ਬੇਦਿਲੀ
From Wikipedia, the free encyclopedia
Remove ads
ਬੇਦਿਲੀ ਇੱਕ ਰੋਗ ਹੈ ਇਹ ਰੋਗ ਵਿੱਚ ਅਤਿਅੰਤ ਮਾਨਸਿਕ ਕਮਜ਼ੋਰੀ ਆ ਜਾਂਦੀ ਹੈ। ਕਿਸੇ ਸਰੀਰਕ ਜਾਂ ਮਾਨਸਿਕ[1] ਕੰਮ ਕਰਨ ਨਾਲ ਹੀ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ। ਦੁਨੀਆ ਦੇ ਲਗਪਗ ਪੰਜਾਹ ਫ਼ੀਸਦੀ ਲੋਕਾਂ ਨੂੰ ਤਣਾਅ ਹੈ। ਫ਼ਿਕਰ, ਸ਼ਰਾਬ, ਦਿਮਾਗੀ ਕੰਮ ਲਗਾਤਾਰ ਬਹੁਤ ਸਮੇਂ ਤਕ ਕਰਦੇ ਰਹਿਣਾ, ਸਿਰ ਦੀ ਸੱਟ, ਇਨਫਲੂਐਂਜਾ ਜਾਂ ਟਾਈਫਾਈਡ ਜਾਂ ਇਹੋ ਜਿਹੇ ਰੋਗਾਂ ਮਗਰੋਂ ਬਹੁਤ ਜ਼ਿਆਦਾ ਕਮਜ਼ੋਰੀ ਆਦਿ ਵੀ ਇਸ ਦੇ ਮੁੱਖ ਕਾਰਨ ਹਨ। ਕਾਰੋਬਾਰ ਵਿੱਚ ਪਏ ਘਾਟੇ ਜਾਂ ਘਰ ਵਿੱਚ ਲਗਾਤਾਰ ਹੋਈਆਂ ਮੌਤਾਂ, ਈਰਖਾ, ਸ਼ੱਕ ਆਦਿ।
Remove ads
ਲੱਛਣ ਅਤੇ ਇਲਾਜ
ਚਿਹਰੇ ’ਤੇ ਉਦਾਸੀ, ਮਾਨਸਿਕ ਅਤੇ ਸਰੀਰਕ ਨਿਢਾਲਤਾ, ਮਨ ਨੂੰ ਇਕਾਗਰ ਨਾ ਕਰ ਸਕਣਾ, ਗ਼ਲਤ ਸੋਚ, ਮਾੜਾ ਸੋਚਣਾ, ਯਾਦ ਸ਼ਕਤੀ ਘੱਟ ਜਾਣਾ, ਥਕਾਵਟ, ਸਿਰ ਦਰਦ, ਗੈਸ ਅਤੇ ਧੜਕਣ ਤੇਜ਼ ਹੋਣਾ, ਰੋਗੀ ਨੂੰ ਸਖ਼ਤ ਘਬਰਾਹਟ, ਕੰਬਣੀ, ਡਰ ਮਹਿਸੂਸ ਹੁੰਦਾ ਰਹਿੰਦਾ ਹੈ। ਬਹੁਤ ਜ਼ਿਆਦਾ ਪਸੀਨਾ ਆਉਣਾ। ਰੋਗੀ ਡੂੰਘੇ ਹਉਕੇ ਲੈਂਦਾ ਹੈ। ਨਿਰਾਸ਼ਤਾ ਮਹਿਸੂਸ ਹੁੰਦੀ ਹੈ। ਬੁਜ਼ਦਿਲ ਅਤੇ ਕਮਜ਼ੋਰ ਇਨਸਾਨ ਹੀ ਖ਼ੁਦਕੁਸ਼ੀ ਵਰਗਾ ਕਦਮ ਚੁੱਕਦੇ ਹਨ। ਸੋਚਣ ਨਾਲ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਸ਼ੂਗਰ, ਡਿਪਰੈਸ਼ਨ ਜਿਹੇ ਰੋਗ ਲੱਗ ਜਾਂਦੇ ਹਨ। ਕਈ ਤਰ੍ਹਾਂ ਦੇ ਡਰ, ਖੁੱਲ੍ਹੀਆਂ-ਭੀੜੀਆਂ ਥਾਵਾਂ ’ਤੇ ਜਾਣ ਤੋਂ ਡਰ, ਇਕਾਂਤ ਤੋਂ ਡਰ ਆਦਿ ਲੱਛਣ ਵੀ ਸਾਹਮਣੇ ਆਉਂਦੇ ਹਨ। ਮਾਨਸਿਕ ਕਮਜ਼ੋਰੀ ਹੀ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈ। ਜਦੋਂ ਵਿਅਕਤੀ ਖ਼ੁਸ਼ ਹੁੰਦਾ ਹੈ ਤਾਂ ਸਰੀਰ ਦੇ ਸਾਰੇ ਅੰਗਾਂ ਨੂੰ ਕਿਸੇ ਵੀ ਕਿਸਮ ਦੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਮਿਲਦੀ ਰਹਿੰਦੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads