ਬੇਅੰਤ ਸਿੰਘ (ਮੁੱਖ ਮੰਤਰੀ)
ਭਾਰਤੀ ਰਾਸ਼ਟਰੀ ਕਾਂਗਰਸ ਦਾ ਸਿਆਸਤਦਾਨ ਅਤੇ 1992 ਤੋਂ 1995 ਤੱਕ ਪੰਜਾਬ ਦਾ ਮੁੱਖ ਮੰਤਰੀ From Wikipedia, the free encyclopedia
Remove ads
ਬੇਅੰਤ ਸਿੰਘ (19 ਫਰਵਰੀ 1924 - 31 ਅਗਸਤ 1995) ਕਾਂਗਰਸ ਦਾ ਆਗੂ ਅਤੇ ਪੰਜਾਬ ਦਾ 1992 ਤੋਂ 1995 ਤੱਕ ਮੁੱਖ ਮੰਤਰੀ ਸੀ। ਉਨ੍ਹਾਂ ਨੂੰ ਖਾਲਿਸਤਾਨੀ ਵੱਖਵਾਦੀਆਂ ਨੇ ਉਨ੍ਹਾਂ ਦੀ ਕਾਰ ਨੂੰ ਬੰਬ ਨਾਲ ਉਡਾਉਣ ਰਾਹੀਂ ਮਾਰ ਦਿੱਤਾ ਸੀ। [1] ਬੇਅੰਤ ਸਿੰਘ ਨੂੰ ਮਾਰਨ ਦਾ ਮੁੱਖ ਕਾਰਨ ਇਹ ਸੀ ਕਿ ਇਸਨੇ ਝੂਠੇ ਮੁਕਾਬਲੇ ਕਰਵਾ ਕੇ ਕਈ ਨੌਜਵਾਨਾਂ ਨੂੰ ਮਰਵਾਇਆ ਸੀ |
Remove ads
ਜੀਵਨੀ
ਆਰੰਭਕ ਜੀਵਨ
ਬੇਅੰਤ ਸਿੰਘ ਦਾ ਜਨਮ 19 ਫਰਵਰੀ 1924 ਨੂੰ ਕੈਪਟਨ ਹਜ਼ੂਰਾ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਘਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਫ਼ੌਜ ਵਿੱਚ ਉੱਚ ਅਫ਼ਸਰ ਸਨ। ਉਨ੍ਹਾਂ ਦੇ ਦੋਵੇਂ ਭਰਾ ਬਚਨ ਸਿੰਘ ਅਤੇ ਭਜਨ ਸਿੰਘ ਵੀ ਫ਼ੌਜ ਵਿੱਚ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੀਆਂ ਤਿੰਨ ਭੈਣਾ ਬੀਬੀ ਭਜਨ ਕੌਰ, ਬਚਨ ਕੌਰ ਅਤੇ ਰਾਜਿੰਦਰ ਕੌਰ, ਉਨ੍ਹਾਂ ਦਿਨਾਂ ਵਿੱਚ ਪੜ੍ਹੀਆਂ ਲਿਖੀਆਂ ਸਨ। ਬੇਅੰਤ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਅਤੇ ਬੀ.ਏ.ਸਰਕਾਰੀ ਕਾਲਜ ਲਾਹੌਰ ਤੋਂ ਪਾਸ ਕੀਤੀ। ਫਿਰ ਕਾਨੂੰਨ ਦੀ ਡਿਗਰੀ ਵਿੱਚ ਦਾਖ਼ਲਾ ਲੈ ਲਿਆ, ਪਰ ਪਿਤਾ ਦੀ ਮੌਤ ਤੋਂ ਬਾਅਦ ਪੜ੍ਹਾਈ ਅੱਧ ਵਿਚਕਾਰ ਹੀ ਛੱਡਣੀ ਪਈ ਤੇ ਖੇਤੀਬਾੜੀ ਦਾ ਕੰਮ ਕਰਨ ਲੱਗ ਪਏ। ਦੋਵੇਂ ਭਰਾ ਫ਼ੌਜ ਵਿੱਚ ਹੋਣ ਕਰਕੇ ਜ਼ਮੀਨ ਦੀ ਸਾਂਭ ਸੰਭਾਲ ਵਾਲਾ ਹੋਰ ਕੋਈ ਨਹੀਂ ਸੀ। ਬੇਅੰਤ ਸਿੰਘ ਕਾਲਜ ਦੀ ਫੁਟਬਾਲ ਟੀਮ ਦੇ ਵੀ ਮੈਂਬਰ ਸਨ। ਉਨ੍ਹਾਂ ਦਾ ਵਿਆਹ 7 ਅਪਰੈਲ 1941 ਨੂੰ ਲੁਧਿਆਣਾ ਜ਼ਿਲ੍ਹੇ ਦੇ ਸਵੱਦੀ ਪਿੰਡ ਦੀ ਬੀਬੀ ਜਸਵੰਤ ਕੌਰ ਨਾਲ ਹੋਇਆ। ਸਾਲ 1947 ਵਿੱਚ ਦੇਸ਼ ਦੀ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਪਿਤਾ ਦੇ ਫ਼ੌਜ ਵਿੱਚ ਨੌਕਰੀ ਕਰਨ ਕਰਕੇ ਮਿੰਟਗੁਮਰੀ ਜ਼ਿਲ੍ਹੇ ਦੇ ਉਕਾੜਾ ਨੇੜੇ ਚੱਕ 43 ਐਲ. ਵਿੱਚ ਰਹਿ ਰਿਹਾ ਸੀ।ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਵਾਰ ਆਪਣੇ ਪਿੰਡ ਬਿਲਾਸਪੁਰ ਆ ਗਿਆ। ਉਹਨਾਂ ਨੂੰ ਕੋਟਲੀ ਅਫ਼ਗਾਨਾ ਵਿਖੇ ਜਮੀਨ ਅਲਾਟ ਹੋ ਗਈ।
ਸਿਆਸੀ ਜੀਵਨ
1960 ਵਿੱਚ ਆਪਨੂੰ ਬਿਲਾਸਪੁਰ ਪਿੰਡ ਦਾ ਸਰਪੰਚ ਚੁਣ ਲਿਆ ਗਿਆ। ਆਪ ਨੂੰ ਸਿਆਸਤ ਦੀ ਚੇਟਕ ਸਰਪੰਚ ਤੋਂ ਹੀ ਲੱਗ ਗਈ ਸੀ। ਫਿਰ 1960ਵਿਆਂ ਦੇ ਸ਼ੁਰੂ ਵਿਚ ਹੀ ਉਹ ਲੁਧਿਆਣਾ ਜ਼ਿਲ੍ਹੇ ਵਿੱਚ, ਦੋਰਾਹਾ ਬਲਾਕ ਸੰਮਤੀ (ਕਮੇਟੀ) ਦੇ ਚੇਅਰਮੈਨ ਚੁਣੇ ਗਏ ਸਨ। ਲੁਧਿਆਣਾ ਚ ਸੈਂਟਰਲ ਸਹਿਕਾਰੀ ਬੈਕ ਦੇ ਡਾਇਰੈਕਟਰ ਦੇ ਤੌਰ ਤੇ ਵੀ ਕੁਝ ਸਮਾਂ ਕਾਰਜ ਕਰਦੇ ਰਹੇ। ਬੇਅੰਤ ਸਿੰਘ ਨੇ 1969 ਵਿਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਵਿਧਾਨ ਸਭਾ ਦੀ ਚੋਣ ਲੜੀ ਅਤੇ ਪਹਿਲੀ ਵਾਰ ਵਿਧਾਇਕ ਬਣੇ।
ਪੰਜਾਬ ਵਿੱਚ ਪਰਜਾਤੰਤਰਿਕ ਪ੍ਰੰਪਰਾਵਾਂ ਨੂੰ ਮੁੜ ਬਹਾਲ ਕਰਨ ਵਿੱਚ ਆਪਦਾ ਮਹੱਤਵਪੂਰਨ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਹਨਾਂ ਨੂੰ ਪਰਜਾਤੰਤਰਿਕ ਪ੍ਰਣਾਲੀ ਵਿੱਚ ਅਥਾਹ ਵਿਸ਼ਵਾਸ਼ ਸੀ ਕਿਉਂਕਿ ਉਹ ਮਹਿਸੂਸ ਕਰਦੇ ਸਨ ਕਿ ਆਮ ਲੋਕਾਂ ਨੂੰ ਇਸ ਪ੍ਰਣਾਲੀ ਵਿੱਚ ਸ਼ਾਮਲ ਕਰਨ ਤੋਂ ਬਿਨਾਂ ਕੋਈ ਵੀ ਪ੍ਰਸ਼ਾਸ਼ਿਕ ਸਫਲ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਰਾਜ ਭਾਗ ਵਿੱਚ ਲੋਕਾਂ ਦੀ ਸ਼ਮੂਲੀਅਤ ਹੀ ਵਿਕਾਸ ਦੀ ਰਫਤਾਰ ਨੂੰ ਤੇਜ ਕਰ ਸਕਦੀ ਹੈ। ਜਿਹਨਾਂ ਲੋਕਾਂ ਲਈ ਵਿਕਾਸ ਕਰਨਾ ਹੈ ਤੇ ਫਿਰ ਉਹਨਾਂ ਤੋਂ ਹੀ ਵਿਕਾਸ ਕਿਉਂ ਨਾ ਕਰਵਾਇਆ ਜਾਵੇ। ਉਹ ਆਪਣੇ ਜੱਦੀ ਪਿੰਡ ਬਿਲਾਸਪੁਰ ਦੇ ਸਰਪੰਚ ਰਹੇ ਸਨ। ਉਹਨਾਂ ਆਪਣਾ ਸਿਆਸੀ ਸਫਰ ਸਰਪੰਚੀ ਤੋਂ ਹੀ ਸ਼ੁਰੂ ਕਰਕੇ,ਬਲਾਕ ਸੰਮਤੀ,ਜਿਲ੍ਹਾ ਪ੍ਰੀਸ਼ਦ,ਸਹਿਕਾਰੀ ਬੈਂਕ ਦੇ ਡਾਇਰੈਕਟਰ ਤੱਕ ਪਹੁੰਚਣ ਕਰਕੇ ਲੋਕਤੰਤਰ ਦੀ ਹੇਠਲੇ ਪੱਧਰ ਦੀ ਸਾਰੀ ਜਾਣਕਾਰੀ ਸੀ, ਇਸ ਕਰਕੇ ਉਹਨਾਂ ਨੂੰ ਅਹਿਸਾਸ ਸੀ ਕਿ ਪਰਜਾਤੰਤਰ ਦੀ ਪਹਿਲੀ ਪੌੜੀ ਦੇ ਸਹਿਯੋਗ ਤੋਂ ਬਿਨਾ ਸਫਲਤਾ ਪ੍ਰਾਪਤ ਹੀ ਨਹੀਂ ਹੋ ਸਕਦੀ।
ਇਸੇ ਲਈ ਉਹਨਾਂ ਮੁੱਖ ਮੰਤਰੀ ਬਣਦਿਆਂ ਹੀ ਲੋਕਤੰਤਰਿਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪਹਿਲਾਂ ਸਹਿਕਾਰੀ ਸਭਾਵਾਂ,ਪੰਚਾਂ-ਸਰਪੰਚਾਂ,ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਕਰਵਾਈਆਂ। ਆਪਣੇ ਮੰਤਰੀ ਸਹਿਬਾਨਾਂ ਨੂੰ ਪਿੰਡਾਂ ਵਿੱਚ ਲੋਕਾਂ ਨਾਲ ਤਾਲਮੇਲ ਜੋੜਨ ਲਈ ਭੇਜਿਆ ਕਿਉਂਕਿ ਉਹ ਲੋਕਤੰਤਰ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਪੰਜਾਬ ਉਸ ਸਮੇਂ ਨਿਹਾਇਤ ਹੀ ਨਾਜ਼ਕ ਹਾਲਾਤ ਵਿੱਚੋਂ ਲੰਘ ਰਿਹਾ ਸੀ। ਅਫਸਰਸ਼ਾਹੀ ਰਾਜ ਭਾਗ ਦਾ ਆਨੰਦ ਮਾਣ ਰਹੀ ਸੀ ,ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੀ ਤਾਕਤ ਖੁਸੇ, ਇਸ ਲਈ ਉਹ ਲੋਕਾਂ ਦੇ ਸਹਿਯੋਗ ਅਤੇ ਰਾਜ ਭਾਗ ਵਿੱਚ ਉਹਨਾਂ ਦੀ ਹਿੱਸੇਦਾਰੀ ਕਰਾਉਣੀ ਹੀ ਨਹੀਂ ਚਾਹੁੰਦੇ ਸਨ। ਲੋਕਾਂ ਦੇ ਮਨਾਂ ਵਿੱਚੋਂ ਡਰ ਕੱਢਣਾ ਬੜਾ ਜ਼ਰੂਰੀ ਸੀ। ਉਹ ਬੜੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚ ਵਿਚਰ ਰਹੇ ਸਨ ,ਉਹ ਸਿਆਸਤਦਾਨਾ,ਲਾਲਫੀਤਾਸ਼ਾਹੀ ਅਤੇ ਗੁਪਤਚਰ ਏਜੰਸੀਆਂ ਦੀਆਂ ਲੂੰਬੜਚਾਲਾਂ ਤੋਂ ਵੀ ਭਲੀਭਾਂਤ ਜਾਣੂੰ ਸਨ, ਇਸੇ ਲਈ ਉਹ ਲੋਕਾਂ ਨੂੰ ਆਪਸ ਵਿੱਚ ਮੇਲ ਮਿਲਾਪ ਵਧਾਉਣ ਤੇ ਜ਼ੋਰ ਦਿੰਦੇ ਸਨ। ਬੇਅੰਤ ਸਿੰਘ ਨੇ ਕੇ ਪੀ ਐੱਸ ਗਿੱਲ ਨਾਲ ਮਿਲ ਕੇ ਹਜ਼ਾਰਾਂ ਮੁੰਡਿਆਂ ਨੂੰ ਤਸੀਹੇ ਦੇ ਕੇ ਮਾਰਿਆ। ਜਿਸ ਵਿਚ ਜਸਵੰਤ ਸਿੰਘ ਖਾਲੜਾ ਵੀ ਲਾਪਤਾ ਕੀਤਾ ਗਿਆ। ਜਿਸ ਨੇ ਉਹਨਾਂ ਹਜ਼ਾਰਾਂ ਮੁੰਡਿਆਂ ਜੋ ਬੇਅੰਤ ਸਿੰਘ ਦੇ ਰਾਜ ਵਿਚ ਮਾਰੇ ਗਏ ਦੀ ਰਿਪੋਰਟ ਇੰਟਰਨੈਸ਼ਨਲ ਪੱਧਰ ਤੇ ਦਿੱਤੀ। ਰਿਪੋਰਟ ਮੁਤਾਬਕ ਇਕੱਲੇ ਤਰਨਤਾਰਨ ਦੇ ਆਸ ਪਾਸ ਖੇਤਰ ਵਿਚੋਂ 25 ਹਜ਼ਾਰ ਸਿੱਖ ਲਾਪਤਾ ਸੀ ਜੋ ਕਦੇ ਨਹੀਂ ਮਿਲੇ। ਬੇਅੰਤ ਸਿੰਘ ਅਤੇ ਉਸ ਸਮੇਂ ਦੇ ਪੁਲਸ ਮੁਖੀ ਕੇਪੀਐੱਸ ਗਿੱਲ ਦੀ ਜੋੜੀ ਤੇ ਇਸ ਦੋਸ਼ ਹਮੇਸ਼ਾਂ ਲਗਦਾ ਰਹੇਗਾ ਕਿ ਇਸ ਸਮੇਂ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਧ ਘਾਣ ਹੋਇਆ। ਇਕ ਲੱਖ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰ ਦਿੱਤਾ ਗਿਆ। ਬੇਹਿਸਾਬਾ ਪੁਲੀਸ ਤਸ਼ੱਦਦ ਹੋਇਆ। ਜਿਸਦੀ ਵਜ੍ਹਾ ਕਰਕੇ ਬੇਅੰਤ ਸਿੰਘ ਨੂੰ ਖੁਦ ਵੀ ਆਪਣੀ ਜਾਨ ਗੁਆਉਣੀ ਪਈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads