ਬੰਗਲੌਰ ਯੂਨੀਵਰਸਿਟੀ

ਪਬਲਿਕ ਸਟੇਟ ਯੂਨੀਵਰਸਿਟੀ From Wikipedia, the free encyclopedia

Remove ads

ਬੰਗਲੌਰ ਯੂਨੀਵਰਸਿਟੀ, ਜਾਂ ਬੀਯੂ, ਇੱਕ ਪਬਲਿਕ ਸਟੇਟ ਯੂਨੀਵਰਸਿਟੀ ਹੈ, ਜੋ ਭਾਰਤ ਦੇ ਰਾਜ ਕਰਨਾਟਕ, ਦੀ ਰਾਜਧਾਨੀ ਬੈਂਗਲੁਰੂ ਵਿੱਚ ਸਥਿਤ ਹੈ।ਯੂਨੀਵਰਸਿਟੀ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.), ਐਸੋਸੀਏਸ਼ਨ ਆਫ ਕਾਮਨਵੈਲਥ ਯੂਨੀਵਰਸਿਟੀਜ਼ (ਏ.ਸੀ.ਯੂ.) ਦਾ ਇੱਕ ਹਿੱਸਾ ਹੈ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨਾਲ ਸਬੰਧਤ ਹੈ। ਬੰਗਲੌਰ ਯੂਨੀਵਰਸਿਟੀ ਨੂੰ ਨੈਕ ਦੁਆਰਾ ਨਵੀਂ ਗਰੇਡਿੰਗ ਪ੍ਰਣਾਲੀ ਅਧੀਨ 2016 ਵਿੱਚ ਗ੍ਰੇਡ ਏ ਦੀ ਮਾਨਤਾ ਪ੍ਰਾਪਤ ਹੈ।[1]

ਕੈਂਪਸ

ਬੰਗਲੌਰ ਯੂਨੀਵਰਸਿਟੀ ਦੱਖਣੀ-ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਇਸ ਦੇ ਦੋ ਕੈਂਪਸ ਹਨ:

  • ਸਿਟੀ ਕੈਂਪਸ: ਸੈਂਟਰਲ ਕਾਲਜ,
  • ਗਿਆਨ ਭਾਰਤੀ (ਜੇਬੀ) ਕੈਂਪਸ.

ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ, ਗਿਆਨ ਭਾਰਤੀ (ਜੇਬੀ) ਕੈਂਪਸ ਦੇ ਅੰਦਰ ਸਥਿਤ ਹੈ.

ਪ੍ਰਸ਼ਾਸਨ

ਡਾ. ਵੇਣੂਗੋਪਾਲ ਕੇ ਆਰ ਨੂੰ 12 ਜੂਨ 2018 (ਮੰਗਲਵਾਰ) ਤੋਂ ਬੀਯੂ ਦਾ ਨਵਾਂ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਸੀ।

ਸਾਬਕਾ ਉਪ-ਕੁਲਪਤੀ (ਵੀ.ਸੀ.) ਪ੍ਰਭੂ ਦੇਵ ਸਨ। ਉਸ ਨੇ 13 ਅਕਤੂਬਰ 2012 ਨੂੰ ਕਰਨਾਟਕ ਸਰਕਾਰ ਦੁਆਰਾ ਕਰਨਾਟਕ ਸਿਹਤ ਪ੍ਰਣਾਲੀ ਕਮਿਸ਼ਨ ਦੀ ਪ੍ਰਧਾਨਗੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਲਈ ਅਸਤੀਫਾ ਦੇ ਦਿੱਤਾ ਸੀ।[2] ਪ੍ਰਭੂ ਦੇਵ ਦਾ ਕਾਰਜਕਾਲ ਫਰਵਰੀ 2013 ਵਿੱਚ ਖਤਮ ਹੋਣਾ ਸੀ। ਉਸ ਦੇ ਪੂਰਵਗਾਮੀ ਐਚ.ਏ. ਰੰਗਨਾਥ ਨੇ ਵੀ, ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਣ ਲਈ 2008 ਵਿੱਚ ਅਸਤੀਫਾ ਦੇ ਦਿੱਤਾ ਸੀ। ਮੰਗਲੌਰ ਯੂਨੀਵਰਸਿਟੀ ਦੇ ਕੈਮਿਸਟਰੀ ਵਿੱਚ ਪ੍ਰੋਫੈਸਰ ਬੀ ਥਿਮ ਗੌੜਾ ਨੂੰ ਨਵਾਂ ਵਾਈਸ-ਚਾਂਸਲਰ ਨਿਯੁਕਤ ਕੀਤਾ ਗਿਆ ਹੈ ਜੋ 6 ਫਰਵਰੀ 2017 ਨੂੰ ਸੇਵਾ ਮੁਕਤ ਹੋਇਆ ਸੀ। ਫਿਰ ਜਗਦੀਸ਼ ਪ੍ਰਕਾਸ਼ ਨੂੰ ਨਵੇਂ ਵੀ ਸੀ ਦੀ ਨਿਯੁਕਤੀ ਤਕ ਇਸ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਦਸੰਬਰ 2017 ਤੱਕ ਤੋਂ ਉਪ ਕੁਲਪਤੀ ਐਚ ਐਨ ਰਮੇਸ਼ ਹੈ।[3]

650 ਤੋਂ ਵੱਧ ਐਫੀਲੀਏਟਿਡ ਕਾਲਜਾਂ ਦੇ ਨਾਲ, ਕਰਨਾਟਕ ਸਰਕਾਰ ਨੇ ਪ੍ਰਬੰਧਨ ਨੂੰ ਅਸਾਨ ਬਣਾਉਣ ਲਈ ਵੱਖ, ਜਾਂ 'ਇਕ ਨਵੀਂ ਯੂਨੀਵਰਸਿਟੀ ਬਣਾਉਣ' ਦਾ ਫ਼ੈਸਲਾ ਕੀਤਾ ਹੈ। ਇਸ ਲਈ ਰਾਜ ਸਰਕਾਰ ਨੇ ਦੋ ਅਧਿਐਨ ਸਮੂਹਾਂ ਦੀ ਨਿਯੁਕਤੀ ਕੀਤੀ ਸੀ। ਇੱਕ ਸਮੂਹ ਦੀ ਅਗਵਾਈ ਗੁਲਬਰਗਾ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਐਨ ਰੁਦਰਈਆ ਕਰ ਰਹੇ ਸਨ ਅਤੇ ਇੱਕ ਹੋਰ ਸਮੂਹ ਕਰਨਾਟਕ ਰਾਜ ਉੱਚ ਸਿੱਖਿਆ ਪ੍ਰੀਸ਼ਦ ਦਾ ਗਠਨ ਕੀਤਾ ਗਿਆ ਸੀ।[4] ਰੁਦਰਈਆ ਅਧਿਐਨ ਨੇ ਯੂਨੀਵਰਸਿਟੀ ਨੂੰ ਤਿੰਨ ਭਾਗਾਂ ਵਿੱਚ ਵੰਡਣ ਦਾ ਸੁਝਾਅ ਦਿੱਤਾ ਸੀ, ਜਦੋਂ ਕਿ ਕੌਂਸਲ ਨੇ ਦੋ ਭਾਗਾਂ ਵਿੱਚ ਵੰਡਣ ਦਾ ਸੁਝਾਅ ਦਿੱਤਾ ਸੀ।

ਹਾਲਾਂਕਿ, ਰਾਜ ਸਰਕਾਰ ਨੇ ਇੱਕ ਉੱਤਰ ਬੰਗਲੁਰੂ ਯੂਨੀਵਰਸਿਟੀ (ਚੱਕਬੱਲਾਪੁਰ), ਦੱਖਣੀ ਬੰਗਲੁਰੂ ਯੂਨੀਵਰਸਿਟੀ (ਜੇਬੀ ਕੈਂਪਸ), ਅਤੇ ਕੇਂਦਰੀ ਬੰਗਲੁਰੂ ਯੂਨੀਵਰਸਿਟੀ (ਕੇਂਦਰੀ ਕਾਲਜ ਕੈਂਪਸ) ਬਣਾਉਣ ਨਾਲ ਤਿੰਨ ਭਾਗਾਂ ਵਿੱਚ ਵੰਡਣ ਦੇ ਸੁਝਾਅ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads