ਬੋਲ਼ਾਪਣ
From Wikipedia, the free encyclopedia
Remove ads
ਬੋਲ਼ਾਪਣ ਸੁਣਨ ਦੀ ਕਾਬਲੀਅਤ ਦੇ ਘਟ ਜਾਣ ਜਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਣ ਨੂੰ ਆਖਦੇ ਹਨ। ਜਨਮ ਤੋਂ ਹੀ ਨਾ ਸੁਣ ਸਕਣਾ, ਉਮਰ ਵਧਣ ਦੇ ਨਾਲ ਘੱਟ ਜਾਂ ਉੱਚਾ ਸੁਣਨਾ ਜਾਂ ਫਿਰ ਕਿਸੇ ਹੋਰ ਕਾਰਨ ਕਰ ਕੇ ਸੁਣਨ ਸਮਰੱਥਾ ਦੇ ਪ੍ਰਭਾਵਿਤ ਹੋਣ ਬੋਲ਼ਾਪਣ ਅਖਵਾਉਦਾ ਹੈ। ਬਜ਼ੁਰਗਾਂ ਅਤੇ ਬੱਚਿਆਂ ਦੋਵਾਂ ਵਿੱਚ ਹੀ ਕੰਨ ਦੀ ਮੈਲ਼ ਹੋਣਾ ਘੱਟ ਸੁਣਾਈ ਦੇਣ ਦਾ ਇੱਕ ਵੱਡਾ ਕਾਰਨ ਹੁੰਦਾ ਹੈ। ਵੈਸੇ ਤਾਂ ਮੈਲ਼ ਆਪਣੇ-ਆਪ ਸੁੱਕ ਕੇ ਬਾਹਰ ਨਿਕਲ ਜਾਂਦੀ ਹੈ ਪਰ ਤਿੱਖੇ ਔਜ਼ਾਰਾਂ ਨਾਲ ਮੈਲ ਕੱਢਣੀ ਠੀਕ ਨਹੀਂ ਹੁੰਦੀ। ਅਜਿਹਾ ਕਰਨਾ ਖ਼ਤਰਨਾਕ ਵੀ ਹੋ ਸਕਦਾ ਹੈ, ਕੰਨ ਦਾ ਪਰਦਾ ਫਟ ਸਕਦਾ ਹੈ। ਇਸ ਤੋਂ ਇਲਾਵਾ ਵੱਡਿਆਂ ਅਤੇ ਬੱਚਿਆਂ ਵਿੱਚ ਕੰਨ ਦੀ ਲਾਗ, ਮਪਸ, ਦਿਮਾਗ ਸ਼ੋਧ, ਰੁਬੇਲਾ, ਹੱਡੀ ਭੁੰਗਤਰਾ ਵਿਕਾਰ, ਉਲਟ ਔਸ਼ਧੀ ਪ੍ਰਤੀਕਿਰਿਆ ਅਤੇ ਟਰਨਸ ਵਿਕਾਰ ਵੀ ਬੋਲ਼ੇਪਣ ਦੇ ਕਾਰਨ ਹੋ ਸਕਦੇ ਹਨ।[1] ਖੋਜਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ 20,000 ਹਾਰਟਜ਼ ਤੋਂ ਵੱਧ ਜਾਂ 20 ਹਾਰਟਜ ਤੋਂ ਘੱਟ ਦੀ ਆਵਾਜ਼ ਨਾਲ ਸਰੀਰ ਵਿੱਚ ਚਿੰਤਾ ਅਤੇ ਤਣਾਅ, ਧਿਆਨ ਦੇਣ ਅਤੇ ਸਿੱਖਣ, ਪਾਚਣ ਵਿਕਾਰ, ਮਾਸਪੇਸ਼ੀਆਂ ਵਿੱਚ ਸ਼ਿਥਲਤਾ ਆਦਿ ਅਸਰ ਵੇਖੇ ਜਾਂਦੇ ਹਨ।
Remove ads
ਕਾਰਨ
- ਵਧਦਾ ਸ਼ਹਿਰੀਕਰਨ ਅਤੇ ਸਨਅਤੀਕਰਨ ਇਸ ਵਿੱਚ ਖ਼ਤਰਨਾਕ ਭੂਮਿਕਾ ਨਿਭਾਅ ਰਹੇ ਹਨ।
- ਤਰ੍ਹਾਂ-ਤਰ੍ਹਾਂ ਦੀਆਂ ਮਸ਼ੀਨਾਂ, ਛੋਟੇ-ਵੱਡੇ ਵਾਹਨਾਂ ਤੋਂ ਲੈ ਕੇ ਘਰੇਲੂ ਉਪਕਰਨਾਂ ਦੇ ਵਿੱਚ ਹਵਾਈ ਅੱਡਿਆਂ ਦੇ ਆਸਪਾਸ ਦੇ ਰਿਹਾਇਸ਼ੀ ਇਲਾਕਿਆਂ ਦੇ ਵਾਸੀ ਬੇਹੱਦ ਪ੍ਰਭਾਵਿਤ ਹਨ।
- ਸ਼ੋਰ ਨਾ ਸਿਰਫ਼ ਸਾਡੇ ਸਰੀਰ ਦੇ ਕਿਰਿਆ ਵਿਗਿਆਨ ਉੱਤੇ, ਬਲਕਿ ਸਾਡੀ ਮਨੋਵਿਗਿਆਨ ਉੱਤੇ ਵੀ ਅਸਰ ਪਾਉਂਦਾ ਹੈ।
- ਅਜਿਹੀ ਕੋਈ ਵੀ ਆਵਾਜ਼ ਜੋ ਅਣਚਾਹੀ ਹੋਵੇ, ਉਹ ਸਾਡੇ ਲਈ ਸ਼ੋਰ ਦਾ ਕਾਰਨ ਬਣ ਸਕਦੀ ਹੈ।
- ਇਕ ਰੋਂਦੇ ਹੋਏ ਬੱਚੇ ਦੀ ਆਵਾਜ਼ ਵੀ ਇਹ ਭੂਮਿਕਾ ਅਦਾ ਕਰ ਸਕਦੀ ਹੈ। ਇੱਕ ਰੋਂਦੇ ਬੱਚੇ ਦੀ ਆਵਾਜ਼ 100 ਤੋਂ 120 ਡੈਸੀਬਲ ਦੇ ਵਿੱਚ ਹੁੰਦੀ ਹੈ। ਮਨੁੱਖ ਦੀ ਸੁਣਨ ਸਮਰੱਥਾ 0 ਤੋਂ 160 ਡੈਸੀਬਲ ਹੁੰਦੀ ਹੈ ਪਰ ਖੋਜਾਂ ਤੋਂ ਪਤਾ ਲੱਗਾ ਹੈ ਕਿ 90 ਡੈਸੀਬਲ ਤੋਂ ਵੱਧ ਆਵਾਜ਼ ਪ੍ਰਭਾਵ ਪੈਦਾ ਕਰਦੀ ਹੈ।
- ਬੱਚਿਆਂ ਵਿੱਚ ਬੋਲੇਪਣ ਦਾ ਇੱਕ ਹੋਰ ਕਾਰਨ ਥਾਇਰਾਇਡ ਵਿੱਚ ਕਮੀ ਹੋ ਸਕਦਾ ਹੈ। ਜੇਕਰ ਕਾਰਨ ਮੌਜੂਦ ਨਾ ਹੋਣ ਅਤੇ ਥਾਇਰਾਇਡ ਕਮੀ ਦੇ ਹੋਰ ਲੱਛਣ (ਜਿਵੇਂ ਭਾਰ ਵਧਣਾ, ਚਿਹਰਾ ਭਾਰਾ, ਸੁੱਕੀ ਚਮੜੀ, ਰੁੱਖੇ ਵਾਲ ਆਦਿ) ਹੋਣ ਤਾਂ ਇਸ ਦੀ ਜਾਂਚ ਕਰਵਾ ਇਲਾਜ ਕਰਵਾਉਣਾ ਠੀਕ ਹੋਵੇਗਾ।
Remove ads
ਵੱਧ ਆਵਾਜ਼ ਦੇ ਪ੍ਰਭਾਵ
ਦਿਲ ਦੀ ਧੜਕਣ ਤੇਜ਼, ਖੂਨ ਦਬਾਅ ਵਿੱਚ ਵਾਧਾ, ਚਿੱਟੇ ਖੂਨ ਕਣਾਂ ਵਿੱਚ ਕਮੀ, ਚਿੰਤਾ ਤੇ ਤਣਾਅ ਵਿੱਚ ਵਾਧਾ, ਬੋਲਾਪਣ, ਸਿੱਖਣ ਅਤੇ ਧਿਆਨ ਕੇਂਦਰਤ ਕਰਨ ਵਿੱਚ ਮੁਸ਼ਕਿਲ ਅਤੇ ਕੰਮ ਵਿੱਚ ਗ਼ਲਤੀਆਂ, ਦੁਰਘਟਨਾਵਾਂ ਵਿੱਚ ਵਾਧਾ |
ਹਵਾਲੇ
Wikiwand - on
Seamless Wikipedia browsing. On steroids.
Remove ads