ਬੋਹੇਮੀਆ
From Wikipedia, the free encyclopedia
Remove ads
ਬੋਹੇਮੀਆ ਜਿਸਦਾ ਅਸਲੀ ਨਾਮ ਰੋਜਰ ਡੇਵਿਡ ਹੈ, ਦਾ ਜਨਮ 15 ਅਕਤੂਬਰ 1979 ਨੂੰ ਕਰਾਚੀ,ਸਿੰਧ, ਪਾਕਿਸਤਾਨ ਵਿੱਚ ਹੋਇਆ।[2] ਰਾਜਾ, ਪੰਜਾਬੀ ਰੈਪਰ ਦੇ ਨਾਂ ਨਾਲ ਵੀ ਬੋਹੇਮਿਆ ਨੂੰ ਜਾਣਿਆ ਜਾਂਦਾ ਹੈ, ਇੱਕ ਪਾਕਿਸਤਾਨੀ ਅਮਰੀਕੀ ਸੰਗੀਤਕਾਰ ਅਤੇ ਰੈਪਰ ਹੈ ਜੋ ਕਿ ਕੈਲੀਫ਼ੋਰਨੀਆ ਵਿੱਚ ਰਹਿੰਦਾ ਹੈ।
Remove ads
ਮੁੱਢਲਾ ਜੀਵਨ
ਪੰਜਾਬੀ ਇਸਾਈ ਪਰਿਵਾਰ ਵਿੱਚ ਜਨਮ ਲੈਣ ਵਾਲੇ ਬੋਹੇਮੀਆ ਦਾ ਜਨਮ 15 ਅਕਤੂਬਰ 1979 ਨੂੰ ਹੋਇਆ।[3] ਕਰਾਚੀ ਤੋਂ ਬਾਅਦ 7 ਸਾਲ ਲਈ ਬੋਹੇਮਿਆ ਪੇਸ਼ਾਵਰ ਵਿੱਚ ਰਿਹਾ ਅਤੇ 12 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਕੈਲੀਫ਼ੋਰਨੀਆ ਚਲਾ ਗਿਆ | ਬਹੁਤ ਛੋਟੀ ਉਮਰ ਵਿੱਚ ਹੀ ਉਸ ਨੇ ਆਪਣੇ ਪਿਤਾ ਤੋਂ ਸੰਗੀਤ ਸਿਖਣਾ ਸ਼ੁਰੂ ਕੀਤਾ ਅਤੇ ਉਸੇ ਸਮੇਂ ਪੰਜਾਬੀ ਵਿੱਚ ਕਵਿਤਾਵਾਂ ਲਿਖਣੀਆਂ ਵੀ ਸ਼ੁਰੂ ਕੀਤੀਆਂ|[1] ਬੋਹੇਮਿਆ ਦੀ ਮਾਂ ਦੀ ਮੋਤ ਕੈੰਸਰ ਕਾਰਨ ਹੋਈ ਜਦੋਂ ਉਹ ਸਿਰਫ 16 ਸਾਲਾਂ ਦਾ ਸੀ[3]। ਬੋਹੇਮੀਆ ਦੇ ਪਿਤਾ ਪੀ.ਆਈ.ਏ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨ ਵਿੱਚ ਕੰਮ ਕਰਦੇ ਸਨ। ਉਸ ਦਾ ਦਾਵਾ ਹੈ ਕਿ ਉਸਨੂੰ ਫ਼ੈਜ਼ ਅਹਿਮਦ ਫ਼ੈਜ਼, ਮਿਰਜ਼ਾ ਗ਼ਾਲਿਬ ਅਤੇ ਅੱਲਾਮਾ ਇਕ਼ਬਾਲ ਵਰਗੇ ਮਹਾਨ ਕਵੀਆਂ ਨੇ ਬਹੁਤ ਪ੍ਰੇਰਿਤ ਕੀਤਾ। ਬੋਹੇਮੀਆ ਦਾ ਕਹਿਣਾ ਹੈ ਕਿ " ਫ਼ੈਜ਼ ਅਹਿਮਦ ਫ਼ੈਜ਼ ਅਤੇ ਮਿਰਜ਼ਾ ਗ਼ਾਲਿਬ ਵਰਗੇ ਕਵੀ ਸਾਡੇ ਪ੍ਰਤੀਕ ਹਨ ਅਤੇ ਮੇਰੀ ਸਾਰੀਆਂ ਕਵਿਤਾਵਾਂ ਇਨ੍ਹਾਂ ਤੋਂ ਹੀ ਪ੍ਰੇਰਿਤ ਹਨ ਜਿਵੇਂ ਕਿ ਮੇਰੇ ਇੱਕ ਗਾਨੇ ਵਿੱਚ ਮੈਂ ਤਾਰਿਆਂ ਤੋਂ ਪਰੇ ਜਾਣ ਦੀ ਗੱਲ ਕਰਦਾ ਹਾਂ ਜੋ ਕਿ ਅਵੱਸ਼ਕ ਤੌਰ ਤੇ ਅੱਲਾਮਾ ਇਕ਼ਬਾਲ ਦੀ ਲਾਈਨ 'ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ' ਤੋਂ ਪ੍ਰੇਰਿਤ ਹੈ।"[1]
Remove ads
ਕਿੱਤਾ
ਬੋਹੇਮੀਆ ਨੇ ਆਪਣੀ ਪਹਿਲੀ ਐਲਬਮ 2002 ਵਿੱਚ ਵਿੱਚ ਪ੍ਰਦੇਸਾਂ ਦੇ ਕੱਢੀ।
Wikiwand - on
Seamless Wikipedia browsing. On steroids.
Remove ads