ਬੁੱਧ ਧਰਮ
From Wikipedia, the free encyclopedia
Remove ads
ਬੁੱਧ ਧਰਮ ਜਾਂ ਧਰਮਵਿਨਯ (ਅਨੁਵਾਦ. "ਸਿਧਾਂਤ ਅਤੇ ਅਨੁਸ਼ਾਸਨ") ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਭਾਰਤੀ ਧਰਮ ਜਾਂ ਦਾਰਸ਼ਨਿਕ ਪਰੰਪਰਾ ਹੈ ਜੋ ਬੁੱਧ ਦੀਆਂ ਸਿੱਖਿਆਵਾਂ 'ਤੇ ਅਧਾਰਤ ਹੈ। ਇਹ ਪੂਰਬੀ ਗੰਗਾ ਦੇ ਮੈਦਾਨ ਵਿੱਚ 5ਵੀਂ ਸਦੀ ਈਸਾ ਪੂਰਵ ਵਿੱਚ ਇੱਕ ਸ਼ਰਾਮਣ-ਅੰਦੋਲਨ ਦੇ ਰੂਪ ਵਿੱਚ ਉਤਪੰਨ ਹੋਇਆ ਸੀ, ਅਤੇ ਹੌਲੀ ਹੌਲੀ ਸਿਲਕ ਰੋਡ ਰਾਹੀਂ ਪੂਰੇ ਏਸ਼ੀਆ ਵਿੱਚ ਫੈਲ ਗਿਆ ਸੀ। ਇਹ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਧਰਮ ਹੈ, ਜਿਸ ਦੇ 52 ਕਰੋੜ ਤੋਂ ਵੱਧ ਅਨੁਯਾਈ (ਬੋਧ) ਹਨ ਜੋ ਵਿਸ਼ਵ ਦੀ ਆਬਾਦੀ ਦਾ ਸੱਤ ਪ੍ਰਤੀਸ਼ਤ ਬਣਦੇ ਹਨ।

ਬੁੱਧ ਦੀਆਂ ਕੇਂਦਰੀ ਸਿੱਖਿਆਵਾਂ ਦੁਖ ਤੋਂ ਮੁਕਤੀ ਪ੍ਰਾਪਤ ਕਰਨ ਦੇ ਉਦੇਸ਼ 'ਤੇ ਜ਼ੋਰ ਦਿੰਦੀਆਂ ਹਨ, ਜਿਸਦਾ ਸਰੋਤ ਲਗਾਵ ਜਾਂ ਚਿਪਕਣਾ ਕਿਹਾ ਜਾਂਦਾ ਹੈ।
Remove ads
ਗੌਤਮ ਬੁੱਧ
ਬੁੱਧ ਧਰਮ ਦੇ ਗ੍ਰੰਥ ਤ੍ਰਿਪਿਟਕ ਮੁਤਾਬਕ ਗੌਤਮ ਬੁੱਧ ਦਾ ਜਨਮ 563 ਈਸਾ ਪੂਰਵ, ਮੌਜੂਦਾ ਨੇਪਾਲ ਦੇ ਰੁਪੰਦੇਹੀ ਜ਼ਿਲੇ (ਜ਼ਿਲਾ ਗੋਰਖਪੁਰ-ਬਸਤੀ, ਯੂ. ਪੀ. ਦੇ ਉੱਤਰ ਵਿਚ) ਵਿੱਚ ਲੁੰਬਿਨੀ ਨਾਂ ਦੀ ਥਾਂ 'ਤੇ ਹੋਇਆ, 'ਤੇ ਪਰਵਰਿਸ਼ ਕਪਿਲਵਸਤੁ (ਮੌਜੂਦਾ ਤਿਲੌਰਾਕੋਟ, ਨੇਪਾਲ) ਵਿੱਚ ਹੋਈ.

ਬਚਪਨ 'ਤੇ ਵਿਆਹ
ਕਹਾਣੀ ਮੁਤਾਬਕ ਗੌਤਮ ਬੁੱਧ ਦੇ ਪਿਤਾ ਦਾ ਨਾਂ ਸ਼ੁੱਧੋਦਨ 'ਤੇ ਮਾਤਾ ਦਾ ਨਾਂ ਮਾਇਆ ਸੀ. ਸ਼ੁੱਧੋਦਨ ਕਪਿਲਵਸਤੁ ਦਾ ਰਾਜਾ ਸੀ (ਜਿਸ ਨੂੰ ਬਾਅਦ ਵਿੱਚ ਉਸ ਤੋਂ ਅਯੋਧਿਆ ਦੇ ਰਾਜਾ ਵਿਰੂਢਕ ਨੇ ਜਿੱਤ ਲਿਆ). ਬਚਪਨ ਵਿੱਚ ਨਾਂ ਸਿੱਧਾਰਥ ਰਖਿਆ ਗਿਆ, 'ਤੇ ਗੌਤਮ ਇਹਨਾ ਦਾ ਗੋਤ ਸੀ. ਰਾਜਕੁਮਾਰ ਸਿੱਧਾਰਥ ਦੇ ਜਨਮ ਤੋਂ ਬਾਅਦ ਇੱਕ ਜੋਤਸ਼ੀ ਰਾਜਾ ਸ਼ੁੱਧੋਦਨ ਨੁੰ ਜਾਕੇ ਮਿਲਿਆ 'ਤੇ ਭਵਿਖ ਬਾਣੀ ਕੀਤੀ ਕਿ ਸਿੱਧਾਰਥ ਜਾਂ ਤਾਂ ਮਹਾਨ ਰਾਜਾ ਬਣੇਗਾ ਜਾਂ ਇਹ ਭੌਤਿਕ ਸੰਸਾਰ ਤਿਆਗ ਕੇ ਇੱਕ ਸਾਧੂ ਬਣ ਜਾਏਗਾ, ਇਹ ਨਿਰਭਰ ਕਰਦਾ ਏ ਕਿ ਇਹ ਮਹਿਲ ਤੋਂ ਬਾਹਰ ਦੀ ਜ਼ਿੰਦਗੀ ਨੂੰ ਕਿਵੇਂ ਦੇਖਦਾ ਏ.
ਰਾਜਕੁਮਾਰ ਸਿੱਧਾਰਥ ਦੀ ਪਰਵਰਿਸ਼ ਉਸਦੀ ਮਾਸੀ ਪ੍ਰਜਾਵਤੀ ਨੇ ਕੀਤੀ. ਸ਼ੁੱਧੋਦਨ ਆਪਣੇ ਪੁੱਤਰ ਨੂੰ ਰਾਜਾ ਬਣਿਆ ਦੇਖਣਾ ਚਾਹੁੰਦਾ ਸੀ, ਇਸ ਲਈ ਉਸਨੇ ਸਿੱਧਾਰਥ ਦੇ ਮਹਿਲ ਤੋਂ ਬਾਹਰ ਜਾਣ 'ਤੇ ਰੋਕ ਲਗਾ ਦਿੱਤੀ. 16 ਸਾਲ ਦੀ ਉਮਰ ਵਿੱਚ ਆਪਦਾ ਵਿਆਹ ਰਾਜਕੁਮਾਰੀ ਯਸ਼ੋਧਰਾ ਨਾਲ ਹੋਇਆ. ਆਪਦੇ ਇੱਕ ਪੁੱਤਰ ਹੋਇਆ ਜਿਸਦਾ ਨਾਂ ਰਾਹੁਲ ਸੀ.
ਤਿਆਗ
29 ਸਾਲ ਦੀ ਉਮਰ ਵਿੱਚ ਸਿੱਧਾਰਥ ਮਹਿਲ ਤੋਂ ਬਾਹਰ ਨਿਕਲਿਆ, ਉਸ ਨੇ ਮਹਿਲ ਤੋਂ ਬਾਹਰ ਚਾਰ ਮੰਜ਼ਰ ਦੇਖੇ - ਜਿਸ ਤੋਂ ਉਹਨਾ ਨੂੰ ਆਮ ਲੋਕਾਂ ਦੇ ਦੁੱਖ ਸਮਝ ਵਿੱਚ ਆਏ. ਉਸਨੇ ਇੱਕ ਬੁੱਢਾ, ਇੱਕ ਬੀਮਾਰ, ਇੱਕ ਲਾਸ਼ ਤੇ ਇੱਕ ਸਾਧੂ ਦੇਖੇ. ਇਸ ਤਜੁਰਬੇ ਤੋਂ ਬਾਅਦ ਸਿੱਧਾਰਥ ਗੌਤਮ ਸ਼ਾਹੀ ਜਿੰਦਗੀ ਤਿਆਗ ਕੇ ਰੂਹਾਨੀ ਤਲਾਸ਼ ਵਿੱਚ ਨਿਕਲ ਗਏ.
ਗੌਤਮ ਸਭ ਤੋਂ ਪਹਿਲਾਂ ਰਾਜਗੀਰ (ਮੌਜੂਦਾ ਜ਼ਿਲਾ ਨਾਲੰਦਾ, ਬਿਹਾਰ) ਗਏ, ਜਿਥੇ ਉਹ ਸਾਧੂ ਬਣਕੇ ਰਹਿਣ ਲੱਗੇ 'ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੇ. ਰਾਜਗੀਰ ਛੱਡ ਕੇ ਉਹ ਬਹੁਤ ਜਗ੍ਹਾ ਘੁੰਮੇ 'ਤੇ ਕਈ ਸਾਧੂਆਂ ਨੂੰ ਆਪਣਾ ਗੁਰੂ ਧਰਿਆ. ਫੇਰ ਗੌਤਮ ਕੌਂਡਿਨ੍ਯ ਦੀ ਮੰਡਲੀ ਨਾਲ ਜੁੜੇ. ਇਹ ਮੰਡਲੀ ਆਤਮ-ਦਮਨ ਰਾਹੀਂ ਰੌਸ਼ਨ ਖ਼ਿਆਲੀ ਲੱਭ ਰਹੀ ਸੀ. ਗੌਤਮ ਛੇ ਸਾਲ ਇਸ ਮੰਡਲੀ ਨਾਲ ਰਹੇ. ਇੱਕ ਦਿਨ ਦਰਿਆ ਵਿੱਚ ਨਹਾਉਂਦੇ ਹੋਏ ਭੁੱਖ ਕਾਰਣ ਗੌਤਮ ਬੇਹੋਸ਼ ਹੋ ਗਏ. ਗੌਤਮ ਨੇ ਆਤਮ-ਦਮਨ ਦੇ ਇਸ ਮਾਰਗ ਤੇ ਨਜ਼ਰ-ਸਾਨੀ ਕੀਤੀ ਤਾਂ ਉਹਨਾ ਨੂੰ ਆਪਣੇ ਬਚਪਨ ਦੀ ਇੱਕ ਘਟਨਾ ਦਾ ਧਿਆਨ ਆਇਆ. ਗੌਤਮ ਨੂੰ ਅਹਿਸਾਸ ਹੋਇਆ ਕਿ ਰੌਸ਼ਨ-ਖ਼ਿਆਲੀ ਲਈ ਧਿਆਨ-ਸਾਧਨਾ ਹੀ ਸਹੀ ਰਸਤਾ ਏ.
ਰੌਸ਼ਨ-ਖ਼ਿਆਲੀ
ਗੌਤਮ ਨੇ ਖੋਜ ਕੀਤੀ ਕਿ ਧਿਆਨ-ਸਾਧਨਾ ਦਾ ਰਸਤਾ ਅਤਿਭੋਗ 'ਤੇ ਆਤਮ-ਦਮਨ ਦੋਹਾਂ ਤੋਂ ਦੂਰ ਏ. ਫੇਰ ਗੌਤਮ ਗਇਆ (ਮੌਜੂਦਾ ਬਿਹਾਰ) ਨਾਂ ਦੀ ਥਾਂ 'ਤੇ ਇੱਕ ਪਿੱਪਲ ਹੇਠ ਧਿਆਨ-ਸਾਧਨਾ ਕਰਨ ਲੱਗੇ। 35 ਸਾਲ ਦੀ ਉਮਰ ਵਿੱਚ ਗੌਤਮ ਨੂੰ ਰੌਸ਼ਨ-ਖ਼ਿਆਲੀ ਹਾਸਲ ਹੋਈ। ਉਸ ਦਿਨ ਤੋਂ ਬਾਅਦ ਗੌਤਮ ਦੇ ਚੇਲੇ ਉਹਨਾ ਨੂੰ ਬੁੱਧ("ਬੁੱਧ" ਮਤਲਬ ਰੌਸ਼ਨ-ਖ਼ਿਆਲ) ਕਹਿਣ ਲੱਗੇ।
ਸਫ਼ਰ 'ਤੇ ਸਿਖਿਆਵਾਂ
ਗੌਤਮ ਦੀਆਂ ਸਿਖਿਆਵਾਂ ਦਾ ਮੂਲ ਹੈ "ਚਾਰ ਆਰੀਆ ਸੱਚ". ਇਹਨਾ ਸੱਚਾਂ ਦੀ ਮੁਹਾਰਤ ਨਾਲ ਹੀ ਨਿਰਵਾਣ (ਪਾਲੀ: ਨਿੱਬਾਨ, ਪ੍ਰਾਕ੍ਰਿਤ:
ਣਿੱਵਾਣ) (ਮੁਕਤੀ) ਮਿਲਦਾ ਹੈ.
ਚਾਰ ਆਰੀਆ ਸੱਚ ਨੇ:
1. ਦੁੱਖ
2. ਸਮੁਦਯ
3. ਨਿਰੋਧ
4. ਆਰੀਓ ਅਠੰਗਿਕੋ ਮੱਗੋ (ਸੰਸਕ੍ਰਿਤ: ਆਰੀਆ ਅਸ਼ਟਾਂਗ ਮਾਰਗ)
ਬੁਧ ਧਰਮ
Remove ads
ਧਰਮ ਗੁਰੂ
ਧਾਰਮਿਕ ਕੇਂਦਰ
ਹਵਾਲੇ
Wikiwand - on
Seamless Wikipedia browsing. On steroids.
Remove ads