ਬੋਲੇ ਸੋ ਨਿਹਾਲ
From Wikipedia, the free encyclopedia
Remove ads
ਬੋਲੇ ਸੋ ਨਿਹਾਲ (ਭਾਵ, "ਜਿਹੜਾ ਵੀ ਰੱਬੀ ਨਾਮ ਬੋਲਦਾ/ਜਪਦਾ ਜਾਂ ਰੱਬ ਨੂੰ ਯਾਦ ਕਰਦਾ ਹੈ, ਉਹ ਆਨੰਦੀਤ ਜਾਂ ਆਨੰਦਮਈ ਹੋ ਜਾਂਦਾ ਹੈ। ਜਾਂ ਸੰਤੁਸ਼ਟ ਹੋਵੇ ਜਾਂਂਦਾ ਹੈ)
ਬੋਲੇ ਸੋ ਨਿਹਾਲ ਇਹ ਸਿੱੱਖ ਧਰਮ ਵਿੱਚ ਇੱਕ ਜੈੈੈੈੈੈਕਾਰੇ/ਨਾਅਰਾ ਦਾ ਪਹਿਲਾ ਹਿੱਸਾ ਹੈਂ। ਪੂਰਾ ਜੈਕਾਰਾ "ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ"
ਸਤਿ ਸ੍ਰੀ ਅਕਾਲ‘ਸਤਿ’ ਜਿਸਦਾ ਅਰਥ ਹੈ ‘ਸੱਚ’ ਤੇ ‘ਸ੍ਰੀ ਅਕਾਲ’ਭਾਵ ‘ਕਾਲ ਤੋਂ ਪਰੇ’ ਵਾਹਿਗੁਰੂ, ਪਰਮਾਤਮਾ, ਰੱਬ, ਇੱਕ ਅਕਾਲ ਪੁਰਖ ਵਾਹਿਗੁਰੂ।
ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਗਿਆ ਸਿੱਖਾਂ ਦਾ ਜੈਕਾਰਾ ਹੈ।[1]
‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ਇਸ ਜੈਕਾਰੇ ਦੀ ਗੂੰਜ ਨਾਲ ਸਿੱਖਾਂ ਵਿੱਚ ਉਮੀਦ, ਹਿੰਮਤ, ਉਤਸ਼ਾਹ ਤੇ ਜੋਸ਼ ਪੈਦਾ ਹੋ ਜਾਂਦਾ ਹੈ ਅਤੇ ਉਹ ਕਿਸੇ ਵੀ ਦੁੱਖ, ਮੁਸ਼ਕਿਲ ਜਾਂ ਤਾਨਾਸ਼ਾਹੀ ਨਾਲ ਲੜਣ ਲਈ ਤਿਆਰ ਹੋ ਜਾਂਦਾ ਹੈ। ਇਹ ਜੈਕਾਰਾ ਸੱਚ ਦੀ ਪੈਰੋਕਾਰੀ(ਭਾਵ ਰਾਖੀ) ਕਰਦਾ ਹੈ ਤੇ ਸਿੱਖ ਸੱਚ ਦੀ ਰਾਖੀ ਲਈ ਆਪਣੀ ਜਾਨ ਨਿਛਾਵਰ ਕਰਨ ਲਈ ਤਿਆਰ ਹੋ ਜਾਂਦਾ ਹੈ।
Remove ads
ਵਰਤੋਂ
ਬੋਲੇ ਸੋ ਨਿਹਾਲ ... ਸਤਿ ਸ਼੍ਰੀ ਅਕਾਲ (ਖੁਸ਼ੀ ਵਿੱਚ ਉੱਚੀ ਬੋਲਿਆ ਜਾਂਦਾ ਹੈ ... ਸੱਚ ਹੈ ਮਹਾਨ ਅਕਾਲ ਪੁਰਖ ਹੈ), ਸਿੱਖਾਂ ਦਾ ਇੱਕ ਨਾਅਰਾ ਜਾਂ ਜੈਕਾਰਾ ਹੈ (ਜਿੱਤ, ਖੁਸ਼ੀ ਜਾਂ ਆਨੰਦ ਦਾ ਇੱਕ ਨਾਅਰਾ) ਜਿਸ ਦਾ ਮਤਲਬ ਹੈ ਕਿ ਜੋ ਬੋਲਦਾ ਹੈ ਕਿ ਪਰਮਾਤਮਾ ਅਤਿਅੰਤ ਸੱਚ ਹੈ, ਉਸਤੇ ਇੱਕ ਅਨਾਦਿ ਕਿਰਪਾ ਹੋਵੇਗੀ।[2] ਧਾਰਮਿਕ ਭਾਵਨਾਤਮਕ ਭਾਵਨਾ ਜਾਂ ਖੁਸ਼ੀ ਅਤੇ ਜਸ਼ਨ ਦੇ ਮੂਡ ਦਾ ਪ੍ਰਗਟਾਵਾ ਕਰਨ ਦੇ ਇੱਕ ਪ੍ਰਸਿੱਧ ਢੰਗ ਦੇ ਨਾਲ-ਨਾਲ ਇਹ ਸਿੱਖ ਧਰਮ- ਪੂਜਾ ਦਾ ਅਨਿੱਖੜਵਾਂ ਅੰਗ ਹੈ ਅਤੇ ਅਰਦਾਸ ਦੇ ਅਖੀਰ ਵਿੱਚ ਸਿੱਖ ਸੰਗਤ ਵਿੱਚ ਚੀਕ ਕੇ ਬੋਲਿਆ ਜਾਂਦਾ ਹੈ। ਇਹ ਜੈਕਾਰਾ, ਸਿੱਖ ਵਿਸ਼ਵਾਸ ਨੂੰ ਜ਼ਾਹਰ ਕਰਦਾ ਹੈ ਕਿ ਸਾਰੀ ਜਿੱਤ (ਜਾਂ ਜੈ) ਰੱਬ, ਵਾਹਿਗੁਰੂ ਦੀ ਹੈ, ਇੱਕ ਵਿਸ਼ਵਾਸ ਜੋ ਸਿੱਖ ਨਮਸਕਾਰ "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ "(ਜਿਸਦਾ ਅਰਥ ਹੈ ਕੇ "ਖਾਲਸਾ ਰੱਬ ਦਾ ਹੈ ਅਤੇ ਪ੍ਰਮਾਤਮਾ ਦੀ ਜਿੱਤ ਹੈ", ਜਾਂ" ਗੁਰੂਆਂ ਦੇ ਖਾਲਸੇ ਨੂੰ ਨਮਸਕਾਰ! ਗੁਰੂ ਦੀ ਜਿੱਤ ਨੂੰ ਨਮਸਕਾਰ!")
Remove ads
ਹਵਾਲੇ
Wikiwand - on
Seamless Wikipedia browsing. On steroids.
Remove ads