ਬ੍ਰਿੰਦਾਵਨੀ ਸਾਰੰਗ
From Wikipedia, the free encyclopedia
Remove ads
ਤਬ ਯਹ ਸਾਰੰਗ ਰਾਗਾਹਿ ਵਿੰਦਾਵਨੀ ਕਹਾਈ੧੧ -ਸੰਗੀਤ ਗ੍ਰੰਥ ਚੰਦ੍ਰਿਕਾ ਸਾਰ
![]() | ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਬ੍ਰਿੰਦਾਵਨੀ ਸਾਰੰਗਰਾਗ ਬ੍ਰਿੰਦਾਾਗ ਵਨੀ ਸਾਰੰਗੰਗੀਤ ਗ੍ਰੰਥ ਚੰਦ੍ਰਿਕਾ ਸਾਰ ਵਿੱਚ
ਰਾਗ ਬ੍ਰਿੰਦਾਵਨੀ ਸਾਰੰਗ ਕਾਫੀ ਥਾਟ ਦਾ ਇੱਕ ਬਹੁਤ ਹੀ ਮਸ਼ਹੂਰ,ਮਧੁਰ ਤੇ ਪ੍ਰਚਲਿਤ ਰਾਗ ਹੈ।
ਇਸ ਰਾਗ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਤੇ ਅਗਾਂਹ ਉਸ ਦੀ ਚਰਚਾ ਵਿਸਤਾਰ 'ਚ ਕੀਤੀ ਗਈ ਹੈ।
ਬ੍ਰਿੰਦਾਵਨੀ ਸਾਰੰਗ ਯਾਂ ਰਾਗ ਬ੍ਰਿੰਦਾਬਨੀ ਸਾਰੰਗ, ਇਸ ਰਾਗ ਨੂੰ ਸਾਰੰਗ ਵੀ ਕਿਹਾ ਜਾਂਦਾ ਹੈ। ਸਾਰੰਗ ਦੀਆਂ ਹੋਰ ਵੀ ਕਈ ਪ੍ਰਚਲਿਤ ਕਿਸਮਾਂ ਹਨ ਜਿੰਵੇਂ ਸ਼ੁੱਧ ਸਾਰੰਗ,ਮਿਯਾਂ ਕੀ ਸਰਾਂਗ ਤੇ ਮਧੁਮਾਦ ਸਾਰੰਗ ਪਰ ਰਾਗ ਬ੍ਰਿੰਦਾਵਨੀ ਸਾਰੰਗ ਇਹਨਾਂ ਸਭ ਤੋਂ ਅਲਗ ਹੈ।
Remove ads
ਇਤਹਾਸ
ਰਾਗ ਬ੍ਰਿੰਦਾਵਨੀ ਸਾਰੰਗ ਬਾਰੇ ਕਈ ਕਥਾਵਾਂ ਸੁਣਨ ਨੂੰ ਮਿਲਦੀਆਂ ਹਨ।
ਇਕ ਕਥਾ ਅਨੁਸਾਰ ਇਕ ਵਾਰ ਸਵਾਮੀ ਹਰਿਦਾਸ ਜੀ, ਜੋ ਸੰਗੀਤ ਦੇ ਮਹਾਨ ਪੰਡਿਤ ਸਨ ਅਤੇ ਤਾਨਸੇਨ ਤੇ ਬੈਜੂ ਬਾਵਰਾ ਦੇ ਉਸਤਾਦ ਵੀ ਸਨ,ਦਾ ਦਿਲ ਕੀਤਾ ਕਿ ਕ੍ਰਿਸ਼ਨ ਭਗਵਾਨ ਨੂੰ ਬੁਲਾਇਆ ਜਾਏ ਤਾਂ ਓਹਨਾ ਨੇ ਰਾਗ ਬ੍ਰਿੰਦਾਵਨੀ ਸਾਰੰਗ ਗਾ ਕੇ ਕ੍ਰਿਸ਼ਨ ਭਗਵਾਨ ਨੂੰ ਬੁਲਾਇਆ। ਕਹਿੰਦੇ ਨੇ ਕਿ ਕ੍ਰਿਸ਼ਨ ਦੀ ਓਹ ਮੂਰਤੀ ਅੱਜ ਵੀ ਮਥੁਰਾ ਦੇ ਮੰਦਰ 'ਚ ਮੌਜੂਦ ਹੈ।
ਇਕ ਹੋਰ ਕਥਾ ਅਨੁਸਾਰ ਇਕ ਵਾਰ ਗੁਰੂ ਨਾਨਕ ਦੇਵ ਜੀ ਤੇ ਓਹਨਾਂ ਦਾ ਚੇਲਾ ਮਰਦਾਨਾ ਆਪਣੀ ਕਿਸੇ ਯਾਤਰਾ ਤੇ ਸਨ। ਤੁਰਦਿਆਂ ਤੁਰਦਿਆਂ ਮਰਦਾਨੇ ਨੂ ਬਹੁਤ ਪਿਆਸ ਲੱਗੀ ਪਰ ਪਾਣੀ ਦੂਰ ਦੂਰ ਤੱਕ ਨਹੀਂ ਸੀ ਤਾਂ ਗੁਰੂਨਾਨਕ ਦੇਵ ਜੀ ਨੇ ਰਾਗ ਬ੍ਰਿੰਦਾਵਨੀ ਸਾਰੰਗ ਗਾ ਕੇ ਮਰਦਾਨੇ ਦੀ ਪਿਆਸ ਬੁਝਾਈ।
ਰਾਗ ਬ੍ਰਿੰਦਾਵਨੀ ਸਾਰੰਗ ਕਾਫ਼ੀ ਥਾਟ ਦਾ ਰਾਗ ਹੈ। ਇਹ ਸ਼੍ਰਿੰਗਾਰ ਰਸ ਪ੍ਰਧਾਨ ਰਾਗ ਹੈ।
ਇਸ ਵਿੱਚ ਗੰਧਾਰ ਤੇ ਧੈਵਤ ਵਰਜਤ ਹਨ ਜਿਸ ਕਰਕੇ ਇਸਦੀ ਜਾਤੀ ਔਡਵ-ਔਡਵ ਹੈ। ਨਿਸ਼ਾਦ ਦੋਂਵੇਂ ਲਗਦੇ ਹਨ ਸ਼ੁੱਧ ਨਿਸ਼ਾਦ ਅਰੋਹ ਵਿੱਚ ਤੇ ਕੋਮਲ ਨਿਸ਼ਾਦ ਅਵਰੋਹ ਵਿੱਚ ਲਗਦਾ ਹੈ।
ਸੁਰ ਮਲਹਾਰ ਤੇ ਮੇਘ ਮਲਹਾਰ ਇਸ ਰਾਗ ਨਾਲ ਮਿਲਦੇ ਜੁਲਦੇ ਰਾਗ ਹਨ।
ਹੇਠਾਂ ਦਿੱਤੀਆਂ ਸੁਰ ਸੰਗਤੀਆਂ ਚ ਰਾਗ ਬ੍ਰਿੰਦਾਵਨੀ ਸਾਰੰਗ ਦਾ ਰੂਪ ਨਿਖਰ ਕੇ ਸਾਮਨੇ ਆਂਦਾ ਹੈ :-
ਨੀ(ਮੰਦਰ) ਸ ਰੇ ;ਰੇ ਮ ਰੇ ; ਸ ਨੀ(ਮੰਦਰ) ਸ ; ਸ ਰੇ ਮ ਪ ; ਪ ਰੇ ਨੀ ਪ ;
ਮ ਪ ਨੀ ਨੀ ਸੰ ; ਸੰ ਨੀ ਪ ਨੀ ਪ ; ਮ ਰੇ ; ਨੀ (ਮੰਦਰ) ਸ ; ਨੀ(ਮੰਦਰ)
ਸ ਰੇ ਸ
ਸ ਰੇ ਸ ;ਨੀ(ਮੰਦਰ) ਸ ਰੇ ਸੰ ;ਨੀ(ਮੰਦਰ) ਪ (ਮੰਦਰ) ਮ(ਮੰਦਰ) ਪ(ਮੰਦਰ) ਨੀ(ਮੰਦਰ)ਨੀ(ਮੰਦਰ) ਸ ; ਨੀ(ਮੰਦਰ) ਸ ਰੇ ਰੇ ਸ
ਰਾਗ ਬ੍ਰਿੰਦਾਬਨੀ ਸਾਰੰਗ ਮੇਂ ਕੁੱਛ ਹਿੰਦੀ ਫਿਲਮੀ ਗੀਤ:-
Remove ads
ਫਿਲਮੀ ਗੀਤ
Wikiwand - on
Seamless Wikipedia browsing. On steroids.
Remove ads