ਬ੍ਰੂਸ ਵਿਲਿਸ
ਅਮਰੀਕੀ ਫ਼ਿਲਮੀ ਅਦਾਕਾਰ From Wikipedia, the free encyclopedia
Remove ads
ਵਾਲਟਰ ਬ੍ਰੂਸ ਵਿਲਿਸ (ਜਨਮ 19 ਮਾਰਚ 1955) ਇੱਕ ਅਮਰੀਕੀ ਅਦਾਕਾਰ, ਪ੍ਰੋਡਿਊਸਰ ਅਤੇ ਗਾਇਕ ਹੈ। ਇਸਨੇ ਆਪਣੀ ਸ਼ੁਰੂਆਤ ਆਫ਼-ਬਰਾਡਵੇ ਮੰਚ ਅਤੇ ਫਿਰ 80ਵਿਆਂ ਵਿੱਚ ਟੈਲੀਵਿਜਨ ਤੋਂ ਕੀਤੀ ਜਿੱਥੇ ਇਹ ਮੁੱਖ ਤੌਰ ਉੱਤੇ ਮੂਨਲਾਇਟਿੰਗ (1985–89)ਵਿਚਲੇ ਆਪਣੇ ਕਿਰਦਾਰ ਡੇਵਿਡ ਐਡੀਸਨ ਲਈ ਜਾਣਿਆ ਗਿਆ। ਇਸ ਤੋਂ ਵੀ ਜ਼ਿਆਦਾ ਸ਼ਾਇਦ ਇਹ ਡਾਈ ਹਾਰਡ ਵਿਚਲੇ ਆਪਣੇ ਕਿਰਦਾਰ ਜਾਨ ਮੈਕਲੇਨ ਲਈ ਜਾਣਿਆ ਜਾਂਦਾ ਹੈ ਜੋ ਕਿ ਕਾਮਯਾਬ ਫ਼ਿਲਮ ਲੜੀ ਹੈ। ਇਹ ਸੱਥ ਤੋਂ ਵੀ ਵੱਧ ਫ਼ਿਲਮਾਂ ਵਿੱਚ ਅਦਾਕਾਰੀ ਕਰ ਚੁੱਕਾ ਹੈ ਜਿੰਨ੍ਹਾਂ ਵਿੱਚ ਕਾਲਰ ਆਫ਼ ਨਾਇਟ (1994), ਪਲਪ ਫ਼ਿਕਸ਼ਨ (1994), 12 ਮੰਕੀਜ਼ (1995), ਦ ਫ਼ਿਫਥ ਐਲੀਮੰਟ (1997), ਦ ਸਿਕਸਥ ਸੈਂਸ (1999), ਅਨਬ੍ਰੇਕੇਬਲ (2000), ਸਿਨ ਸਿਟੀ (2005), ਰੈੱਡ (2010) ਅਤੇ ਦ ਐਕਸਪੈਂਡਿਬਲ 2 (2012) ਸ਼ਾਮਲ ਹਨ।
ਵਿਲਿਸ ਦੀਆਂ ਫ਼ਿਲਮਾਂ ਉੱਤਰ ਅਮਰੀਕੀ ਬਾਕਸ ਆਫ਼ਿਸਾਂ ਵਿੱਚ $2.64 ਬਿਲੀਅਨ ਤੋਂ $3.05 ਬਿਲੀਅਨ ਅਮਰੀਲੀ ਡਾਲਰਾਂ ਦੀ ਕਮਾਈ ਕਰ ਚੁੱਕੀਆਂ ਹਨ ਜਿਸ ਨਾਲ ਇਹ ਆਗੂ ਕਿਰਦਾਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲ਼ਾ ਅੱਠਵਾਂ ਅਦਾਕਾਰ ਅਤੇ ਸਹਾਇਕ ਕਿਰਦਾਰਾਂ ਨੂੰ ਸ਼ਾਮਲ ਕਰਦੇ ਹੋਏ ਬਾਰਵਾਂ ਸਭ ਤੋਂ ਵੱਧ ਕਮਾਈ ਕਰਨ ਵਾਲ਼ਾ ਅਦਾਕਾਰ ਹੈ।[2][3] ਇਹ ਦੋ ਵਾਰ ਐਮੀ ਇਨਾਮ ਜੇਤੂ ਹੈ। ਇਸਨੇ ਗੋਲਡਨ ਗਲੋਬ ਇਨਾਮ ਵੀ ਜਿੱਤਿਆ ਅਤੇ ਚਾਰ ਵਾਰ ਸੈਟਰਨ ਇਨਾਮ ਲਈ ਨਾਮਜ਼ਦ ਹੋ ਚੁੱਕਿਆ ਹੈ। ਵਿਲਿਸ ਨੇ ਅਦਾਕਾਰਾ ਡੈਮੀ ਮੂਰ ਨਾਲ਼ ਵਿਆਹ ਕਰਵਾਇਆ ਅਤੇ ਇਸ ਵਿਆਹ ਤੋਂ ਇਹਨਾਂ ਦੇ ਘਰ ਤਿੰਨ ਕੁੜੀਆਂ ਨੇ ਜਨਮ ਲਿਆ। ਵਿਆਹ ਦੇ 13 ਸਾਲ ਬਾਅਦ 2000 ਵਿੱਚ ਇਹਨਾਂ ਨੇ ਤਲਾਕ ਲਈ ਲਿਆ। 2009 ਵਿੱਚ ਇਸ ਦਾ ਵਿਆਹ ਮਾਡਲ ਐਮਾ ਹੈਮਿੰਗ ਨਾਲ਼ ਹੋਇਆ ਹੈ ਅਤੇ ਇਹਨਾਂ ਦੇ ਘਰ ਦੋ ਕੁੜੀਆਂ ਨੇ ਜਨਮ ਲਿਆ।
Remove ads
ਮੁੱਢਲੀ ਜ਼ਿੰਦਗੀ
ਵਿਲਿਸ ਦਾ ਜਨਮ 19 ਮਾਰਚ 1955 ਨੂੰ Idar-Oberstein, ਪੱਛਮ ਜਰਮਨੀ ਵਿੱਚ ਹੋਇਆ।[4][5] ਇਸ ਦੇ ਪਿਤਾ, ਡੇਵਿਡ ਵਿਲਿਸ, ਇੱਕ ਅਮਰੀਕੀ ਸਿਪਾਹੀ ਸਨ ਅਤੇ ਇਸ ਦੀ ਮਾਂ, ਮੈਰਲੀਨ ਕੇ.,[6] ਇੱਕ ਜਰਮਨ ਔਰਤ ਸੀ ਜੋ ਕੈਸਲ ਵਿੱਚ ਪੈਦਾ ਹੋ।[4][5] ਵਿਲਿਸ ਚਾਰ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡਾ ਹੈ। ਇਸ ਦੇ ਇੱਕ ਭੈਣ, ਫਲੋਰੈਂਸ, ਅਤੇ ਇੱਕ ਭਰਾ, ਡੇਵਿਡ, ਹੈ। 2001 ਵਿੱਚ ਇਸ ਦੇ ਇੱਕ ਭਰਾ ਰਾਬਰਟ ਦੀ 42 ਵਰ੍ਹੇ ਦੀ ਉਮਰ ਵਿੱਚ ਕੈਂਸਰ ਨਾਲ਼ ਮੌਤ ਹੋ ਗਈ ਸੀ।[7]
ਹਵਾਲੇ
Wikiwand - on
Seamless Wikipedia browsing. On steroids.
Remove ads