ਬੋਗੋਤਾ
From Wikipedia, the free encyclopedia
Remove ads
ਬੋਗੋਤਾ (Distrito Capital ਜਾਂ ਰਾਜਧਾਨੀ ਜ਼ਿਲ੍ਹਾ), 1991 ਤੋਂ 2000 ਤੱਕ ਸਾਂਤਾਫ਼ੇ ਦੇ ਬੋਗੋਤਾ, ਕੋਲੰਬੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਰਾਸ਼ਟਰੀ ਸੰਵਿਧਾਨ ਵਿੱਚ ਕੁੰਦੀਨਾਮਾਰਕਾ ਵਿਭਾਗ ਦੀ ਰਾਜਧਾਨੀ ਵੀ ਮਿੱਥੀ ਗਈ ਹੈ ਪਰ ਬੋਗੋਤਾ ਦਾ ਸ਼ਹਿਰ ਹੁਣ ਇੱਕ ਸੁਤੰਤਰ ਰਾਜਧਾਨੀ ਜ਼ਿਲ੍ਹਾ ਹੈ ਅਤੇ ਹੁਣ ਪ੍ਰਸ਼ਾਸਕੀ ਤੌਰ ਉੱਤੇ ਕਿਸੇ ਵੀ ਵਿਭਾਗ ਦੀ ਮਲਕੀਅਤ ਨਹੀਂ ਹੈ। ਇਹ 2005 ਵਿੱਚ 9,000,000 ਦੀ ਅਬਾਦੀ ਨਾਲ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[1] ਬੋਗੋਤਾ ਅਤੇ ਉਸ ਦਾ ਮਹਾਂਨਗਰੀ ਖੇਤਰ, ਜਿਸ ਵਿੱਚ ਚੀਆ, ਕੋਤਾ, ਸੋਆਚਾ, ਕਾਹੀਕਾ ਅਤੇ ਲਾ ਕਾਲੇਰਾ ਆਦਿ ਨਗਰਪਾਲਿਕਾਵਾਂ ਸ਼ਾਮਲ ਹਨ, ਦੀ ਅਬਾਦੀ 2005 ਵਿੱਚ ਇੱਕ ਕਰੋੜ ਸੀ।[2]
Remove ads
ਇਤਿਹਾਸ
ਇੱਥੇ ਮੂਲ ਰੂਪ ਵਿੱਚ "ਮੂਸੀਕਾ" ਨਾਂ ਦੇ ਮੂਲ ਅਮਰੀਕੀ ਲੋਕ ਰਹਿੰਦੇ ਸਨ। 1538 ਵਿੱਚ ਗੋਨਸਾਲੋ ਖੀਮੀਨੇਸ ਦੇ ਕੇਸਾਦਾ ਨਾਂ ਦੇ ਸਪੇਨੀ ਨੇ ਬੋਗੋਤਾ ਦੀ ਸਥਾਪਨਾ ਕੀਤੀ। ਇਸ ਤਰ੍ਹਾਂ ਬੋਗੋਤਾ ਵਪਾਰ, ਕਲਾ ਅਤੇ ਸਿੱਖਿਆ ਦਾ ਕੇਂਦਰ ਬਣ ਗਿਆ। ਅਮਰੀਕਾ ਮਹਾਂਦੀਪ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਕੁਝ ਬੋਗੋਤਾ ਵਿਖੇ ਹਨ। 1819 ਵਿੱਚ ਸਪੇਨ ਤੋਂ ਆਜ਼ਾਦੀ ਲੈਣ ਤੋਂ ਬਾਅਦ ਬੋਗੋਤਾ ਗਰਾਨ ਕੋਲੰਬੀਆ ਦੀ ਰਾਜਧਾਨੀ ਬਣ ਗਿਆ।
ਭੂਗੋਲ
ਬੋਗੋਤਾ ਸ਼ਹਿਰ ਬੋਗੋਤਾ ਸਵਾਨਾਹ ਤੋਂ ਪੱਛਮ ਵੱਲ ਹੈ ਅਤੇ ਇਹ ਸਮੁੰਦਰੀ ਤਟ ਤੋਂ 2640 ਮੀਟਰ ਦੀ ਉਚਾਈ ਉੱਤੇ ਹੈ।
ਸੱਭਿਆਚਾਰ
ਬੋਗੋਤਾ ਵਿੱਚ ਕਈ ਸੱਭਿਆਚਾਰਕ ਥਾਵਾਂ ਹਨ ਜਿਹਨਾਂ ਵਿੱਚ 58 ਅਜਾਇਬਘਰ, 62 ਆਰਟ ਗੈਲਰੀਆਂ, 33 ਲਾਇਬ੍ਰੇਰੀਆਂ, 45 ਡਰਾਮਾ ਮੰਚ, 75 ਖੇਡ ਅਤੇ ਆਕਰਸ਼ਣ ਪਾਰਕ, ਅਤੇ ਲਗਭਗ 150 ਰਾਸ਼ਟਰੀ ਇਮਾਰਤਾਂ ਸ਼ਾਮਲ ਹਨ।[3]
ਧਰਮ
ਬੋਗੋਤਾ ਵਿੱਚ ਮੂਲ ਰੂਪ ਵਿੱਚ ਬਹੁਗਿਣਤੀ ਰੋਮਨ ਕੈਥੋਲਿਕ ਸ਼ਹਿਰ ਹੈ। ਇਸਦਾ ਸਬੂਤ ਸ਼ਹਿਰ ਦੇ ਇਤਿਹਾਸਕ ਕੇਂਦਰ ਵਿੱਚ ਮੌਜੂਦ ਗਿਰਜਾਘਰ ਹਨ।
- ਸ਼ਹਿਰ ਦਾ ਇੱਕ ਗਿਰਜਾਘਰ
- ਬੋਗੋਤਾ ਕੋਲੰਬੀਆ ਮੰਦਰ
- ਅਬੂ ਬਕਰ ਅਲਸੀਦੀਕ ਮਸੀਤ
ਵਾਤਾਵਰਨ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads