ਬੰਜਰ
From Wikipedia, the free encyclopedia
Remove ads
ਬੰਜਰ ਨਾਨਕ ਸਿੰਘ ਦਾ ਲਿਖਿਆ[1] ਦਸੰਬਰ 1956 ਵਿੱਚ ਪ੍ਰਕਾਸ਼ਿਤ ਨਾਵਲ ਹੈ ਜਿਸਦਾ ਦਾ ਕੇਂਦਰੀ ਵਿਸ਼ਾ ਇੱਕ ਸਾਹਿਤਕਾਰ ਦੀ ਸਿਰਜਨ ਪ੍ਰਕਿਰਿਆ ਹੈ। ਨਾਵਲ ਦਾ ਮੁੱਖ ਪਾਤਰ ਪੰਡਤ ਬਦਰੀ ਨਾਥ ਹੈ। ਉਹ ਲਾਲਚੀ ਇਨਸਾਨ ਹੈ। ਉਹ ਮਾਤ-ਭਾਸ਼ਾ ਨਾਲ਼ ਧੋਖਾ ਕਰਕੇ ਵੀ ਪੈਸਾ ਅਤੇ ਨਾਮ ਕਮਾਉਣਾ ਚਾਹੁੰਦਾ ਹੈ। ਇਹ ਨਾਵਲ ਸਾਹਿਤਕਾਰ ਦੀ ਸਿਰਜਨ ਪ੍ਰਕਿਰਿਆ ਦੇ ਨਾਲ਼-ਨਾਲ਼ ਸਾਹਿਤਕਾਰਾਂ ਦੀ ਆਪਸੀ ਈਰਖਾ, ਨਾਮ ਅਤੇ ਧਨ ਦੀ ਲਾਲਸਾ, ਅਖ਼ਬਾਰੀ ਸੋਸ਼ਣ, ਧਰਮ ਅਤੇ ਮਾਤ-ਭਾਸ਼ਾ ਦੇ ਨਾਮ 'ਤੇ ਮਾਤ-ਭਾਸ਼ਾ ਨਾਲ਼ ਧ੍ਰੋਹ, ਪ੍ਰਕਾਸ਼ਕਾਂ ਦੀ ਹੇਰਾਫੇਰੀ ਆਦਿ ਸਮੱਸਿਆਵਾਂ ਉੱਪਰ ਕਰਾਰੀ ਚੋਟ ਮਾਰਦਾ ਹੈ। ਨਾਵਲ ਵਿਚਲੇ ਪਾਤਰ ਦੀਪਕ ਅਤੇ ਮੇਨਕਾ ਆਦਰਸ਼ ਪਾਤਰ ਵਜੋਂ ਵਿਚਰਦੇ ਹਨ ਜੋ ਸੇਵਾ, ਸਬਰ ਅਤੇ ਪਰਉਪਕਾਰ ਵਰਗੀਆਂ ਉਦਾਤ ਮਾਨਵੀਂ ਕਦਰਾਂ-ਕੀਮਤਾ ਦੇ ਲਖਾਇਕ ਹਨ।[2][3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads