ਬ੍ਰਹਿਸਪਤ (ਗ੍ਰਹਿ)
ਸੂਰਜ ਤੋਂ ਪੰਜਵਾਂ ਸਿਆਰਾ From Wikipedia, the free encyclopedia
Remove ads
ਬ੍ਰਹਿਸਪਤ (ਚਿੰਨ੍ਹ: ) ਸਾਡੇ ਸੂਰਜ ਮੰਡਲ ਵਿੱਚ ਸੂਰਜ ਤੋਂ ਪੰਜਵਾਂ ਗ੍ਰਹਿ ਹੈ। ਇਹ ਸੂਰਜ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਹੈ। ਇਹ ਸੂਰਜੀ ਮੰਡਲ ਦਾ ਸਭ ਤੋਂ ਵਧੇਰੇ ਪੁੰਜ ਵਾਲਾ ਗ੍ਰਹਿ ਹੈ। ਇਹ ਧਰਤੀ ਤੋਂ 318 ਗੁਣਾਂ ਵੱਡਾ, ਸੂਰਜ ਮੰਡਲ ਦੇ ਸਾਰੇ ਗ੍ਰਹਿਆਂ ਨੂੰ ਮਿਲਾ ਕੇ ਵੀ 2.5 ਗੁਣਾ ਵੱਡਾ ਹੈ। ਬ੍ਰਹਿਸਪਤ ਸੂਰਜ ਮੰਡਲ ਵਿੱਚ ਗੇਸ ਜਾਇੰਟਾਂ ਵਿੱਚੋਂ ਇੱਕ ਹੈ। ਇਸ ਦੇ ਘੇਰੇ ਵਿੱਚ ਘੱਟ ਤੋਂ ਘੱਟ 1300 ਧਰਤੀਆਂ ਸਮਾ ਸਕਦੀਆਂ ਹਨ। ਇਹ ਮੁੱਖ ਤੌਰ ’ਤੇ ਗੈਸਾਂ ਤੋਂ ਬਣਿਆ ਹੋਇਆ ਹੈ ਜਿਸ ਉੱਤੇ ਠੋਸ ਸਤ੍ਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਗ੍ਰਹਿ ਅਤੇ ਇਸ ਦੇ ਵਾਯੂਮੰਡਲ ਦਰਮਿਆਨ ਕੋਈ ਸਪਸ਼ਟ ਵਿਭਾਜਕ ਰੇਖਾ ਨਜ਼ਰ ਨਹੀਂ ਆਉਂਦੀ। ਇਹ ਇੱਕ ਅਤਿ ਠੰਢਾ ਗ੍ਰਹਿ ਹੈ ਜਿਸ ਦਾ ਤਾਪਮਾਨ ਮਨਫ਼ੀ 108 ਤੋਂ ਮਨਫ਼ੀ 145 ਡਿਗਰੀ ਸੈਲਸੀਅਸ ਹੈ।


Remove ads
Wikiwand - on
Seamless Wikipedia browsing. On steroids.
Remove ads