ਭਟਿਆਰ

From Wikipedia, the free encyclopedia

Remove ads

ਰਾਗ ਭਟਿਆਰ ਮਾਰਵਾ ਥਾਟ[1] ਦਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇਕ ਬਹੁਤ ਹੀ ਪ੍ਰਚਲਿਤ ਤੇ ਮਨਭਾਉਂਦਾ ਰਾਗ ਹੈ।

ਰਾਗ ਭਟਿਆਰ ਦਾ ਪਰਿਚੈ

ਹੋਰ ਜਾਣਕਾਰੀ ਸੁਰ, ਦੋਂਵੇਂ ਮਧ੍ਯਮ(ਮ) ਰਿਸ਼ਭ ਕੋਮਲ ਬਾਕੀ ਸਾਰੇ ਸੁਰ ਸ਼ੁੱਧ ...

ਰਾਗ ਭਟਿਆਰ ਦੀ ਵਿਸ਼ੇਸ਼ਤਾ :-

  • ਰਾਗ ਭਟਿਆਰ ਮਾਰਵਾ ਥਾਟ ਦੀ ਪੈਦਾਇਸ਼ ਹੈ ਤੇ ਇਸ ਵਿੱਚ ਰਾਗ ਮਾਂਡ ਦੀ ਝਲਕ ਪੈਂਦੀ ਹੈ।
  • 'ਸ ਧ(ਮੰਦਰ)ਨੀ(ਮੰਦਰ)ਧ ਮ ;ਪ ਗ' ਇਸ ਸੁਰ ਸੰਗਤੀ ਨਾਲ ਰਾਗ ਭਟਿਆਰ ਦੇ ਲਈ ਇੱਕ ਬਹੁਤ ਹੀ ਮਧੁਰ ਤੇ ਅਲਗ ਕਿਸਮ ਦਾ ਸ਼ਾਨਦਾਰ ਮਾਹੌਲ ਰਚਦੀ ਹੈ।
  • ਰਾਗ ਭਟਿਆਰ ਦਾ ਚਲਣ ਵਕ੍ਰ ਰੂਪ 'ਚ ਹੁੰਦਾ ਹੈ ਅਤੇ ਬੜਾ ਔਖਾ ਵੀ ਹੈ।
  • ਰਾਗ ਭਟਿਆਰ ਨੂੰ ਗਾਉਣਾ ਵਜਾਉਣਾ ਬੜਾ ਔਖਾ ਹੈ ਇਸ ਲਈ ਇਸ ਨੂੰ ਉਸਤਾਦ ਤੋਂ ਹੀ ਸਿਖਿਆ ਜਾਣਾ ਚਾਹੀਦਾ ਹੈ।
  • ਰਾਗ ਭਟਿਆਰ ਦੇ ਆਰੋਹ ਵਿੱਚ ਰਿਸ਼ਭ ਤੇ ਨਿਸ਼ਾਦ ਦੀ ਵਰਤੋਂ ਬੜੀ ਸੰਭਲ ਕੇ ਕੀਤੀ ਜਾਂਦੀ ਹੈ।ਅਵਰੋਹ ਵਿੱਚ ਸ਼ੁਧ ਮਧ੍ਯਮ ਤੇ ਰੁਕਿਆ ਜਾਂਦਾ ਹੈ ਜਿਸ ਨਾਲ ਰਾਗ ਦੀ ਮਧੁਰਤਾ 'ਚ ਇਜ਼ਾਫ਼ਾ ਹੁੰਦਾ ਹੈ।
  • ਰਾਗ ਭਟਿਆਰ ਨੂੰ ਉਤਰਾਂਗ ,ਚ ਸ਼ੁਰੂ ਕਰਨ ਲਈ ਤੀਵ੍ਰ ਮ੍ਡੀਮ ਦੀ ਵਰਤੋਂ ਕੀਤੀ ਜਾਂਦੀ ਹੈ।
  • ਰਾਗ ਭਟਿਆਰ ਚਿੰਤਾ ਜਨਕ ਮਾਹੌਲ ਪੈਦਾ ਕਰਦਾ ਹੈ।
  • ਰਾਗ ਭਟਿਆਰ ਨੂੰ ਤਿੰਨਾਂ ਸਪਤਕਾਂ ,ਚ ਗਾਇਆ-ਵਜਾਇਆ ਜਾ ਸਕਦਾ ਹੈ।


Remove ads

ਰਾਗ ਭਟਿਆਰ 'ਚ ਸੁਰ ਬੱਧ ਕੁੱਝ ਹਿੰਦੀ ਫਿਲਮੀ ਗੀਤਾਂ ਦੀ ਸੂਚੀ

ਹੋਰ ਜਾਣਕਾਰੀ ਗੀਤ, ਸੰਗੀਤਕਾਰ/ ਗੀਤਕਾਰ ...

ਵਿਵਹਾਰ ਸੰਗੀਤ ਦੇ ਵਿਹਾਰਕ ਪਹਿਲੂਆਂ ਨੂੰ ਦਰਸਾਉਂਦਾ ਹੈ। ਹਿੰਦੁਸਤਾਨੀ ਸੰਗੀਤ ਲਈ ਇਸ ਬਾਰੇ ਗੱਲ ਕਰਨਾ ਗੁੰਝਲਦਾਰ ਹੈ ਕਿਉਂਕਿ ਬਹੁਤ ਸਾਰੀਆਂ ਧਾਰਨਾਵਾਂ ਤਰਲ, ਬਦਲਦੀਆਂ ਜਾਂ ਪੁਰਾਤਨ ਹਨ। ਹੇਠ ਲਿਖੀ ਜਾਣਕਾਰੀ ਸਹੀ ਨਹੀਂ ਹੋ ਸਕਦੀ, ਪਰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਕਿ ਸੰਗੀਤ ਕਿਵੇਂ ਮੌਜੂਦ ਸੀ। 'ਭਾਟੀਆਰ' ਰਾਗ ਪ੍ਰਸਿੱਧ ਹਿੰਦੀ ਫਿਲਮ ਸੰਗੀਤ ਨਿਰਦੇਸ਼ਕ ਐੱਸ. ਡੀ. ਬਰਮਨ ਦਾ ਪਸੰਦੀਦਾ ਰਾਗ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads