ਬੂਟਾ ਸਿੰਘ (ਲੇਖਕ)

ਪੰਜਾਬ ਲੇਖਕ From Wikipedia, the free encyclopedia

Remove ads

ਬੂਟਾ ਸਿੰਘ (ਜਨਮ 9 ਮਈ 1919) ਇੱਕ ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹੈ। ਬੂਟਾ ਸਿੰਘ ਰੇਲਵੇ ਵਿਭਾਗ ਵਿੱਚ ਟਿਕਟ ਕਲਰਕ ਦੀ ਨੌਕਰੀ ਕਰਦਾ ਰਿਹਾ ਹੈ। ਲੇਖਕ ਨੇ ਪਹਿਲੀ ਵਾਰ ਕਹਾਣੀ ਦੀ ਰਚਨਾ ਕੀਤੀ। ਉਸਨੇ 'ਅਤਰਾ ਫੌਜੀ' ਨਾਂ ਦੀ ਕਹਾਣੀ ਪਹਿਲੀ ਵਾਰ ਰਚੀ ਸੀ। ਲੇਖਕ ਦੀ ਕਹਾਣੀ 'ਅਤਰਾ ਫੌਜੀ' ਆਰਸੀ ਰਸਾਲੇ ਦੇ ਅੰਕ ਜਨਵਰੀ 1960 ਵਿੱਚ ਛਪੀ ਹੈ। ਬੂਟਾ ਸਿੰਘ ਦੀਆਂ ਰਚਨਾਵਾਂ ਦੇ ਵਿਸ਼ੇ ਵਿੱਚ ਮੁੱਖ ਤੌਰ 'ਤੇ ਪਿਆਰ ਅਤੇ ਰਿਸ਼ਤਿਆਂ ਦੇ ਤਿੜਕਣ ਦੀ ਗੱਲ ਕੀਤੀ ਹੈ। ਬੂਟਾ ਸਿੰਘ ਨੇ ਆਪਣੀਆਂ ਰਚਨਾਵਾਂ ਵਿੱਚ ਪੰਜ ਨਾਵਲ ਅਤੇ ਚਾਰ ਕਹਾਣੀ ਸੰਗ੍ਰਹਿ ਰਚੇ ਹਨ।

Remove ads

ਜੀਵਨੀ

ਬੂਟਾ ਸਿੰਘ ਦਾ ਜਨਮ 9 ਮਈ 1919 ਨੂੰ ਸ਼ੇਖੂਪੁਰਾ (ਗੁਜਰਾਂਵਾਲਾ) ਸ਼ਹਿਰ ਸਾਂਗਲਾ ਹਿੱਲ ਵਿਖੇ ਹੋਇਆ।

ਰਚਨਾਵਾਂ

ਕਹਾਣੀ ਸੰਗ੍ਰਹਿ

  1. ਲੋਅ ਚੁਬਾਰੇ ਦੀ (1961
  2. ਸੁਪਨਿਆਂ ਦੀ ਸ਼ਾਮ (1970)
  3. ਅੰਗੂਰਾਂ ਦੀ ਵੇਲ (1970)
  4. ਮੇਰੀਆਂ ਸ੍ਰੇਸ਼ਟ ਕਹਾਣੀਆਂ (1980)

ਨਾਵਲ

  1. ਜੀਉਂਦੇ ਆਦਮੀ (1970)
  2. ਰਾਤਾਂ ਕਾਲੀਆਂ (1978)
  3. ਇਕਰਾਰਾਂ ਬੱਧੇ ਛਿਣ (1984)
  4. ਅਸੀਂ ਕੌਣ ਹਾਂ (1984)
  5. ਯਾਵੀਨੋ (1993)[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads