਿੱਧੇ ਰੂਪ ਵਿੱਚ ਜੁੜੀ ਹੋਈ ਹੁੰਦੀ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads