ਬ੍ਰਿਟਿਸ਼ ਮਲਾਇਆ
From Wikipedia, the free encyclopedia
Remove ads
Remove ads
ਬ੍ਰਿਟਿਸ਼ ਮਲਾਇਆ ਪਦ ਮੋਟੇ ਤੌਰ ਮਾਲੇਈ ਪ੍ਰਾਇਦੀਪ ਉੱਤੇ ਰਾਜਾਂ ਦੇ ਇੱਕ ਸੈੱਟ ਅਤੇ ਸਿੰਘਾਪੁਰ ਦੇ ਟਾਪੂ ਬਾਰੇ ਦੱਸਦਾ ਹੈ, ਜੋ ਕਿ 18ਵੀਂ ਅਤੇ 20ਵੀਂ ਸਦੀ ਦੇ ਵਿਚਕਾਰ ਬ੍ਰਿਟਿਸ਼ ਕੰਟਰੋਲ ਹੇਠ ਆਏ ਸਨ। ਸ਼ਬਦ "ਬ੍ਰਿਟਿਸ਼ ਭਾਰਤ ", ਦੇ ਉਲਟ ਜੋ ਕਿ ਭਾਰਤੀ ਰਜਵਾੜਾਸ਼ਾਹੀ ਰਾਜਾਂ ਨੂੰ ਵੱਖ ਰੱਖਦਾ ਹੈ, ਬ੍ਰਿਟਿਸ਼ ਮਲਾਇਆ ਅਕਸਰ ਅਸਿੱਧੇ ਬ੍ਰਿਟਿਸ਼ ਰਾਜ ਦੇ ਤਹਿਤ ਮਾਲੇਈ ਰਾਜਾਂ ਦੇ ਇਲਾਵਾ ਬ੍ਰਿਟਿਸ਼ ਕਰਾਉਨ ਦੀ ਪ੍ਰਭੂਸੱਤਾ ਦੇ ਅਧੀਨ 'ਸਟਰੇਟ ਬਸਤੀਆਂ' ਲਈ ਵੀ ਵਰਤਿਆ ਜਾਂਦਾ ਹੈ। 1946 ਵਿੱਚ ਮਲਾਇਆਈ ਯੂਨੀਅਨ ਦੇ ਗਠਨ ਤੋਂ ਪਹਿਲਾਂ, ਇਨ੍ਹਾਂ ਖੇਤਰਾਂ ਨੂੰ ਇੱਕ ਸਿੰਗਲ ਯੂਨੀਫਾਈਡ ਪ੍ਰਸ਼ਾਸਨ ਅਧੀਨ ਰੱਖਿਆ ਨਹੀਂ ਸੀ ਕੀਤਾ ਗਿਆ। ਇਸ ਦੀ ਬਜਾਇ, ਬ੍ਰਿਟਿਸ਼ ਮਲਾਇਆ ਵਿੱਚ ਸਟਰੇਟ ਬਸਤੀਆਂ, ਸੰਘੀ ਮਾਲੇਈ ਰਾਜ, ਅਤੇ ਗੈਰਸੰਘੀ ਮਾਲੇਈ ਰਾਜ ਸ਼ਾਮਲ ਸਨ।

ਬ੍ਰਿਟਿਸ਼ ਰਾਜ ਅਧੀਨ, ਟੀਨ ਅਤੇ ਰਬੜ ਦਾ ਸੰਸਾਰ ਦਾ ਸਭ ਤੋਂ ਵੱਡਾ ਉਤਪਾਦਕ ਹੋਣ ਕਰ ਕੇ ਮਲਾਇਆ, ਸਾਮਰਾਜ ਦੇ ਸਭ ਤੋਂ ਲਾਹੇਵੰਦੇ ਇਲਾਕਿਆਂ ਵਿੱਚੋਂ ਇੱਕ ਸੀ।
1948 ਵਿੱਚ ਮਲਾਇਆਈ ਯੂਨੀਅਨ ਭੰਗ ਕਰ ਦਿੱਤੀ ਗਈ ਅਤੇ ਇਸ ਦੀ ਥਾਂ ਮਲਾਇਆ ਦੀ ਫੈਡਰੇਸ਼ਨ ਬਣਾ ਦਿੱਤੀ ਗਈ। 31 ਅਗਸਤ 1957 ਨੂੰ ਇਹ ਪੂਰੀ ਤਰ੍ਹਾਂ ਸੁਤੰਤਰ ਬਣ ਗਈ। ਇਹ ਫੈਡਰੇਸ਼ਨ 16 ਸਤੰਬਰ 1963 ਨੂੰ, ਉੱਤਰੀ ਬੋਰਨੀਓ (ਸਾਬਾਹ), ਸਰਾਵਾਕ, ਅਤੇ ਸਿੰਗਾਪੁਰ ਦੇ ਨਾਲ ਮਿਲ ਕੇ ਇੱਕ ਵੱਡੀ ਫੈਡਰੇਸ਼ਨ ਬਣੀ, ਜਿਸ ਨੂੰ ਮਲੇਸ਼ੀਆ ਕਹਿੰਦੇ ਹਨ।
Remove ads
ਮਾਲਿਆਈ ਰਾਜਨੀਤੀ ਵਿੱਚ ਸ਼ੁਰੂਆਤੀ ਬ੍ਰਿਟਿਸ਼ ਸ਼ਮੂਲੀਅਤ
ਮਾਲਿਆਈ ਰਾਜਨੀਤੀ ਵਿੱਚ ਬ੍ਰਿਟਿਸ਼ ਸ਼ਮੂਲੀਅਤ 1771 ਵਿੱਚ ਸ਼ੁਰੂ ਹੋਈ, ਜਦੋਂ Great Britain ਨੇ ਕੇਡਾਹ ਦੇ ਇੱਕ ਸਾਬਕਾ ਹਿੱਸੇ ਪੇਨਾਂਗ ਵਿੱਚ ਵਪਾਰ ਪੋਸਟਾਂ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ। ਬ੍ਰਿਟਿਸ਼ ਹਕੂਮਤ ਨੇ 1819 ਵਿੱਚ ਸਿੰਗਾਪੁਰ ਨੂੰ ਆਪਣੀ ਬਸਤੀ ਬਣਾ ਲਿਆ।
Wikiwand - on
Seamless Wikipedia browsing. On steroids.
Remove ads