ਬੰਤ ਸਿੰਘ ਝੱਬਰ
From Wikipedia, the free encyclopedia
Remove ads
ਬੰਤ ਸਿੰਘ ਝੱਬਰ ਭਾਰਤ ਦੇ ਪੰਜਾਬ ਰਾਜ ਦੇ ਮਾਨਸਾ ਜ਼ਿਲੇ ਦੇ ਬੁਰਜ ਝੱਬਰ ਪਿੰਡ ਦਾ ਜੰਪਪਲ ਇੱਕ ਇਨਕਲਾਬੀ ਗਾਇਕ ਅਤੇ ਖੇਤ ਮਜ਼ਦੂਰ ਕਾਰਕੁਨ ਹੈ। ਉਹ ਮਜ਼੍ਹਬੀ ਸਿੱਖ ਨਿਮਨ ਸ਼੍ਰੇਣੀ ਨਾਲ ਸਬੰਧ ਰੱਖਦਾ ਹੈ ਅਤੇ ਜਗੀਰਦਾਰੀ ਪ੍ਰਬੰਧ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲਾ ਸਰਗਰਮ ਕਾਰਕੁਨ ਹੈ।[1][2] ਉਸਨੂੰ ਪਿੰਡ ਵਿੱਚ ਉੱਚ ਸ਼੍ਰੇਣੀਆਂ ਨਾਲ ਹੋਈ ਇੱਕ ਝੜਪ ਵਿੱਚ ਸੱਟਾਂ ਲੱਗੀਆਂ ਤੇ ਬਾਅਦ ਵਿੱਚ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਸਹੀ ਸਾਂਭ ਸੰਭਾਲ ਨਾ ਕੀਤੇ ਜਾਣ ਕਾਰਨ ਫੈਲੀ ਗੈੰਗਰੀਨ ਨਾਲ ਉਸਨੂੰ ਇੱਕ ਲੱਤ ਤੇ ਦੋਨੋਂ ਬਾਹਾਂ ਗਵਾਉਣੀਆਂ ਪਈਆਂ।[1]
ਇਸ ਤੋਂ ਪਹਿਲਾੰ ਉਹਨਾਂ ਦੀ ਨਾਬਾਲਗ ਧੀ ਨਾਲ 2000 ਵਿੱਚ ਬਲਾਤਕਾਰ ਕੀਤਾ ਗਿਆ ਸੀ। ਸ੍ਰੀ ਝੱਬਰ ਨੇ ਬੇਮਿਸਾਲ ਹੌਸਲੇ ਦਾ ਪ੍ਰਗਟਾਵਾ ਕਰਦੇ ਹੋਏ ਦੋਸ਼ੀਆਂ ਨੂੰ ਇਸ ਜੁਲਮ ਲਈ ਅਦਾਲਤ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ। 2004 ਵਿੱਚ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਜੋ ਇਲਾਕੇ ਵਿੱਚ ਉੱਚ ਸ਼੍ਰੇਣੀ ਦੇ ਜ਼ੁਲਮ ਖਿਲਾਫ ਨਿਮਨ ਸ਼੍ਰੇਣੀ ਦਲਿਤ ਪਰਿਵਾਰ ਵਲੋਂ ਉੱਚ ਸ਼੍ਰੇਣੀ ਦੇ ਜ਼ੁਲਮ ਖਿਲਾਫ ਅਦਾਲਤ ਵਿੱਚ ਜਾਣ ਅਤੇ ਇਨਸਾਫ ਪ੍ਰਾਪਤ ਕੀਤੇ ਜਾਣ ਵਾਲਾ ਪਹਿਲੇ ਪਹਿਲੇ ਕੇਸ ਦੇ ਤੌਰ ਤੇ ਪ੍ਰਚਾਰ ਦਿੱਤਾ ਗਿਆ।[3][4] ਮੌਜੂਦਾ ਸਮੇਂ ਵਿੱਚ ਬੰਤ ਸਿੰਘ ਝੱਬਰ ਆਮ ਆਦਮੀ ਪਾਰਟੀ ਦਾ ਪ੍ਰਚਾਰਕ ਹੈ ਅਤੇ ਉਸਦੇ ਨਾਲ ਲੜਨ ਵਾਲੇ ਉੱਚ ਸ਼੍ਰੇਣੀ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਕਾਰਕੁਨ ਬਣ ਗਏ।
Remove ads
ਹਮਲੇ ਦਾ ਵਾਕਾ ਅਤੇ ਮੌਕਾ ਵਾਰਦਾਤ
7 ਜਨਵਰੀ 2006 ਦੀ ਸ਼ਾਮ ਨੂੰ[3] ਬੰਤ ਸਿੰਘ ਕਣਕ ਦੇ ਖੇਤਾਂ ਵਿਚੋਂ ਦੀ ਆਪਣੇ ਘਰ ਪਰਤ ਰਿਹਾ ਸੀ। ਉਹ ਆਂਧਰਾ ਪ੍ਰਦੇਸ ਵਿੱਚ ਜਨਵਰੀ ਵਿੱਚ ਹੋਣ ਵਾਲੀ "ਰਾਸ਼ਟਰੀ ਖੇਤ ਮਜ਼ਦੂਰ ਰੈਲੀ" ਲਈ ਮਜ਼ਦੂਰਾਂ ਨੂੰ ਲਾਮਬੱਧ ਕਰ ਰਿਹਾ ਸੀ। ਉਸ ਉੱਤੇ ਇੱਕਦਮ ਸੱਤ ਬੰਦਿਆਂ ਵਲੋਂ ਹਮਲਾ ਕੀਤਾ ਗਿਆ ਜੋ ਕਿ ਉਸ ਸਮੇਂ ਦੇ ਪਿੰਡ ਦੇ ਮੁਖੀ ਜਸਵੰਤ ਸਿੰਘ ਅਤੇ ਨਿਰੰਜਣ ਸਿੰਘ, ਜੋ ਕਾਂਗਰਸ ਪਾਰਟੀ ਨਾਲ ਸਬੰਧ ਰਖਦੇ ਸਨ, ਦੇ ਭੇਜੇ ਲਗਦੇ ਸਨ। ਉਹਨਾਂ ਵਿਚੋਂ ਇੱਕ ਨੇ ਬੰਤ ਸਿੰਘ ਤੇ ਰਿਵਾਲਵਰ ਤਾਣ ਲਿਆ ਤਾਂ ਕਿ ਉਹ ਵਿਰੋਧ ਨਾ ਕਰ ਸਕੇ ਅਤੇ ਦੂਜਿਆਂ ਨੇ ਉਸਨੂੰ ਲੋਹੇ ਦੀਆਂ ਰਾਡਾਂ ਨਾਲ ਬੇਤਹਾਸ਼ਾ ਮਾਰ ਮਾਰੀ।
ਉਸਨੂੰ ਮਾਰਿਆ ਸਮਝ ਕੇ ਛੱਡ ਦਿੱਤਾ ਗਿਆ ਪਰ ਬੰਤ ਸਿੰਘ ਝੱਬਰ ਮਰਿਆ ਨਹੀਂ ਸੀ ਜਿੰਦਾ ਸੀ, ਜੋ ਕਿ ਕ੍ਰਿਸ਼ਮਾ ਹੀ ਸੀ। ਉਸਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ ਜਿਥੇ ਉਸਦਾ ਠੀਕ ਇਲਾਜ ਨਹੀਂ ਕੀਤਾ ਗਿਆ।[3][5] ਫਿਰ ਉਹਨਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਸਦੀਆਂ ਦੋਹਵੇਂ ਬਾਹਵਾਂ ਅਤੇ ਇੱਕ ਲੱਤ ਕੱਟਣੀ ਪਈ ਕਿਓਂਕਿ ਇਸ ਦੌਰਾਨ ਉਸਦੇ ਅੰਗਾਂ ਵਿੱਚ ਗੈਂਗਰੀਨ ਫੈਲ ਚੁੱਕਾ ਸੀ ਅਤੇ ਖੂਨ ਜਾਇਆ ਹੋਣ ਕਾਰਣ ਗੁਰਦੇ ਫੇਲ ਹੋ ਚੁਕੇ ਸਨ। ਡਾਕਟਰ ਨੂੰ ਉਸਦੀ ਲਾਪ੍ਰਵਾਹੀ ਕਾਰਣ ਸਸਪੈਂਡ ਕਰ ਦਿੱਤਾ ਗਿਆ ਸੀ।[6][ਹਵਾਲਾ ਲੋੜੀਂਦਾ]
ਜਨਵਰੀ 2016 ਵਿੱਚ ਰਾਜਸਥਾਨ ਦੇ ਜੈਪੁਰ ਸ਼ਹਿਰ ਵਿੱਚ ਹੋ ਰਹੇ ਸਾਹਿਤਕ ਮੇਲੇ ਵਿੱਚ ਇੱਕ ਸ਼ੈਸ਼ਨ ਸ੍ਰੀ ਝੱਬਰ ਨੂੰ ਸਮਰਪਤ ਕੀਤਾ ਗਿਆ ਹੈ।[7]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads