ਬੋਲ
From Wikipedia, the free encyclopedia
Remove ads
ਬੋਲ (ਅੰਗ੍ਰੇਜ਼ੀ: Bol) 2011 ਵਿੱਚ ਬਣੀ ਇੱਕ ਪਾਕਿਸਤਾਨੀ ਫਿਲਮ ਹੈ ਜੋ ਕਿ ਉਰਦੂ ਭਾਸ਼ਾ ਵਿੱਚ ਹੈ। ਇਸ ਫਿਲਮ ਦਾ ਲੇਖਕ,ਨਿਰਮਾਤਾ ਅਤੇ ਨਿਰਦੇਸ਼ਕ ਸ਼ੋਏਬ ਮਨਸੂਰ ਹੈ। ਇਸ ਫਿਲਮ ਵਿੱਚ ਹੁਮੈਮਾ ਮਲਿਕ[2] ਆਤਿਫ਼ ਅਸਲਮ, ਮਾਹਿਰਾ ਖਾਨ, ਇਮਾਨ ਅਲੀ , ਸ਼ਫਾਕਤ ਚੀਮਾ , ਅਮਰ ਕਸ਼ਮੀਰੀ, ਮੰਜ਼ਰ ਸੇਹਬਾਈ ਅਤੇ ਜ਼ੈਬ ਰਹਿਮਾਨ ਮੁੱਖ ਕਿਰਦਾਰਾਂ ਵਿੱਚ ਹਨ। ਫਿਲਮ ਵਿੱਚ ਇੱਕ ਧਾਰਮਿਕ (ਮੁਸਲਮਾਨ) ਪਰਿਵਾਰ ਹੈ ਜਿਸ ਵਿੱਚ ਬਹੁਤ ਸਾਰੀਆਂ ਕੁੜੀਆਂ ਅਤੇ ਬਦਲਦੇ ਸਮੇਂ ਕਰਕੇ ਆਰਥਿਕ ਤੰਗੀਆਂ ਆ ਰਹੀਆਂ ਹਨ। ਫਿਲਮ ਦੇ ਪਲਾਟ ਦਾ ਮੁੱਖ ਹਿੱਸਾ ਇੱਕ ਬਾਪ ਦੇ ਮੁੰਡਾ ਪੈਦਾ ਕਰਨ ਦੀ ਚਾਹ ਨੂੰ ਲੈਕੇ ਹੈ ਕਿਉਂਕਿ ਉਸਦੀ ਇੱਕ ਓਲਾਦ ਵਿਪਰੀਤਲਿੰਗੀ ਹੈ ਜਿਸਨੂੰ ਉਹ ਬਹੁਤ ਨਫਰਤ ਕਰਦਾ ਹੈ। ਇਹ ਫਿਲਮ ਮਨੋਰੰਜਨ ਸਿੱਖਿਆ ਪ੍ਰਾਜੈਕਟ ਜੋਨ ਹੋਪਕਿੰਸ ਦਵਾਰਾ ਸ਼ੋਏਬ ਮਨਸੂਰ ਨਾਲ ਹੋਈ ਭਾਈਵਾਲੀ 2009 ਦਾ ਇੱਕ ਹਿੱਸਾ ਹੈ[3] ਇਸ ਪ੍ਰਾਜੈਕਟ ਦਾ ਉਦੇਸ਼ ਔਰਤਾਂ ਦੇ ਹੱਕਾਂ ਅਤੇ ਪਾਕਿਸਤਾਨੀ ਮੀਡੀਆ ਦਾ ਇਸ ਉੱਤੇ ਧਿਆਨ ਦਿਲਾਉਣਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads