ਬੁਦਾਪੈਸਤ

From Wikipedia, the free encyclopedia

Remove ads

ਬੁਦਾਪੈਸਤ (/[invalid input: 'icon']ˈbdəpɛst/, /ˈbdəpɛʃt/ ਜਾਂ /ˈbʊdəpɛst/; ਹੰਗਰੀਆਈ ਉਚਾਰਨ: [ˈbudɒpɛʃt] ( ਸੁਣੋ)) ਹੰਗਰੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ,[1] ਮੱਧ-ਯੂਰਪ ਦਾ ਸਭ ਤੋਂ ਵੱਡਾ ਅਤੇ ਯੂਰਪੀ ਸੰਘ ਦਾ ਸੱਤਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਵਪਾਰਕ, ਉਦਯੋਗਿਕ ਅਤੇ ਢੋਆ-ਢੁਆਈ ਕੇਂਦਰ ਹੈ,[2] ਜਿਸ ਨੂੰ ਕਈ ਵਾਰ ਹੰਗਰੀ ਦਾ ਪ੍ਰਧਾਨ ਸ਼ਹਿਰ ਕਿਹਾ ਜਾਂਦਾ ਹੈ।[3] 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 17.4 ਲੱਖ ਹੈ,[4] ਜੋ 1989 ਦੇ ਅੰਕੜੇ 21 ਲੱਖ ਤੋਂ ਘਟ ਗਈ ਹੈ;[5] ਇਸ ਦਾ ਮੁੱਖ ਕਾਰਨ ਉਪਨਗਰਵਾਦ ਹੈ।[6] ਬੁਦਾਪੈਸਤ ਮਹਾਂਨਗਰੀ ਇਲਾਕਾ 33 ਲੱਖ ਅਬਾਦੀ ਵਾਲਾ ਹੈ।[7][8] ਸ਼ਹਿਰੀ ਹੱਦਾਂ ਅੰਦਰ ਇਸ ਸ਼ਹਿਰ ਦਾ ਖੇਤਰਫਲ 525 ਵਰਗ ਕਿ.ਮੀ. ਹੈ।[9] ਬੁਦਾਪੈਸਤ 17 ਨਵੰਬਰ 1873 ਵਿੱਚ ਦਨੂਬ ਦੇ ਪੱਛਮੀ ਕੰਢੇ ਉਤਲੇ ਬੁਦਾ ਅਤੇ ਓਬੁਦਾ ਅਤੇ ਪੂਰਬੀ ਕੰਢੇ ਉੱਤਲੇ ਪੈਸਤ ਦੇ ਏਕੀਕਰਨ ਨਾਲ਼ ਇੱਕ ਸ਼ਹਿਰ ਬਣ ਗਿਆ।[9][10]

ਵਿਸ਼ੇਸ਼ ਤੱਥ ਬੁਦਾਪੈਸਤ, Boroughs ...
Remove ads

ਇਤਿਹਾਸ

ਮੁੱਢਲਾ ਇਤਿਹਾਸ

ਬੁਦਾਪੈਸਤ ਪ੍ਰਦੇਸ਼ ਦਾ ਉੱਤੇ ਪਹਿਲੀ ਵਾਰ ਬੰਦੋਬਸਤ ਸੈੱਲਟਸ ਨੇ 1 ਈ. ਤੋਂ ਪਹਿਲਾਂ ਕੀਤਾ ਸੀ।[11] before 1 AD. It was later occupied by the Romans. The Roman settlement – Aquincum – became the main city of Pannonia Inferior in 106 AD.[11] ਬਾਅਦ ਵਿੱਚ ਇਸ ਉੱਤੇ ਰੋਮੀ ਲੋਕਾਂ ਨੇ ਕਬਜ਼ਾ ਕਰ ਲਿਆ। ਰੋਮਨ ਬੰਦੋਬਸਤ - ਐਕਿਨਕੁਮ - 106 ਈ. ਵਿੱਚ ਪੈਨੋਨੀਆ ਇਨਫੀਰੀਅਰ ਨਾਮ ਦਾ ਮੁੱਖ ਸ਼ਹਿਰ ਬਣ ਗਿਆ।ਪਹਿਲਾਂ ਇਹ ਇੱਕ ਸੈਨਿਕ ਸਮਝੌਤਾ ਸੀ, ਅਤੇ ਹੌਲੀ ਹੌਲੀ ਇਹ ਸ਼ਹਿਰ ਇਸ ਦੇ ਦੁਆਲੇ ਉੱਭਰ ਦਾ ਗਿਆ, ਜਿਸ ਨਾਲ ਇਹ ਸ਼ਹਿਰ ਦੇ ਵਪਾਰਕ ਜੀਵਨ ਦਾ ਕੇਂਦਰ ਬਿੰਦੂ ਬਣ ਗਿਆ। ਅੱਜ ਇਹ ਖੇਤਰ ਬੁਦਾਪੈਸਤ ਦੇ ਅੰਦਰ-ਬੁਡਾ ਜ਼ਿਲ੍ਹੇ ਨਾਲ ਮੇਲ ਖਾਂਦਾ ਹੈ।[12] ਰੋਮਨਜ਼ ਨੇ ਇਸ ਕਿਲ੍ਹੇ ਵਾਲੇ ਮਿਲਟਰੀ ਕੈਂਪ ਵਿੱਚ ਸੜਕਾਂ, ਐਂਫੀਥਿਟਰਾਂ, ਇਸ਼ਨਾਨ ਘਰ ਅਤੇ ਗਰਮ ਫਰਸ਼ਾਂ ਵਾਲੇ ਘਰ ਬਣਾਏ ਸਨ।[13] ਰੋਮਨ ਸ਼ਹਿਰ ਅਕੁਨਿਕਮ ਹੰਗਰੀ ਦੇ ਰੋਮਨ ਸਥਾਨਾਂ ਵਿਚੋਂ ਸਰਬੋਤਮ-ਸੁਰੱਖਿਅਤ ਜਗ੍ਹਾ ਹੈ। ਪੁਰਾਤੱਤਵ ਸਥਾਨ ਨੂੰ ਇੱਕ ਅਜਾਇਬ ਘਰ ਵਿੱਚ ਬਦਲਿਆ ਗਿਆ ਸੀ ਜਿਸਦੇ ਅੰਦਰੋਂ ਅਤੇ ਬਾਹਰੋਂ ਖੁੱਲੇ ਭਾਗ ਸਨ।[14]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads